ਭਾਰਤੀ ਕ੍ਰਿਕਟ ਜਗਤ ਨੂੰ ਝਟਕਾ, ਟੀਮ ਇੰਡੀਆ ਦੇ ਸਾਬਕਾ ਧਾਕੜ ਕ੍ਰਿਕਟਰ ਤੇ ਕੋਚ ਨੂੰ ਹੋਇਆ ਕੈਂਸਰ

07/04/2024 6:10:19 PM

ਸਪੋਰਟਸ ਡੈਸਕ- ਟੀਮ ਇੰਡੀਆ ਵਲੋਂ ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤਣ 'ਤੇ ਪੂਰੇ ਦੇਸ਼ 'ਚ ਖੁਸ਼ੀ ਦਾ ਮਾਹੌਲ ਹੈ ਪਰ ਇਸ ਦੌਰਾਨ ਭਾਰਤੀ ਕ੍ਰਿਕਟ ਨੂੰ ਵੱਡਾ ਝਟਕਾ ਲੱਗਿਆ ਹੈ ਕਿਉਂਕਿ ਸਾਬਕਾ ਭਾਰਤੀ ਕ੍ਰਿਕਟਰ ਤੇ ਕੋਚ ਅੰਸ਼ੂਮਾਨ ਗਾਇਕਵਾੜ ਨੂੰ ਕੈਂਸਰ ਦਾ ਪਤਾ ਲੱਗਾ ਹੈ। ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਕਾਫੀ ਖਰਾਬ ਹੋ ਗਈ ਹੈ ਅਤੇ ਉਹ ਹਸਪਤਾਲ 'ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਮੀਡੀਆ 'ਚ ਹਾਲ ਹੀ 'ਚ ਆਈਆਂ ਖਬਰਾਂ ਮੁਤਾਬਕ ਟੀਮ ਇੰਡੀਆ ਦੇ ਸਾਬਕਾ ਦਿੱਗਜ ਖਿਡਾਰੀ ਅੰਸ਼ੁਮਨ ਗਾਇਕਵਾੜ ਬਲੱਡ ਕੈਂਸਰ ਵਰਗੀ ਘਾਤਕ ਬੀਮਾਰੀ ਤੋਂ ਪੀੜਤ ਹਨ। ਅੰਸ਼ੁਮਨ ਗਾਇਕਵਾੜ ਪਿਛਲੇ ਇੱਕ ਸਾਲ ਤੋਂ ਇਸ ਜਾਨਲੇਵਾ ਬੀਮਾਰੀ ਨਾਲ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਅੰਸ਼ੁਮਨ ਗਾਇਕਵਾੜ ਦੀ ਗੱਲ ਕਰੀਏ ਤਾਂ ਉਹ ਪਿਛਲੇ ਇੱਕ ਸਾਲ ਤੋਂ ਲੰਡਨ ਵਿੱਚ ਇਲਾਜ ਕਰਵਾ ਰਹੇ ਹਨ।

ਅੰਸ਼ੁਮਨ ਗਾਇਕਵਾੜ ਦੇ ਨਾਲ ਖੇਡਣ ਵਾਲੇ ਸਾਬਕਾ ਦਿੱਗਜ ਖਿਡਾਰੀ ਸੰਦੀਪ ਪਾਟਿਲ ਅਤੇ ਦਿਲੀਪ ਵੇਂਗਸਰਕਰ ਨੇ ਬੀਸੀਸੀਆਈ ਤੋਂ ਅੰਸ਼ੁਮਨ ਗਾਇਕਵਾੜ ਦੇ ਬਿਹਤਰ ਇਲਾਜ 'ਤੇ ਖਰਚੇ ਗਏ ਪੈਸੇ 'ਚ ਮਦਦ ਕਰਨ ਲਈ ਕਿਹਾ ਹੈ। ਜਿਸ ਤੋਂ ਬਾਅਦ ਬੀਸੀਸੀਆਈ ਨੇ ਆਪਣੇ ਜਵਾਬ ਵਿੱਚ ਕਿਹਾ ਕਿ ਉਹ ਅੰਸ਼ੁਮਨ ਗਾਇਕਵਾੜ ਦੇ ਬਿਹਤਰ ਇਲਾਜ ਲਈ ਹਰ ਸੰਭਵ ਮਦਦ ਕਰੇਗਾ। ਅੰਸ਼ੁਮਨ ਗਾਇਕਵਾੜ, ਟੀਮ ਇੰਡੀਆ ਲਈ ਇੱਕ ਖਿਡਾਰੀ ਦੇ ਤੌਰ 'ਤੇ ਖੇਡਣ ਤੋਂ ਬਾਅਦ, ਟੀਮ ਦੇ ਮੁੱਖ ਕੋਚ ਵਜੋਂ ਵੀ ਦੋ ਵਾਰ ਸੇਵਾ ਕਰ ਚੁੱਕੇ ਹਨ। ਅੰਸ਼ੁਮਨ ਗਾਇਕਵਾੜ ਦੇ ਕੋਚਿੰਗ ਕਾਰਜਕਾਲ ਦੌਰਾਨ ਵਰਿੰਦਰ ਸਹਿਵਾਗ, ਜ਼ਹੀਰ ਖਾਨ, ਹਰਭਜਨ ਸਿੰਘ ਨੂੰ ਟੀਮ ਇੰਡੀਆ ਲਈ ਡੈਬਿਊ ਕਰਨ ਦਾ ਮੌਕਾ ਮਿਲਿਆ।


Tarsem Singh

Content Editor

Related News