ਕਰਿਆਨੇ ਵਾਲੇ ਨਾਲ ਹਸੀਨ ਜਹਾਂ ਨੇ ਕੀਤਾ ਸੀ ਪਹਿਲਾ ਵਿਆਹ, ਇਸ ਤਰ੍ਹਾਂ ਬਣੀ ਸ਼ਮੀ ਦੀ ਪਤਨੀ

Monday, Jun 15, 2020 - 02:26 PM (IST)

ਕਰਿਆਨੇ ਵਾਲੇ ਨਾਲ ਹਸੀਨ ਜਹਾਂ ਨੇ ਕੀਤਾ ਸੀ ਪਹਿਲਾ ਵਿਆਹ, ਇਸ ਤਰ੍ਹਾਂ ਬਣੀ ਸ਼ਮੀ ਦੀ ਪਤਨੀ

ਸਪੋਰਟਸ ਡੈਸਕ : ਹਰ ਸਮੇਂ ਪੂਰੀ ਦੁਨੀਆ ਕ੍ਰਿਕਟ ਦੇ ਰੰਗ ਵਿਚ ਰੰਗੀ ਰਹਿੰਦੀ ਹੈ। ਮੈਦਾਨ 'ਤੇ ਆਪਣੇ ਹੁਨਰ ਦੇ ਦਮ 'ਤੇ ਲੱਖਾਂ ਦਿਲਾਂ 'ਤੇ ਰਾਜ ਕਰਨ ਵਾਲੇ ਕ੍ਰਿਕਟਰਸ ਹਮੇਸ਼ਾ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਭਾਰਤੀ ਕ੍ਰਿਕਟ ਦੇ ਇਤਿਹਾਸ 'ਤੇ ਜੇਕਰ ਨਜ਼ਰ ਮਾਰੀਏ ਤਾਂ ਬਹੁਤ ਸਾਰੇ ਅਜਿਹੇ ਖਿਡਾਰੀ ਹਨ ਜੋ ਕ੍ਰਿਕਟ ਵਿਚ ਆਪਣਾ ਲੋਹਾ ਮਨਵਾ ਚੁੱਕੇ ਹਨ ਤਾਂ ਕੁਝ ਮੈਦਾਨ 'ਤੇ ਅੱਜ ਵੀ ਕਮਾਲ ਦਿਖਾ ਰਹੇ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਟੀਮ ਇੰਡੀਆ ਦੇ ਸਟਾਰ ਖਿਡਾਰੀ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਦੇ ਬਾਰੇ, ਜਿਸ ਨੇ ਪਹਿਲੇ ਪਤੀ ਨੂੰ ਛੱਡ ਕੇ ਮੁਹੰਮਦ ਸ਼ਮੀ ਦਾ ਫੜਿਆ ਸੀ ਹੱਥ। 

PunjabKesari

ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਨਾਲ ਹਸੀਨ ਨੇ ਕੀਤਾ ਸੀ ਵਿਆਹ
ਮੁਹੰਮਦ ਸ਼ਮੀ ਦੀ ਪਤਨੀ ਬਣਨ ਤੋਂ ਪਹਿਲਾਂ ਹਸੀਨ ਜਹਾਂ ਨੇ 2002 ਵਿਚ ਇਕ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਵਿਅਕਤੀ ਨਾਲ ਵਿਆਹ ਕੀਤਾ ਸੀ। ਖਾਸ ਗੱਲ ਇਹ ਹੈ ਕਿ ਹਸੀਨ ਦਾ ਪਹਿਲਾ ਵਿਆਹ ਵੀ ਲਵ ਮੈਰੇਜ ਸੀ। ਉਸ ਨੂੰ ਦੱਸਵੀਂ ਜਮਾਤ ਵਿਚ ਪੜਦਿਆਂ ਸ਼ੇਖ ਸੈਫੁਦੀਨ ਨਾਲ ਪਿਆਰ ਹੋ ਗਿਆ ਸੀ।

