NBA 30 ਜੁਲਾਈ ਤੋਂ ਬਹਾਲ ਹੋਣ ਲਈ ਤਿਆਰ

Saturday, Jun 27, 2020 - 05:03 PM (IST)

NBA 30 ਜੁਲਾਈ ਤੋਂ ਬਹਾਲ ਹੋਣ ਲਈ ਤਿਆਰ

ਵਾਸ਼ਿੰਗਟਨ : ਰਾਸ਼ਟਰੀ ਬਾਸਕਟਬਾਲ ਸੰਘ (ਐੱਨ. ਬੀ. ਏ.) ਕੋਰੋਨਾ ਵਾਇਰਸ ਕਾਰਨ ਮੁਲਤਵੀ ਗਤੀਵਿਧੀਆਂ ਤੋਂ ਬਾਅਦ ਹੁਣ 30 ਜੁਲਾਈ ਤੋਂ ਸੈਸ਼ਨ ਬਹਾਲ ਕਰਨ ਲਈ ਤਿਆਰ ਹੈ, ਜਿਸ ਵਿਚ ਨਿਊ ਓਰਲਿਆਂਸ ਦੀ ਟੀਮ ਓਰਲਾਂਡੋ ਦੇ ਨੇੜੇ ਡਿਜ਼ਨੀ ਵਿਸ਼ਵ ਕੰਪਲੈਕਸ ਵਿਚ ਉਤਾਹ ਟੀਮ ਨਾਲ ਭਿੜੇਗੀ। ਉੱਥੇ ਹੀ ਇਸੇ ਦਿਨ ਦੂਜੇ ਮੁਕਾਬਲੇ ਵਿਚ ਲਾਸ ਐਂਜਲਿਸ ਲੈਕਰਸ ਦਾ ਸਾਹਮਣਾ ਲਾਸ ਐਂਜਲਿਸ ਕਲਿਪਰਸ ਨਾਲ ਹੋਵੇਗਾ। ਸਾਢੇ 4 ਮਹੀਨੇ ਤੋਂ ਜ਼ਿਆਦਾ ਸਮੇਂ ਬਾਅਦ ਐੱਨ. ਬੀ. ਏ. ਲੀਗ ਬਹਾਲ ਹੋਵੇਗੀ। ਲੀਗ ਦੇ ਅਧਿਕਾਰੀਆਂ ਤੇ ਰਾਸ਼ਟਰੀ ਬਾਸਕਟਬਾਲ ਖਿਡਾਰੀ ਸੰਘ ਵਿਚਾਲੇ ਸੈਸ਼ਨ ਬਹਾਲ ਕਰਨ ਦੀ ਸ਼ਰਤਾਂ ਨੂੰ ਲੈ ਕੇ ਚਰਚਾ ਹੋਈ।


author

Ranjit

Content Editor

Related News