ਸਵੀਡਨ ਨੇ ਕੀਤੀ ਸੀ ਕੋਰੀਆਈ ਟੀਮ ਦੀ ਜਾਸੂਸੀ

Wednesday, Jun 20, 2018 - 05:02 AM (IST)

ਨਿਜ਼ਨੀ ਨੋਵਗੋਰੋਦ— ਫੁੱਟਬਾਲ ਵਿਸ਼ਵ ਕੱਪ ਤੋਂ ਪਹਿਲਾਂ ਟੀਮਾਂ ਇਕ-ਦੂਜੇ ਦੀ ਤਕਨੀਕ ਨੂੰ ਜਾਣਨ ਲਈ ਪੂਰਾ ਜ਼ੋਰ ਲਾ ਦਿੰਦੀਆਂ ਹਨ ਤੇ ਸਵੀਡਨ ਦੀ ਟੀਮ ਨੇ ਤਾਂ ਆਪਣੇ ਗਰੁੱਪ ਦੀ ਵਿਰੋਧੀ ਟੀਮ ਕੋਰੀਆ ਦੀ ਬਾਕਾਇਦਾ ਜਾਸੂਸੀ ਹੀ ਕਰ ਲਈ। ਸਵੀਡਨ ਨੇ ਸੋਮਵਾਰ ਕੋਰੀਆ ਤੋਂ ਆਪਣਾ ਪਹਿਲਾ ਮੁਕਾਬਲਾ 1-0 ਨਾਲ ਜਿੱਤਿਆ ਸੀ। ਸਵੀਡਿਸ਼ ਟੀਮ ਹਰ ਲਿਹਾਜ਼ ਨਾਲ ਕੋਰੀਆ ਤੋਂ ਮਜ਼ਬੂਤ ਸੀ, ਇਸ ਦੇ ਬਾਵਜੂਦ ਸਵੀਡਨ ਨੇ ਵਿਸ਼ਵ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਕੋਰੀਆਈ ਟੀਮ ਦੀ ਜਾਸੂਸੀ ਕੀਤੀ। ਸਵੀਡਨ ਨੇ ਆਪਣੇ ਪਹਿਲੇ ਮੈਚ ਤੋਂ ਪਹਿਲਾਂ ਇਸ ਗੱਲ ਲਈ ਮੁਆਫੀ ਵੀ ਮੰਗੀ ਸੀ। 
ਦਰਅਸਲ, ਸਵੀਡਨ ਦੇ ਇਕ ਜਾਸੂਸ ਨੇ ਇਸ ਮਹੀਨੇ ਆਸਟਰੀਆ ਵਿਚ ਕੋਰੀਆ ਦੇ ਟ੍ਰੇਨਿੰਗ ਬੇਸ ਕੋਲ ਇਕ ਮਕਾਨ ਕਿਰਾਏ 'ਤੇ ਲੈ ਕੇ ਟੈਲੀਸਕੋਪ ਤੇ ਵੀਡੀਓ ਕੈਮਰੇ ਰਾਹੀਂ ਕੋਰੀਆਈ ਟ੍ਰੇਨਿੰਗ ਸੈਸ਼ਨ 'ਤੇ ਨਿਗਰਾਨੀ ਰੱਖੀ ਸੀ। ਇਸ ਵਿਅਕਤੀ ਨੇ ਇਸ ਤੋਂ ਪਹਿਲਾਂ ਇਕ ਘੁੰਮਣ-ਫਿਰਨ ਵਾਲੇ ਦੇ ਰੂਪ ਵਿਚ ਕੋਰੀਆਈ ਟ੍ਰੇਨਿੰਗ ਸੈਸ਼ਨ ਵਿਚ ਵੜਨ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਨੂੰ ਬਾਹਰ ਕਰ ਦਿੱਤਾ ਗਿਆ ਸੀ।


Related News