ਹਸੀਨ ਦਾ ਪਹਿਲਾ ਵਿਆਹ 8 ਸਾਲ ਤਕ ਚੱਲਿਆ
PunjabKesari

2002 ਵਿਚ ਹਸੀਨ ਨੇ ਸ਼ੇਖ ਸੈਫੁਦੀਨ ਨਾਲ ਵਿਆਹ ਤਾਂ ਕਰ ਲਿਆ ਪਰ ਇਹ ਦੋਵੇਂ ਜ਼ਿਆਦਾ ਦੇਰ ਇਕੱਠੇ ਨਹੀਂ ਰਹੇ। 8 ਸਾਲ ਤੋਂ ਬਾਅਦ ਹੀ ਇਨ੍ਹਾਂ ਦੋਵਾਂ ਦੀ ਨੇੜਤਾ ਦੂਰੀਆਂ 'ਚ ਬਦਲ ਗਈ ਤੇ 2010 ਵਿਚ ਦੋਵਾਂ ਦਾ ਤਲਾਕ ਹੋ ਗਿਆ। ਹਸੀਨ ਦੇ ਪਹਿਲੇ ਪਤੀ ਸੈਫੁਦੀਨ ਤੋਂ ਉਸ ਨੂੰ 2 ਬੇਟੀਆਂ ਵੀ ਹਨ। ਸੈਫੁਦੀਨ ਨੇ ਕਿਹਾ ਸੀ ਕਿ ਹਸੀਨ ਹਫਤੇ ਵਿਚ 2-3 ਵਾਰ ਫੋਨ ਕਰ ਆਪਣੀਆਂ ਬੇਟੀਆਂ ਨਾਲ ਗੱਲ ਕਰ ਲੈਂਦੀ ਹੈ। ਸ਼ਮੀ ਤੇ ਹਸੀਨ ਜਹਾਂ ਦਾ ਵਿਆਹ ਸਾਲ 2014 ਵਿਚ ਹੋਇਆ ਸੀ। ਇਨ੍ਹਾਂ ਦੋਵਾਂ ਦੀ ਉਮਰ ਵਿਚ ਵੀ ਕਾਫੀ ਫਰਕ ਹੈ। ਹਸੀਨ ਜਹਾਂ 41 ਸਾਲ ਦੀ ਹੈ ਤਾਂ ਉੱਥੇ ਹੀ ਸ਼ਮੀ ਦੀ ਉਮਰ ਸਿਰਫ 28 ਸਾਲ ਹੈ।

PunjabKesariਦੱਸ ਦਈਏ ਕਿ 2018 ਵਿਚ ਸ਼ਮੀ ਤੇ ਹਸੀਨ ਜਹਾਂ ਵਿਚਾਲੇ ਵਿਵਾਦ ਦੀ ਸ਼ੁਰੂਆਤ ਹੋਈ ਸੀ। ਹਸੀਨ ਨੇ ਸ਼ਮੀ 'ਤੇ ਘਰੇਲੂ ਹਿੰਸਾ, ਦਾਜ ਲਈ ਤੰਗ ਕਰਨਾ ਵਰਗੇ ਕਈ ਗੰਭੀਰ ਦੋਸ਼ ਲਾਏ ਸੀ। ਉਸ ਨੇ ਸ਼ਮੀ 'ਤੇ ਦੂਜੀਆਂ ਮਹਿਲਾਵਾਂ ਨਾਲ ਅਫੇਅਰ ਦੇ ਵੀ ਦੋਸ਼ ਲਾਏ ਸੀ।

ਕਈ ਬੋਲਡ ਤਸਵੀਰਾਂ ਤੇ ਵੀਡੀਓ ਪੋਸਟ ਕਰ ਚੁੱਕੀ ਹੈ ਹਸੀਨ ਜਹਾਂ
PunjabKesari


author

Ranjit

Content Editor

Related News