ਲੀਏਂਡਰ ਪੇਸ ਦੀ ਟਾਪ-50 ''ਚ ਵਾਪਸੀ

Tuesday, Jan 30, 2018 - 10:05 AM (IST)

ਲੀਏਂਡਰ ਪੇਸ ਦੀ ਟਾਪ-50 ''ਚ ਵਾਪਸੀ

ਨਵੀਂ ਦਿੱਲੀ (ਭਾਸ਼ਾ)— ਤਜਰਬੇਕਾਰ ਟੈਨਿਸ ਖਿਡਾਰੀ ਲੀਏਂਡਰ ਪੇਸ ਨੇ ਨਿਊਪੋਰਟ ਬੀਚ 'ਤੇ ਚੈਲੰਜਰ ਖਿਤਾਬ ਜਿੱਤਣ ਦੇ ਨਾਲ ਹੀ ਟਾਪ-50 ਵਿਚ ਵਾਪਸੀ ਕੀਤੀ ਤੇ 14 ਸਥਾਨਾਂ ਦੀ ਛਲਾਂਗ ਲਗਾ ਕੇ 47ਵੇਂ ਸਥਾਨ 'ਤੇ ਪਹੁੰਚ ਗਿਆ। ਪੇਸ ਨੇ ਅਮਰੀਕਾ ਦੇ ਜੇਮਸ ਸੇਰੇਟਾਨੀ ਨਾਲ ਨਿਊਪੋਰਟ ਬੀਚ ਟੂਰਨਾਮੈਂਟ ਜਿੱਤਿਆ ਤੇ 125 ਰੈਂਕਿੰਗ ਅੰਕ ਹਾਸਲ ਕੀਤੇ। ਉਹ ਇਸ ਹਫਤੇ ਡੱਲਾਸ ਟੂਰਨਾਮੈਂਟ ਖੇਡੇਗਾ, ਜਿਸ ਵਿਚ ਉਸ ਦਾ ਜੋੜੀਦਾਰ ਬ੍ਰਿਟੇਨ ਦਾ ਜੋ ਸਾਲਿਸਬਰੀ ਹੈ। ਰੋਹਨ ਬੋਪੰਨਾ ਡਬਲਜ਼ ਰੈਂਕਿੰਗ ਵਿਚ 20ਵੇਂ ਸਥਾਨ 'ਤੇ ਹੈ, ਜਦਕਿ ਦਿਵਿਜ ਸ਼ਰਣ ਕਰੀਅਰ ਦੀ ਸਰਵਸ੍ਰੇਸ਼ਠ 45ਵੀਂ ਰੈਂਕਿੰਗ 'ਤੇ ਹੈ। ਸਿੰਗਲਜ਼ ਵਿਚ ਯੂਕੀ ਭਾਂਬਰੀ ਅੱਠ ਸਥਾਨ ਚੜ੍ਹ ਕੇ 118ਵੇਂ ਸਥਾਨ 'ਤੇ ਹੈ।


Related News