ਇੰਟਰਨੈਸ਼ਨਲ ਟੀਮ ਦੇ 'ਥੰਮ੍ਹ' ਜਾਣੇ ਜਾਂਦੇ ਕਬੱਡੀ ਖਿਡਾਰੀ ਨੇ ਸੜਕ ਕੰਢੇ ਸਫੈਦੇ ਨਾਲ ਫਾਹਾ ਲਾ ਕੇ ਕੀਤੀ ਖ਼ੁਦ.ਕੁਸ਼ੀ
Sunday, Nov 17, 2024 - 05:59 AM (IST)
ਮੋਗਾ (ਕਸ਼ਿਸ਼)- ਪੰਜਾਬ ਦੇ ਮੋਗਾ ਜ਼ਿਲ੍ਹੇ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪਿੰਡ ਸਿਧਵਾਂ ਬੇਟ ਤੋਂ ਕਿਸ਼ਨਪੁਰਾ ਕਲਾਂ ਰੋਡ 'ਤੇ ਨਿਰੰਕਾਰੀ ਭਵਨ ਨੇੜੇ ਕਿਸ਼ਨਪੁਰਾ ਕਲਾਂ ਦੇ ਨੌਜਵਾਨ ਨੇ ਸੜਕ ਕਿਨਾਰੇ ਸਫੈਦੇ ਦੇ ਦਰੱਖ਼ਤ ਨਾਲ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਹੈ।
ਮ੍ਰਿਤਕ ਦੀ ਪਛਾਣ ਇੰਟਰਨੈਸ਼ਨਲ ਕਬੱਡੀ ਦੀ ਟੀਮ ਦਾ ਮਸ਼ਹੂਰ ਖਿਡਾਰੀ ਰਹੇ ਬੰਟੀ ਤੇ ਸ਼ੰਟੀ ਦੋ ਭਰਾਵਾਂ ਵਿੱਚੋਂ ਛੋਟੇ ਭਰਾ ਅਵਤਾਰ ਸਿੰਘ ਸ਼ੰਟੀ ਪੁੱਤਰ ਚਰਨਜੀਤ ਸਿੰਘ ਵਾਸੀ ਕਿਸ਼ਨਪੁਰਾ ਕਲਾਂ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਅਵਤਾਰ ਸਿੰਘ ਸ਼ੰਟੀ ਨੂੰ ਕਿਸੇ ਵਕਤ ਕਿਸ਼ਨਪੁਰਾ ਕਲਾਂ ਦੇ ਇੰਟਰਨੈਸ਼ਨਲ ਕੱਬਡੀ ਟੀਮ ਦਾ ਥੰਮ੍ਹ ਮੰਨਿਆ ਜਾਂਦਾ ਸੀ।
ਇਹ ਵੀ ਪੜ੍ਹੋ- ਭਰਾ ਦੇ ਔਲਾਦ ਨਾ ਹੋਣ ਕਾਰਨ ਭੈਣ ਨੇ ਦੇ ਗੋਦ ਦੇ ਦਿੱਤੀ ਆਪਣੀ ਧੀ, ਪਰ 'ਮਾਂ' ਦੇ ਸਲੂਕ ਕਾਰਨ ਬੱਚੀ ਨੇ ਜੋ ਕੀਤਾ...
ਪਰ ਸਮੇਂ ਨੇ ਅਜਿਹੀ ਖੇਡ ਖੇਡੀ ਕਿ ਇੰਨਾ ਮਸ਼ਹੂਰ ਤੇ ਵੱਡਾ ਖਿਡਾਰੀ ਨਸ਼ਿਆਂ ਦੀ ਭੇਂਟ ਚੜ੍ਹ ਗਿਆ। ਪਰਿਵਾਰਿਕ ਮੈਬਰਾਂ ਮੁਤਾਬਕ ਸ਼ੰਟੀ ਅੱਜ ਸਵੇਰੇ ਹੀ ਆਪਣੇ ਪਿੰਡ ਕਿਸ਼ਨਪੁਰਾ ਕਲਾਂ ਤੋਂ ਨਿਕਲਿਆ ਸੀ ਤੇ ਇੱਥੇ ਆ ਕੇ ਸਫੈਦੇ ਦੇ ਦਰੱਖ਼ਤ ਨਾਲ ਰੱਸੀ ਬੰਨ੍ਹ ਕੇ ਫਾਹਾ ਲਾ ਕੇ ਖੁਦਕਸ਼ੀ ਕਰ ਲਈ।
ਪਤਾ ਲੱਗਣ 'ਤੇ ਮੌਕੇ 'ਤੇ ਪਹੁੰਚੇ ਸ਼ੰਟੀ ਦੇ ਪੁੱਤਰ ਤੇ ਹੋਰ ਨਜ਼ਦੀਕੀ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਪੁਲਸ ਨੇ ਰੱਸੀ ਕੱਟ ਕੇ ਲਟਕਦੀ ਲਾਸ਼ ਨੂੰ ਹੇਠਾਂ ਉਤਾਰਿਆ। ਪੁਲਸ ਚੌਂਕੀ ਗਿੱਦੜਵਿੰਡੀ ਦੇ ਇੰਚਾਰਜ ਰਾਜਵਿੰਦਰ ਸਿੰਘ ਨੇ ਪਰਿਵਾਰਕ ਮੈਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਅਮਲ 'ਚ ਲਿਆਦੀ ਤੇ ਲਾਸ਼ ਨੂੰ ਪੋਸਟਮਾਰਟਮ ਲਈ ਜਗਰਾਉਂ ਭੇਜ ਦਿੱਤਾ ਹੈ। ਮ੍ਰਿਤਕ ਸ਼ੰਟੀ ਆਪਣੀ ਪਿੱਛੇ ਆਪਣੀ ਮਾਂ, ਪਤਨੀ ਤੇ ਦੋ ਪੁੱਤਰਾਂ ਨੂੰ ਰੋਂਦਿਆਂ ਛੱਡ ਗਿਆ ਹੈ।
ਇਹ ਵੀ ਪੜ੍ਹੋ- ਮਾਪੇ ਕਰਦੇ ਰਹੇ ਪੁੱਤ ਦੀ ਉਡੀਕ, ਕਈ ਘੰਟਿਆਂ ਬਾਅਦ ਵੀ ਨਾ ਪਹੁੰਚਿਆ ਘਰ ਤਾਂ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e