ਅਦਿੱਤੀ ਜੇ. ਐੱਮ. ਈਗਲ ਚੈਂਪਸ ’ਚ ਸਾਂਝੇ 51ਵੇਂ ਸਥਾਨ ’ਤੇ
Tuesday, Apr 21, 2026 - 10:32 AM (IST)
ਸਪੋਰਟਸ ਡੈਸਕ– ਭਾਰਤੀ ਗੋਲਫਰ ਅਦਿੱਤੀ ਅਸ਼ੋਕ ਆਖਰੀ ਦੌਰ ’ਚ ਚਾਰ ਓਵਰ 76 ਦੇ ਸਕੋਰ ਨਾਲ ਇੱਥੇ ਜੇ. ਐੱਮ. ਈਗਲ ਐੱਲ. ਏ. ਚੈਂਪੀਅਨਸ਼ਿਪ ’ਚ ਸਾਂਝੇ ਤੌਰ ’ਤੇ 51ਵੇਂ ਸਥਾਨ ’ਤੇ ਰਹੀ। ਅਦਿੱਤੀ ਨੇ ਆਖਰੀ ਦੌਰ ’ਚ ਇਕ ਬਰਡੀ ਲਾਈ ਪਰ ਉਹ ਦੋ ਬੋਗੀਆਂ ਤੇ ਇਕ ਟ੍ਰਿਪਲ ਬੋਗੀ ਕਰ ਗਈ ਜਿਸ ਨਾਲ ਉਸ ਦਾ ਸਕੋਰ ਚਾਰ ਓਵਰ ਰਹੀ। ਸਾਲ 2017 ’ਚ ਲੇਡੀਜ਼ ਪੀ. ਜੀ. ਏ. ਨਾਲ ਜੁੜਨ ਵਾਲੀ ਅਦਿੱਤੀ ਨੂੰ ਟੂਰ ’ਤੇ ਆਪਣੀ ਪਹਿਲੀ ਜਿੱਤ ਦੀ ਲੋੜ ਹੈ। ਹੰਨਾ ਗ੍ਰੀਨ ਨੇ ਪ੍ਰਤੀਯੋਗਿਤਾ ਦਾ ਖਿਤਾਬ ਜਿੱਤਿਆ। ਉਸ ਨੇ ਆਖਰੀ ਦੌਰ ’ਚ ਚਾਰ ਅੰਡਰ 68 ਦੇ ਸਕੋਰ ਨਾਲ ਕੁੱਲ 17 ਅੰਡਰ 271 ਦਾ ਸਕੋਰ ਬਣਾਇਆ।
