ਮਾਡਲ ਪਤਨੀ ਦੀ ਦੇਖਾ-ਦੇਖੀ ਫੁੱਟਬਾਲਰ ਕ੍ਰਿਸ ਸਮਾਈਲਿੰਗ ਵੀ ਬਣਿਆ ਵੈਜੀਟੇਰੀਅਨ
Tuesday, Mar 12, 2019 - 03:41 AM (IST)

ਜਲੰਧਰ : ਮਾਨਚੈਸਟਰ ਯੂਨਾਈਟਿਡ ਕਲੱਬ ਦਾ ਸਟਾਰ ਫੁੱਟਬਾਲਰ ਕ੍ਰਿਸ ਸਮਾਈਲਿੰਗ ਵੀ ਮਾਡਲ ਪਤਨੀ ਸੈਮ ਦੇ ਰਸਤੇ 'ਤੇ ਚੱਲਦੇ ਹੋਏ ਵੈਜੀਟੇਰੀਅਨ ਹੋ ਗਿਆ ਹੈ। ਕ੍ਰਿਸ ਨੇ ਵੈਜੀਟੇਰੀਅਨ ਬਣਨ ਲਈ ਕੋਚ ਓਲੇ ਗੁਨਾਰ ਸਾਲਸਕਜੇਰ ਤੋਂ ਇਲਾਵਾ ਟੀਮ ਦੇ ਹੋਰ ਮੈਂਬਰਾਂ ਨੂੰ ਵੀ ਮਨਾ ਲਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਕ੍ਰਿਸ ਦੀ ਪਤਨੀ ਸੈਮ ਨੇ ਇਸ ਦੇ ਲਈ ਕਲੱਬ ਕੈਟਰਿੰਗ ਟੀਮ ਨੂੰ ਕੁਝ ਵੈਜੀਟੇਰੀਅਨ ਰੈਸਿਪੀਜ਼ ਵੀ ਉਪਲੱਬਧ ਕਰਵਾਈਆਂ ਹਨ ਤਾਂ ਕਿ ਉਸ ਦੇ ਪਤੀ ਦੇ ਨਾਲ ਵੈਜੀਟੇਰੀਅਨ ਲੈਣ ਵਾਲਿਆਂ ਨੂੰ ਪਸੰਦ ਦਾ ਖਾਣਾ ਮਿਲਦਾ ਰਹੇ। ਵੈਜੀਟੇਰੀਅਨ ਬਣਨ 'ਤੇ ਕ੍ਰਿਸ ਨੇ ਕਿਹਾ ਕਿ ਮੈਂ ਪਤਨੀ ਵਲੋਂ ਡਿਨਰ 'ਚ ਉਪਲੱਬਧ ਕਈ ਪਕਵਾਨ ਖਾਧੇ, ਜਿਨ੍ਹਾਂ ਦੇ ਕੁਝ ਹੀ ਦਿਨਾਂ 'ਚ ਬੈਨੀਫਿਟ ਨਜ਼ਰ ਆਉਣ ਲੱਗੇ। ਮੈਂ ਹੁਣ ਪਹਿਲਾਂ ਤੋਂ ਬਿਹਤਰ ਖਾ ਰਿਹਾ ਹਾਂ, ਨਾ ਸਿਰਫ ਸਬਜ਼ੀ ਦੇ ਮਾਮਲੇ ਵਿਚ ਸਗੋਂ ਇਸ ਤੋਂ ਵੱਖ-ਵੱਖ ਪ੍ਰੋਟੀਨ ਵੀ ਮੈਨੂੰ ਮਿਲ ਰਹੇ ਹਨ। ਵੈਜੀਟੇਰੀਅਨ ਡਾਈਟ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਵਿਚ ਤੁਹਾਨੂੰ ਇਸ ਦੇ ਬਰਗਰ ਵੀ ਵੱਖ-ਵੱਖ ਤਰ੍ਹਾਂ ਦੇ ਮਿਲ ਜਾਣਗੇ। ਕ੍ਰਿਸ ਨੇ ਕਿਹਾ ਕਿ ਫੁੱਟਬਾਲਰ ਹੋਣ ਕਾਰਨ ਲੰਬੇ-ਲੰਬੇ ਟੂਰ ਕਰਦੇ ਸਮੇਂ ਸਾਨੂੰ ਬਾਹਰ ਦੇ ਖਾਣੇ ਦੀ ਆਦਤ ਹੋ ਜਾਂਦੀ ਹੈ ਪਰ ਹੁਣ ਮੈਂ ਸ਼ੈਫ ਨੂੰ ਦੱਸ ਦਿੱਤਾ ਹੈ ਕਿ ਮੈਨੂੰ ਕੀ ਚਾਹੀਦਾ ਹੈ, ਉਹ ਇਸ ਦੇ ਲਈ ਕੋਸ਼ਿਸ਼ ਵੀ ਕਰਦਾ ਹੈ।
ਪਹਿਲਾਂ ਸ਼ੈਫ ਨੂੰ ਮੇਰੀ ਰੈਸਿਪੀ ਬਣਾਉਣ ਵਿਚ ਮੁਸ਼ਕਿਲ ਪੇਸ਼ ਆ ਰਹੀ ਸੀ ਪਰ ਜਦੋਂ ਮੈਂ ਉਸ ਨੂੰ ਆਪਣੀ ਪਤਨੀ ਨਾਲ ਮਿਲਾਇਆ ਤਾਂ ਚੀਜ਼ਾਂ ਆਸਾਨ ਹੋਣ ਲੱਗੀਆਂ। ਹੁਣ ਮੈਂ ਚੰਗਾ ਖਾਣਾ ਖਾ ਰਿਹਾ ਹਾਂ ਤੇ ਯਕੀਨਨ ਫਿੱਟ ਵੀ ਮਹਿਸੂਸ ਕਰ ਰਿਹਾ ਹਾਂ।