ਨੀਦਰਲੈਂਡ ਨੇ ਭਾਰਤ ਨੂੰ ਮਹਿਲਾ ਹਾਕੀ ਜੂਨੀਅਰ ਵਿਸ਼ਵ ਕੱਪ ਸੈਮੀਫਾਈਨਲ ''ਚ 3-0 ਨਾਲ ਹਰਾਇਆ

Monday, Apr 11, 2022 - 03:38 PM (IST)

ਨੀਦਰਲੈਂਡ ਨੇ ਭਾਰਤ ਨੂੰ ਮਹਿਲਾ ਹਾਕੀ ਜੂਨੀਅਰ ਵਿਸ਼ਵ ਕੱਪ ਸੈਮੀਫਾਈਨਲ ''ਚ 3-0 ਨਾਲ ਹਰਾਇਆ

ਸਪੋਰਟਸ ਡੈਸਕ- ਭਾਰਤੀ ਮਹਿਲਾ ਹਾਕੀ ਟੀਮ ਦਾ ਐੱਫ. ਆਈ. ਐੱਚ. ਜੂਨੀਅਰ ਵਿਸ਼ਵ ਕੱਪ 'ਚ ਚੈਂਪੀਅਨ ਬਣਨ ਦਾ ਸੁਫ਼ਨਾ ਐਤਵਾਰ ਨੂੰ ਇੱਥੇ ਸੈਮੀਫਾਈਨਲ 'ਚ ਤਿੰਨ ਵਾਰ ਦੀ ਚੈਂਪੀਅਨ ਨੀਦਰਲੈਂਡ ਤੋਂ 0-3 ਨਾਲ ਹਾਰਨ ਦੇ ਬਾਅਦ ਟੁੱਟ ਗਿਆ। ਭਾਰਤ ਦਾ ਇਸ ਟੂਰਨਾਮੈਂਟ 'ਚ ਅਜੇ ਤਕ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ 2013 ਦੇ ਸੈਸ਼ਨ 'ਚ ਕਾਂਸੀ ਤਮਗ਼ਾ ਜਿੱਤਣਾ ਹੈ। ਟੀਮ ਦੀ ਕੋਸ਼ਿਸ਼ ਇਸ ਵਾਰ ਫਾਈਨਲ 'ਚ ਪੁੱਜਣ ਦੀ ਸੀ ਜਿਸ ਦੇ ਲਈ ਉਸ ਨੇ ਅਜੇ ਤਕ ਬੇਹੱਦ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਸੀ।

ਇਹ ਵੀ ਪੜ੍ਹੋ : ਸੰਜੂ ਸੈਮਸਨ ਨੇ ਕੀਤੀ ਇਸ ਖਿਡਾਰੀ ਦੀ ਸ਼ਲਾਘਾ, ਕਿਹਾ- ਇਹ ਭਾਰਤ ਲਈ ਖੇਡ ਸਕਦੈ

ਨੀਦਰਲੈਂਡ ਲਈ ਟੇਸਾ ਬੀਟਸਮਾ (12ਵੇਂ ਮਿੰਟ), ਲੂਨਾ ਫੋਕਕੇ (53ਵੇਂ ਮਿੰਟ) ਤੇ ਜਿਪ ਡਿਕੇ (54ਵੇਂ ਮਿੰਟ) ਨੇ ਮੈਦਾਨੀ ਗੋਲ ਕਰਕੇ ਲਗਾਤਾਰ ਚੌਥੀ ਵਾਰ ਫਾਈਨਲ 'ਚ ਜਗ੍ਹਾ ਪੱਕੀ ਕੀਤੀ। ਭਾਰਤੀ ਟੀਮ ਨੇ ਮੈਚ 'ਚ ਹਾਂ-ਪੱਖੀ ਸ਼ੁਰੂਆਤ ਕਰਦੇ ਹੋਏ ਨੀਦਰਲੈਂਡ 'ਤੇ ਦਬਦਬਾ ਕਾਇਮ ਕੀਤਾ। ਇਸ ਦੌਰਾਨ ਟੂਰਨਾਮੈਂਟ 'ਚ ਭਾਰਤ ਲਈ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੀ ਮੁਮਤਾਜ ਖ਼ਾਨ ਟੀਮ ਨੂੰ ਬੜ੍ਹਤ ਦਿਵਾਉਣ ਦੇ ਕਰੀਬ ਪੁੱਜ ਗਈ ਸੀ ਪਰ ਕਪਤਾਨ ਸਲੀਮਾ ਟੇਟੇ ਦੇ ਪਾਸ 'ਤੇ ਲਗਾਇਆ ਗਿਆ ਉਨ੍ਹਾਂ ਦਾ ਸ਼ਾਟ ਗੋਲ ਪੋਸਟ ਨਾਲ ਟਕਰਾਅ ਗਿਆ। ਸ਼ੁਰੂਆਤੀ ਕੁਆਰਟਰ 'ਚ ਭਾਰਤੀ ਖਿਡਾਰੀਆਂ ਨੇ ਤਿੰਨ ਪੈਨਲਟੀ ਕੁਆਰਟਰ ਹਾਸਲ ਕੀਤੇ ਪਰ ਉਸ ਨੂੰ ਗੋਲ 'ਚ ਬਦਲਣ 'ਚ ਅਸਫਲ ਰਹੇ।

