ਪੰਜਾਬ ਦੇ ਕਿਸਾਨਾਂ ਲਈ ਖ਼ਤਰੇ ਦੀ ਘੰਟੀ! ਮਹਿਕਮੇ ਨੇ ਜਾਰੀ ਕੀਤੀ ਚਿਤਾਵਨੀ

Sunday, Nov 03, 2024 - 03:54 PM (IST)

ਪੰਜਾਬ ਦੇ ਕਿਸਾਨਾਂ ਲਈ ਖ਼ਤਰੇ ਦੀ ਘੰਟੀ! ਮਹਿਕਮੇ ਨੇ ਜਾਰੀ ਕੀਤੀ ਚਿਤਾਵਨੀ

ਚੰਡੀਗੜ੍ਹ : ਪੰਜਾਬ 'ਚ ਬਦਲ ਰਿਹਾ ਮੌਸਮ ਕਿਸਾਨਾਂ ਲਈ ਖ਼ਤਰੇ ਦੀ ਘੰਟੀ ਹੈ ਕਿਉਂਕਿ ਪਹਿਲਾਂ ਮੀਂਹ ਨਾ ਪੈਣ ਕਾਰਨ ਝੋਨੇ ਦੀ ਲੁਆਈ ਲੇਟ ਹੋ ਗਈ ਸੀ ਅਤੇ ਹੁਣ ਗਰਮੀ ਕਾਰਨ ਕਣਕ ਦੀ ਬਿਜਾਈ ਪਿੱਛੇ ਪੈ ਰਹੀ ਹੈ। ਗਰਮੀ ਹੋਣ ਕਾਰਨ ਕਿਸਾਨ ਅਜੇ ਕਣਕ ਦੀ ਬਿਜਾਈ ਤੋਂ ਝਿਜਕ ਰਹੇ ਹਨ। ਦਰਅਸਲ ਪੰਜਾਬ 'ਚ ਨਵੰਬਰ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਪਰ ਦਿਨ ਦਾ ਤਾਪਮਾਨ ਅਜੇ ਵੀ 32 ਡਿਗਰੀ ਦੇ ਆਸ-ਪਾਸ ਹੈ। ਇਸ ਨਾਲ ਕਣਕ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਲਈ ਮੁਸ਼ਕਲਾਂ ਪੈਦਾ ਹੋ ਰਹੀਆਂ ਹਨ। ਇਸ ਵਾਰ ਕਣਕ ਦੀ ਬਿਜਾਈ ਦਿਨੋਂ-ਦਿਨ ਪੱਛੜਦੀ ਜਾ ਰਹੀ ਹੈ। ਕਈ ਕਿਸਾਨ ਅਜਿਹੇ ਹਨ, ਜਿਨ੍ਹਾਂ ਦੀ ਝੋਨੇ ਦੀ ਫ਼ਸਲ ਅਜੇ ਤੱਕ ਨਹੀਂ ਵਿਕ ਸਕੀ ਅਤੇ ਉਨ੍ਹਾਂ ਦੇ ਖੇਤ ਵੀ ਅਜੇ ਤੱਕ ਖ਼ਾਲੀ ਨਹੀਂ ਹੋਏ।

ਇਹ ਵੀ ਪੜ੍ਹੋ : ਪੰਜਾਬੀਓ ਕੱਢ ਲਓ ਕੰਬਲ ਤੇ ਰਜਾਈਆਂ! ਮੌਸਮ ਵਿਭਾਗ ਦੀ ਆ ਗਈ ਵੱਡੀ Update

ਜਿਨ੍ਹਾਂ ਖੇਤਾਂ 'ਚ ਝੋਨੇ ਦੀ ਕਟਾਈ ਹੋ ਚੁੱਕੀ ਹੈ, ਉੱਥੇ ਕਿਸਾਨਾਂ ਨੇ ਰੀਪਰਾਂ ਦੀ ਵਰਤੋਂ ਕਰਕੇ ਝੋਨੇ ਦੀ ਰਹਿੰਦ-ਖੂੰਹਦ ਨੂੰ ਤੂੜੀ ਦੀਆਂ ਗੰਢਾਂ ਲਈ ਤਿਆਰ ਕਰ ਦਿੱਤਾ ਹੈ ਪਰ ਬੇਲਰ ਨਾ ਹੋਣ ਕਾਰਨ ਇਹ ਰਹਿੰਦ-ਖੂੰਹਦ ਖੇਤਾਂ 'ਚ ਹੀ ਪਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਇਨ੍ਹਾਂ ਦਿਨਾਂ 'ਚ ਮੌਸਮ ਠੀਕ ਰਹਿੰਦਾ ਅਤੇ ਬੇਲਰ ਨਾ ਮਿਲਣ ਦੀ ਸੂਰਤ 'ਚ ਅਸੀਂ ਇਸ ਨੂੰ ਅੱਗ ਲਾ ਦਿੰਦੇ ਪਰ ਗਰਮੀ ਕਾਰਨ ਅਸੀਂ ਕਣਕ ਦੀ ਬਿਜਾਈ ਲਈ ਰੁਕੇ ਹੋਏ ਹਾਂ ਅਤੇ ਬੇਲਰ ਮਿਲਣ ਦੀ ਉਡੀਕ ਕਰ ਰਹੇ ਹਾਂ। ਦੱਸਣਯੋਗ ਹੈ ਕਿ ਇਨ੍ਹਾਂ ਦਿਨਾਂ 'ਚ ਕਿਸਾਨ ਕਣਕ ਦੀ ਬਿਜਾਈ ਦਾ ਅੱਧਾ ਕੰਮ ਪੂਰਾ ਕਰ ਲੈਂਦੇ ਹਨ ਅਤੇ 15 ਨਵੰਬਰ ਤੱਕ ਪੂਰੇ ਪੰਜਾਬ 'ਚ ਕਣਕ ਦੀ ਬਿਜਾਈ ਹੋ ਜਾਂਦੀ ਹੈ ਪਰ ਇਸ ਵਾਰ ਮਾਲਵਾ ਪੱਟੀ 'ਚ ਅਜੇ ਤੱਕ ਝੋਨੇ ਦੀ ਕਟਾਈ ਦਾ ਕੰਮ ਵੀ ਪੂਰਾ ਨਹੀਂ ਹੋਇਆ।

