ਕੋਚ ਤੋਂ ਬਿਨ੍ਹਾਂ ਵੈਸਟਇੰਡੀਜ਼ ਪਹੁੰਚੀ ਭਾਰਤੀ ਕ੍ਰਿਕਟ ਟੀਮ

06/21/2017 7:24:42 PM

ਪੋਰਟ ਆਫ ਸਪੇਨ- ਭਾਰਤੀ ਕ੍ਰਿਕਟ ਟੀਮ ਬਿਨ੍ਹਾਂ ਕੋਚ ਦੇ ਵੈਸਟ ਇੰਡੀਜ਼ ਦੌਰੇ ਖਿਲਾਫ ਸਮਿਤੀ ਓਵਰਾਂ ਦੀ ਸੀਰੀਜ਼ ਲਈ ਇੱਥੇ ਪਹੁੰਚ ਗਈ ਹੈ। ਕਪਤਾਨ ਵਿਰਾਟ ਕੋਹਲੀ ਨਾਲ ਮਤਭੇਂਦ ਤੋਂ ਬਾਅਦ ਕੁੰਬਲੇ ਨੇ ਆਪਣੇ ਅਹੁੰਦੇ ਤੋਂ ਅਸਤੀਫਾ ਦੇ ਦਿੱਤਾ। ਵੈਸਟਇੰਡੀਜ਼ ਕ੍ਰਿਕਟ ਬੋਰਡ ਨੇ ਟੀਮ ਹੋਟਲ 'ਚ ਕੋਹਲੀ ਅਤੇ ਵਿਰੋਧੀ ਟੀਮ ਦੇ ਕਪਤਾਨ ਜੇਸਟ ਹੋਲਡਰ ਦੀ ਤਸਵੀਰ ਲਗਾਈ ਹੈ।
ਸ਼ੁੱਕਰਵਾਰ ਨੂੰ ਹੋਵੇਗਾ ਪਹਿਲਾਂ ਮੈਚ
ਐਤਵਾਰ ਨੂੰ ਦ ਓਵਲ 'ਚ ਚੈਂਪੀਅਨਸ ਟਰਾਫੀ ਦੇ ਫਾਈਨਲ 'ਚ ਪਾਕਿਸਤਾਨ ਤੋਂ ਹਾਰ ਜਾਣ ਤੋਂ ਭਾਰਤੀ ਟੀਮ ਨੂੰ ਪੰਜ ਵਨ ਡੇ ਅਤੇ ਇਕ ਟੀ-20 ਕੌਮਾਂਤਰੀ ਮੈਚ ਦੀ ਸੀਰੀਜ਼ 'ਚ ਮੁੱਖ ਦਾਅਵੇਦਾਰ ਮੰਨੀਆ ਜਾ ਰਿਹਾ ਹੈ। ਸੀਰੀਜ਼ ਦੀ ਸ਼ੁਰੂਆਤੀ ਮੈਚ ਸ਼ੁੱਕਰਵਾਰ ਨੂੰ ਖੇਡਿਆ ਜਾਵੇਗਾ। ਕੁੰਬਲੇ ਨੇ ਜਿੱਥੇ ਆਪਣਾ ਪੱਖ ਰੱਖ ਦਿੱਤਾ ਹੈ, ਇਸ ਦੇ ਨਾਲ ਹੀ ਕੋਹਲੀ ਨੇ ਸਾਬਕਾ ਭਾਰਤੀ ਸਪਿਨਰਾਂ ਨਾਲ ਮਤਭੇਂਦਾਂ ਦੇ ਬਾਰੇ 'ਚ ਕੁਝ ਗੱਲ ਨਹੀਂ ਕੀਤੀ ਹੈ।
ਕੁੰਬਲੇ ਨੇ ਦਿੱਤਾ ਹੈ ਅਸਤੀਫਾ
ਕੁੰਬਲੇ ਨੇ ਮੰਗਲਵਾਰ ਨੂੰ ਅਹੁੰਦੇ ਤੋਂ ਅਸਤੀਫਾ ਦੇ ਦਿੱਤਾ ਸੀ, ਇਸ ਦੇ ਨਾਲ ਹੀ ਭਾਰਤੀ ਟੀਮ ਨੇ ਲੰਡਨ ਤੋਂ ਕੈਰੇਬੀਆਈ ਦੇ ਲਈ ਉਡਾਨ ਫੜ੍ਹ ਲਈ। ਬੱਲੇਬਾਜ਼ੀ ਕੋਚ ਸੰਜੇ ਬਾਂਗੜ ਅਤੇ ਫੀਲਡਿੰਗ ਕੋਚ ਆਰ ਸ਼੍ਰੀਧਰ ਵੀ ਟੀਮ ਨਾਲ ਵੈਸਟਇੰਡੀਜ਼ ਪਹੁੰਚੇ। ਵੈਸਟ ਇੰਡੀਜ਼ ਹੁਣ ਵਨ ਡੇ ਰੈਕਿੰਗ 'ਚ 9ਵੇਂ ਸਥਾਨ ਤੇ ਹੈ। ਉਙ ਚੈਂਪੀਅਨਸ ਟਰਾਫੀ ਲਈ ਕੁਆਲੀਫਾਈ ਨਹੀਂ ਕਰ ਸਕੇ ਸੀ। ਭਾਰਤ ਨੇ ਪਿਛਲੇ ਸਾਲ ਚਾਰ ਮੈਚਾਂ ਦੀ ਸੀਰੀਜ਼ ਲਈ ਵੈਸਟ ਇੰਡੀਜ਼ ਦਾ ਦੌਰਾ ਕੀਤਾ ਸੀ ਜਿਸ 'ਚ ਉਸ ਨੇ 2-0 ਨਾਲ ਜਿੱਤ ਦਰਜ ਕੀਤੀ ਸੀ। ਮੁੱਖ ਕੋਚ ਬਣਨ ਤੋਂ ਬਾਅਦ ਉਹ ਕੁੰਬਲੇ ਦੀ ਪਹਿਲੀ ਸੀਰੀਜ਼ ਸੀ।


Related News