ਭਾਰਤੀ ਕੁਸ਼ਤੀ ਮਹਾਸੰਘ ਦਾ ਯੂ-ਟਰਨ ਵਿਨੇਸ਼ ਫੋਗਾਟ ''ਤੇ ਲੱਗੀ ਪਬੰਧੀ ਨੂੰ ਹਟਾਇਆ

11/12/2017 9:19:45 PM

ਨਵੀਂ ਦਿੱਲੀ— ਭਾਰਤੀ ਕੁਸ਼ਤੀ ਸੰਘ ਨੇ ਯੂ-ਟਰਨ ਲੈਂਦੇ ਹੋਏ ਵਿਨੇਸ਼ ਫੋਗਾਠ 'ਤੇ ਲੱਗੀ ਪਬੰਧੀ ਨੂੰ ਵਾਪਸ ਲੈ ਲਿਆ ਹੈ। ਜਿਸ ਦਾ ਮਤਲਬ ਹੈ ਕਿ ਹੁਣ ਵਿਨੇਸ਼ ਆਗਾਮੀ 15 ਤੋਂ 18 ਨਵੰਬਰ ਤੱਕ ਮੱਧ ਪ੍ਰਦੇਸ਼ 'ਚ ਆਯੋਜਿਤ ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ 'ਚ ਭਾਗ ਲੈ ਸਕਦੀ ਹੈ। ਵਿਨੇਸ਼ ਦੇ ਨਾਲ ਫੈਡਰੇਸ਼ਨ ਨੇ ਪ੍ਰਵੀਣ ਰਾਣਾ ਅਤੇ ਰਵਿੰਦਰ ਖੱਤਰੀ 'ਤੇ ਲੱਗੀ ਪ੍ਰਬੰਧੀ ਵੀ ਹਟਾ ਦਿੱਤੀ ਹੈ।
ਡਬਲਯੂ. ਐੱਫ. ਆਈ. ਨੇ ਅਨੁਸ਼ਾਸਨਹੀਨਤਾ ਦੇ ਲਈ ਪ੍ਰਸਿੱਧ ਮਹਿਲਾ ਫ੍ਰੀਸਟਾਇਲ ਪਹਿਲਵਾਨ ਵਿਨੇਸ਼ ਫੋਗਾਠ ਨਾਲ ਹੀ ਪ੍ਰਵੀਣ ਰਾਣਾ ਅਤੇ ਰਵਿੰਦਰ ਖੱਤਰੀ ਨੂੰ ਨਿਲੰਬਿਤ ਕਰਦੇ ਹੋਏ ਆਗਾਮੀ ਸਾਰੇ ਮੁਕਾਬਲਿਆਂ 'ਚ ਭਾਰ ਲੈਣ ਦੇ ਲਈ ਰੋਕ ਲਗਾ ਦਿੱਤੀ ਸੀ ਅਤੇ ਹੁਣ ਸੀਨੀਅਰ ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ ਤੋਂ ਕੁਝ ਦਿਨ ਪਹਿਲਾਂ ਉਸ ਨੇ ਆਪਣੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ।
ਭਾਰਤੀ ਰੇਲਵੇ ਦੇ ਇਨ੍ਹਾਂ ਤਿੰਨਾਂ ਪਹਿਲਵਾਨਾਂ 'ਤੇ ਇਹ ਬੈਨ ਹਾਲ ਹੀ 'ਤ ਤੁਰਕਮੇਗਿਸਤਾਨ 'ਤ ਹੋਏ ਅਸ਼ੀਆ ਇੰਡੋਰ ਗੇਮਸ 'ਚ ਭਾਗ ਨਹੀਂ ਲੈਣ ਦੇ ਕਾਰਨ ਲਗਾਇਆ ਸੀ। ਤਿੰਨਾਂ ਨੇ ਆਖਰੀ ਮੁਕਾਮ 'ਚ ਇੱਥੇ ਜਾਣ ਤੋਂ ਇੰਨਕਾਰ ਕਰ ਦਿੱਤਾ ਸੀ ਜਿਸ ਦੇ ਚੱਲਦੇ ਇਨ੍ਹਾਂ ਤਿੰਨਾਂ ਭਾਰ ਵਰਗਾਂ 'ਚ ਕੋਈ ਵੀ ਭਾਰਤੀ ਪਹਿਲਵਾਨ ਚੁਣੌਤੀ ਪੇਸ਼ ਨਹੀਂ ਕਰ ਸਕਿਆ ਸੀ। ਇਨ੍ਹਾਂ ਤਿੰਨਾਂ ਨੇ ਡਬਸਯੂ. ਐੱਫ. ਆਈ. ਵਲੋਂ ਦਿੱਤੇ ਗਏ ਨੋਟਿਸ ਦੇ ਜਵਾਬ 'ਚ ਕਿਹਾ ਕਿ ਸੱਟ ਦੇ ਕਾਰਨ ਇਸ ਮੁਕਾਬਲੇ 'ਚ ਨਹੀਂ ਜਾ ਸਕੇ।
2014 ਗਲਾਸਗੋ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਵਿਨੇਸ਼ ਨੇ ਫੈਡਰੇਸ਼ਨ ਨੂੰ ਆਪਣੀਆਂ ਸੱਟਾਂ ਦੇ ਬਾਰੇ 'ਚ ਹਨ੍ਹੇਰੇ 'ਚ ਰੱਖਿਆ ਸੀ ਇਸ ਕਾਰਜ ਹੂ ਵਿਨੇਸ਼ ਦੇ ਬਿਨ੍ਹਾ ਮਾਫੀ ਮੰਗਣ ਤੋਂ ਬਾਅਦ ਭਾਰਤੀ ਕੁਸ਼ਤੀ ਸੰਘ ਨੇ ਕੁਸ਼ਤੀ ਹਿੱਤ 'ਚ ਕਦਮ ਚੁੱਕਦੇ ਹੋਏ ਉਸ ਨੂੰ ਮਾਫ ਕਰ ਦਿੱਤਾ ਗਿਆ ਹੈ। ਹੁਣ ਗੀਤਾ ਅਤੇ ਬਬੀਤਾ ਫੋਗਾਟ ਦੀ ਭੈਣ ਵਿਨੇਸ਼ 15 ਤੋਂ 15 ਨਵੰਬਰ ਤੱਕ ਸੀਨੀਅਰ ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ 'ਚ ਉਪਸਥਿਤੀ ਰਹੇਗੀ ਜਿੱਥੇ ਉਹ ਪ੍ਰਵੀਨ ਰਾਣਾ ਅਤੇ ਰਵਿੰਦਰ ਖੱਤਰੀ ਦੇ ਨਾਲ ਰੇਲਵੇ ਦੀ ਨੁਮਾਇੰਦੀ ਕਰੇਗੀ।


Related News