ਵੱਡੀ ਖਬਰ :  7 ਕਾਰਾਂ ਦੀ ਟੱਕਰ ’ਚ ਰੇਸਿੰਗ ਡਰਾਈਵਰ ਦੀ ਮੌਤ

Monday, Apr 20, 2026 - 10:22 AM (IST)

ਵੱਡੀ ਖਬਰ :  7 ਕਾਰਾਂ ਦੀ ਟੱਕਰ ’ਚ ਰੇਸਿੰਗ ਡਰਾਈਵਰ ਦੀ ਮੌਤ

ਬਰਲਿਨ : ਜਰਮਨੀ ’ਚ ਏ. ਡੀ. ਏ. ਸੀ. 24 ਨਰਬੁਰਗ੍ਰਿੰਗ ਕੁਆਲੀਫਾਇੰਗ ਦੌਰਾਨ 7 ਕਾਰਾਂ ਦੀ ਟੱਕਰ ’ਚ ਰੇਸਿੰਗ ਡਰਾਈਵਰ ਜੁਹਾ ਮਿਏਟਿਨੇਨ ਦੀ ਮੌਤ ਹੋ ਗਈ ਤੇ 6 ਹੋਰ ਜ਼ਖ਼ਮੀ ਹੋ ਗਏ। ਇਸ ਪ੍ਰਤੀਯੋਗਿਤਾ ’ਚ ਫਾਰਮੂਲਾ ਵਨ ਵਿਸ਼ਵ ਚੈਂਪੀਅਨ ਮੈਕਸ ਵਰਸਟੈਪਨ ਵੀ ਹਿੱਸਾ ਲੈ ਰਿਹਾ ਸੀ।

ਆਯੋਜਕਾਂ ਵੱਲੋਂ ਇਕ ਬਿਆਨ ਅਨੁਸਾਰ, 66 ਸਾਲਾ ਮਿਏਟਿਨੇਨ ਨੂੰ ਗੱਡੀ ਤੋਂ ਬਾਹਰ ਕੱਢਿਆ ਗਿਆ ਤੇ ਮੈਡੀਕਲ ਸੈਂਟਰ ਲਿਜਾਇਆ ਗਿਆ, ਜਿੱਥੇ ਉਸ ਨੂੰ ਬਚਾਉਣ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੀ ਮੌਤ ਹੋ ਗਈ। ਇਹ ਗੰਭੀਰ ਹਾਦਸਾ ਰੇਸ ਦੇ ਸ਼ੁਰੂਆਤੀ ਪੜਾਅ ’ਚ ਹੋਇਆ ਤੇ ਇਸ ’ਚ 7 ਡਰਾਈਵਰ ਸ਼ਾਮਲ ਸਨ।

ਹਾਦਸੇ ’ਚ ਸ਼ਾਮਲ ਹੋਰ 6 ਡਰਾਈਵਰਾਂ ਨੂੰ ਸਾਵਧਾਨੀ ਵਜੋਂ ਜਾਂਚ ਲਈ ਮੈਡੀਕਲ ਸੈਂਟਰ ਤੇ ਆਸ-ਪਾਸ ਦੇ ਹਸਪਤਾਲਾਂ ’ਚ ਲੈ ਜਾਇਆ ਗਿਆ। ਜ਼ਖ਼ਮੀਆਂ ’ਚੋਂ ਕਿਸੇ ਦੀ ਵੀ ਜਾਨ ਨੂੰ ਖਤਰਾ ਨਹੀਂ ਹੈ।
 


author

SATPAL

Content Editor

Related News