ਇਹ ਵੀ ਪੜ੍ਹੋ : ਜਾਨ ਇਸਨਰ ਤੇ ਓਪੇਲਕਾ ਵਿਚਾਲੇ ਹੋਵੇਗਾ ਹਿਊਸਟਨ ਫਾਈਨਲ

ਨੀਦਰਲੈਂਡ ਨੇ 12ਵੇਂ ਮਿੰਟ 'ਚ ਬੀਟਸਮਾ ਦੇ ਸ਼ਾਨਦਾਰ ਮੈਦਾਨੀ ਕੋਸ਼ਿਸ਼ ਨਾਲ ਗੋਲ ਕਰਕੇ ਬੜ੍ਹਤ ਬਣਾ ਲਈ। ਮੈਚ ਦੇ ਦੂਜੇ ਕੁਆਰਟਰ 'ਚ ਦੋਵੇਂ ਟੀਮਾਂ ਲਈ ਬਰਾਬਰੀ ਦਾ ਮੁਕਾਬਲਾ ਦਿਸਿਆ। ਹਾਫ਼ ਟਾਈਮ ਦੇ ਬਾਅਦ ਤੀਜੇ ਕੁਆਰਟਰ 'ਚ ਨੀਦਰਲੈਂਡ ਦੀ ਪੂਰੀ ਟੀਮ ਹਾਵੀ ਹੋ ਗਈ। ਟੀਮ ਦੀ ਹਮਲਾਵਰ ਖੇਡ ਨੇ ਭਾਰਤੀ ਡਿਫੈਂਸ 'ਤੇ ਦਬਾਅ ਬਣਾਈ ਰੱਖਿਆ। ਭਾਰਤੀ ਟੀਮ ਇਸ ਦੌਰਾਨ ਜਵਾਬੀ ਹਮਲਾ ਕਰਨ ਦਾ ਮੌਕਾ ਭਾਲਦੀ ਰਹੀ ਪਰ ਉਸ ਨੂੰ ਸਫਲਤਾ ਨਹੀਂ ਮਿਲੀ। ਚੌਥੇ ਕੁਆਰਟਰ 'ਚ ਨੂਰ ਓਮਰਾਨੀ ਦੇ ਸ਼ਾਨਦਾਰ ਪਾਸ 'ਤੇ ਫੋਕਕੇ ਨੇ ਰਿਵਰਸ ਸ਼ਾਟ 'ਤੇ ਗੋਲ ਕਰਕੇ ਨੀਦਰਲੈਂਡ ਦੀ ਬੜ੍ਹਤ ਨੂੰ 2-0 ਕਰ ਦਿੱਤਾ। ਅਗਲੇ ਮਿੰਟ ਜਿਪ ਡਿਕੇ ਦੇ ਗੋਲ ਨਾਲ ਮੈਚ ਭਾਰਤ ਦੀ ਪਹੁੰਚ ਤੋਂ ਦੂਰ ਹੋ ਗਿਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News