ਜਿਮਨਾਸਟਿਕ ਡਾਕਟਰ ਦੀਆਂ ਪੀੜਤ 141 ਐਥਲੀਟਾਂ ਆਈਆਂ ਸਟੇਜ ''ਤੇ

Thursday, Jul 19, 2018 - 11:00 PM (IST)

ਜਿਮਨਾਸਟਿਕ ਡਾਕਟਰ ਦੀਆਂ ਪੀੜਤ 141 ਐਥਲੀਟਾਂ ਆਈਆਂ ਸਟੇਜ ''ਤੇ

ਜਲੰਧਰ - ਈ. ਐੱਸ. ਪੀ. ਐੱਨ. ਵੱਲੋਂ ਕਰਵਾਏ ਗਏ ਐਵਾਰਡ ਸਮਾਰੋਹ ਦੌਰਾਨ ਉਨ੍ਹਾਂ 141 ਐਥਲੀਟਾਂ ਨੂੰ ਵੀ ਸਨਮਾਨਤ ਕੀਤਾ ਗਿਆ, ਜਿਹੜੀਆਂ ਅਮਰੀਕੀ ਫਿਜ਼ੀਓ ਲੈਰੀ ਨਾਸਰ ਦੀ ਟ੍ਰੇਨਿੰਗ ਦੌਰਾਨ ਛੇੜਛਾੜ ਦੀਆਂ ਸ਼ਿਕਾਰ ਹੋਈਆਂ ਸਨ।
ਕੌਣ ਹੈ ਲੇਰੀ ਨਾਸਰ : ਅਮਰੀਕੀ ਫਿਜ਼ੀਓ 'ਤੇ ਸਭ ਤੋਂ ਪਹਿਲਾਂ ਜਿਮਨਾਸਟ ਐਲੀ ਰੇਸਮੈਨ ਨੇ ਛੇੜਛਾੜ ਦਾ ਦੋਸ਼ ਲਾਇਆ ਸੀ। ਹੌਲੀ-ਹੌਲੀ 141 ਮਹਿਲਾ ਐਥਲੀਟ ਸਾਹਮਣੇ ਆਈਆਂ, ਜਿਨ੍ਹਾਂ ਦੋਸ਼ ਲਾਇਆ ਕਿ ਲੈਰੀ ਟ੍ਰੇਨਿੰਗ ਦੌਰਾਨ ਉਨ੍ਹਾਂ ਨਾਲ ਛੇੜਛਾੜ ਕਰਦਾ ਸੀ। ਕੋਰਟ ਨੇ ਲੈਰੀ ਨੂੰ 175 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। 'ਕਿਸੇ ਨੂੰ ਆਪਣੀ ਕਹਾਣੀ ਨਾ ਲਿਖਣ ਦਿਓ, ਤੁਹਾਡੀ ਸੱਚਾਈ ਮਹੱਤਵ ਰੱਖਦੀ ਹੈ। ਤੁਸੀਂ ਖੁਦ ਮਹੱਤਵਪੂਰਨ ਹੋ। ਤੁਸੀਂ ਇਕੱਲੇ ਨਹੀਂ ਹੋ।'


Related News