ਆਜ਼ਾਦੀ ਦਿਹਾੜੇ ਦੇ ਜਸ਼ਨ ਮੌਕੇ 22 ਅਗਸਤ ਨੂੰ ਕ੍ਰਿਕਟ ਮੈਚ ਕਰਾਉਣਾ ਚਾਹੁੰਦੀ ਹੈ ਭਾਰਤ ਸਰਕਾਰ

Monday, Jul 11, 2022 - 03:44 PM (IST)

ਨਵੀਂ ਦਿੱਲੀ- ਸਰਕਾਰ ਨੇ ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਨੂੰ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਜਸ਼ਨਾਂ ਮੌਕੇ 22 ਅਗਸਤ ਨੂੰ ਭਾਰਤ ਅਤੇ ਵਿਸ਼ਵ ਇਲੈਵਨ ਵਿਚਾਲੇ ਮੈਚ ਕਰਵਾਉਣ ਦੀ ਤਜਵੀਜ਼ ਭੇਜੀ ਹੈ। ਸੂਤਰਾਂ ਅਨੁਸਾਰ ਭਾਰਤੀ ਅਤੇ ਵਿਦੇਸ਼ ਦੇ ਹਰਮਨਪਿਆਰੇ ਕ੍ਰਿਕਟਰਾਂ ਨੂੰ ‘ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ’ ਤਹਿਤ ਇਸ ਮੈਚ ਵਿੱਚ ਖਿਡਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ  : ਨਿਸ਼ਾਨੇਬਾਜ਼ੀ ਵਿਸ਼ਵ ਕੱਪ : ਅਰਜੁਨ ਬਬੂਤਾ ਨੇ 10 ਮੀਟਰ ਏਅਰ ਰਾਈਫਲ 'ਚ ਭਾਰਤ ਲਈ ਜਿੱਤਿਆ ਸੋਨ ਤਮਗ਼ਾ

ਇਸ ਦੇ ਲਈ ਸਭਿਆਚਾਰਕ ਮੰਤਰਾਲੇ ਵੱਲੋਂ ਬੀ. ਸੀ. ਸੀ. ਆਈ. ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਇਸ ਸਬੰਧੀ ਬੀ. ਸੀ. ਸੀ. ਆਈ. ਦੇ ਸੂਤਰ ਨੇ ਕਿਹਾ, ‘‘ਸਾਨੂੰ ਸਰਕਾਰ ਤੋਂ ਭਾਰਤ ਇਲੈਵਨ ਅਤੇ ਵਿਸ਼ਵ ਇਲੈਵਨ ਵਿਚਾਲੇ 22 ਅਗਸਤ ਨੂੰ ਕ੍ਰਿਕਟ ਮੈਚ ਕਰਵਾਉਣ ਦੀ ਤਜਵੀਜ਼ ਮਿਲੀ ਹੈ। ਵਿਸ਼ਵ ਇਲੈਵਨ ਲਈ ਸਾਨੂੰ ਘੱਟੋ-ਘੱਟ 13-14 ਖਿਡਾਰੀਆਂ ਦੀ ਜ਼ਰੂਰਤ ਹੋਵੇਗੀ, ਜਿਸ ਲਈ ਸਾਨੂੰ ਉਨ੍ਹਾਂ ਦੀ ਉਪਲੱਬਧਤਾ ਬਾਰੇ ਪਤਾ ਕਰਨਾ ਪਵੇਗਾ।’’ ਉਮੀਦ ਕਰਦੇ ਹਾਂ ਕਿ ਇਹ ਕੰਮ ਛੇਤੀ ਪੂਰਾ ਹੋ ਜਾਵੇਗਾ, ਜਿਸ ਉਪਰੰਤ ਇਹ ਮੈਚ ਖੇਡਿਆ ਜਾਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News