ਆਰੋਨ ਰਾਏ ਮਾਸਟਰਜ਼ ਟੂਰਨਾਮੈਂਟ ’ਚ ਸਾਂਝੇ ਤੌਰ ’ਤੇ 10ਵੇਂ ਸਥਾਨ ’ਤੇ
Saturday, Apr 11, 2026 - 10:56 AM (IST)
ਆਗਸਟਾ (ਅਮਰੀਕਾ)– ਭਾਰਤੀ ਮੂਲ ਦੇ ਬ੍ਰਿਟਿਸ਼ ਗੋਲਫਰ ਆਰੋਨ ਰਾਏ ਨੇ ਸ਼ੁਰੂਆਤੀ 4 ਹੋਲਾਂ ’ਚ 3 ਬਰਡੀਆਂ ਲਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਪਰ ਆਖਿਰ ’ਚ ਉਸ ਦਾ ਸਕੋਰ ਇਕ ਅੰਡਰ 71 ਰਿਹਾ ਜਿਸ ਨਾਲ ਉਹ 90ਵੇਂ ਮਾਸਟਰਜ਼ ਟੂਰਨਾਮੈਂਟ ’ਚ ਪਹਿਲੇ ਦੌਰ ਤੋਂ ਬਾਅਦ ਸਾਂਝੇ ਤੌਰ ’ਤੇ 10ਵੇਂ ਸਥਾਨ ’ਤੇ ਰਿਹਾ। ਉਹ ਚੋਟੀ ’ਤੇ ਚੱਲ ਰਹੇ ਮੌਜੂਦਾ ਚੈਂਪੀਅਨ ਰੋਰੀ ਮੈਕਲੋਏ ਤੇ ਸੈਮ ਬਰਨਸ ਤੋਂ 4 ਸ਼ਾਟ ਪਿੱਛੇ ਹੈ।
ਇਨ੍ਹਾਂ ਦੋਵਾਂ ਖਿਡਾਰੀਆਂ ਨੇ 5 ਅੰਡਰ 67 ਦਾ ਸਕੋਰ ਬਣਾਇਆ। ਭਾਰਤੀ ਮੂਲ ਦੇ ਅਮਰੀਕੀ ਖਿਡਾਰੀ ਅਕਸ਼ੈ ਭਾਟੀਆ ਨੇ ਪਹਿਲੇ ਦੌਰ ’ਚ ਇਕ ਓਵਰ 73 ਦਾ ਸਕੋਰ ਬਣਾਇਆ। ਉਹ ਅਜੇ ਸਾਂਝੇ ਤੌਰ ’ਤੇ 33ਵੇਂ ਸਥਾਨ ’ਤੇ ਹੈ। ਉਸ ਨੇ ਬੈਕ ਨਾਈਨ ’ਤੇ 3 ਬੋਗੀਆਂ ਤੇ ਇਕ ਡਬਲ ਬੋਗੀ ਕੀਤੀ ਜਿਸ ਕਾਰਨ ਉਹ ਚੰਗੀ ਸ਼ੁਰੂਆਤ ਦੇ ਬਾਵਜੂਦ ਹੇਠਾਂ ਖਿਸਕ ਗਿਆ।