ਇਹ ਵੀ ਪੜ੍ਹੋ : ਹਸਪਤਾਲ ਦੀ ਐਮਰਜੈਂਸੀ 'ਚ ਹੋ ਗਿਆ ਕਾਂਡ, ਸਾਰੇ ਪਾਸੇ ਪੁਲਸ ਹੀ ਪੁਲਸ (ਵੀਡੀਓ)

ਇਸ ਤੋਂ ਸਪੱਸ਼ਟ ਹੈ ਕਿ ਝੋਨੇ ਦੀ ਤਰ੍ਹਾਂ ਕਣਕ ਦੀ ਬਿਜਾਈ ਵੀ ਦੇਰੀ ਨਾਲ ਹੋਵੇਗੀ। ਮੌਸਮ ਵਿਭਾਗ ਨੇ ਵੀ ਨਵੰਬਰ ਦਾ ਮਹੀਨਾ ਗਰਮ ਰਹਿਣ ਦੀ ਭਵਿੱਖਬਾਣੀ ਕੀਤੀ ਹੈ ਅਤੇ ਠੰਡ ਆਉਣ ਦੇ ਕੋਈ ਸੰਕੇਤ ਨਹੀਂ ਦਿੱਤੇ। ਭਾਰਤੀ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਮ੍ਰਿਤੁੰਜਯ ਮੋਹਪਾਤਰਾ ਨੇ ਗਰਮ ਮੌਸਮ ਦਾ ਕਾਰਨ ਪੱਛਮੀ ਗੜਬੜੀ ਦਾ ਮਾਹੌਲ ਨਾ ਬਣਨ ਅਤੇ ਬੰਗਾਲ ਦੀ ਖਾੜੀ 'ਚ ਸਰਗਰਮ ਘੱਟ ਦਬਾਅ ਪ੍ਰਣਾਲੀਆਂ ਕਾਰਨ ਪੂਰਬੀ ਹਵਾਵਾਂ ਦਾ ਪ੍ਰਵਾਹ ਦੱਸਿਆ ਹੈ। ਦੂਜੇ ਪਾਸੇ ਖੇਤੀਬਾੜੀ ਵਿਭਾਗ ਦੇ ਸਾਬਕਾ ਕਮਿਸ਼ਨਰ ਡਾ. ਬਲਵਿੰਦਰ ਸਿੰਘ ਸਿੱਧੂ ਦਾ ਮੰਨਣਾ ਹੈ ਕਿ ਮੌਸਮ 'ਚ ਬਦਲਾਅ ਕਾਰਨ ਅਜਿਹਾ ਹੋ ਰਿਹਾ ਹੈ। ਡਾ. ਸਿੱਧੂ ਨੇ ਕਿਹਾ ਕਿ ਪੰਜਾਬ 'ਚ ਪੁਰਾਣੇ ਬਜ਼ੁਰਗ ਹਲਕੀ ਠੰਡ ਪੈਣ 'ਤੇ ਕਣਕ ਦੀ ਬਿਜਾਈ ਕਰਦੇ ਸਨ। ਇਸ ਕਾਰਨ ਕਣਕ ਦੇ ਉੱਗਣ 'ਚ ਕੋਈ ਦਿੱਕਤ ਨਹੀਂ ਆਉਂਦੀ ਸੀ। ਅੱਜ ਜੇਕਰ ਕਿਸਾਨ ਗਰਮੀ ਕਾਰਨ ਕਣਕ ਦੀ ਬਿਜਾਈ ਕਰਨ ਤੋਂ ਝਿਜਕ ਰਹੇ ਹਨ ਤਾਂ ਉਹ ਸਹੀ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8




 


author

Babita

Content Editor

Related News