ਭੂਟੀਆ ਦੇ ਨਾਂ 'ਤੇ ਰੱਖਿਆ ਜਾਵੇਗਾ ਫੁੱਟਬਾਲ ਸਟੇਡੀਅਮ ਦਾ ਨਾਂ
Monday, Aug 24, 2020 - 10:43 PM (IST)
ਨਵੀਂ ਦਿੱਲੀ– ਸਿੱਕਮ ਦੇ ਨਾਮਚੀ ਵਿਚ ਇਕ ਫੁੱਟਬਾਲ ਸਟੇਡੀਅਮ ਬਣਾਇਆ ਜਾ ਰਿਹਾ ਹੈ, ਜਿਸਦਾ ਨਾਂ ਭਾਰਤੀ ਫੁੱਟਬਾਲ ਟੀਮ ਦੇ ਸਾਬਕਾ ਕਪਤਨ ਬਾਈਚੁੰਗ ਭੂਟੀਆ ਦੇ ਨਾਂ 'ਤੇ ਰੱਖਿਆ ਜਾਵੇਗਾ। ਪਦਮਸ਼੍ਰੀ ਨਾਲ ਸਨਮਾਨਿਤ ਭੂਟੀਆ ਭਾਰਤ ਦਾ ਪਹਿਲਾ ਫੁੱਟਬਾਲਰ ਹੈ, ਜਿਸ ਨੇ 100 ਕੌਮਾਂਤਰੀ ਮੁਕਾਬਲੇ ਖੇਡੇ ਹਨ।ਸਿੱਕਮ ਫੁੱਟਬਾਲ ਸੰਘ ਦੇ ਪ੍ਰਧਾਨ ਮੇਨਲਾ ਇਥੈਂਪਾ ਨੇ ਭੂਟੀਆ ਦੇ ਨਾਂ 'ਤੇ ਸਟੇਡੀਅਮ ਬਣਾਉਣ ਦੀ ਜਾਣਕਾਰੀ ਦਿੱਤੀ। ਇਥੈਂਪਾ ਨੇ ਕਿਹਾ ਕਿ ਸਾਡੇ ਵਲੋਂ ਭਾਰਤ ਦੇ ਸਰਵਸ੍ਰੇਸ਼ਠ ਫੁੱਟਬਾਲਰ 'ਚ ਸ਼ੁਮਾਰ ਭੂਟੀਆ ਨੂੰ ਇਕ ਸਨਮਾਨ ਹੈ। ਉਨ੍ਹਾਂ ਨੇ ਭਾਰਤੀ ਫੁੱਟਬਾਲ ਦੇ ਲਈ ਜੋ ਯੋਗਦਾਨ ਦਿੱਤਾ ਹੈ, ਅਸੀਂ ਉਸਦਾ ਮੋਲ ਤੈਅ ਨਹੀਂ ਕਰ ਸਕਦੇ ਹਾਂ ਪਰ ਇਕ ਸਟੇਡੀਅਮ ਉਸਦੇ ਨਾਂ 'ਤੇ ਬਣਾ 'ਤੇ ਅਸੀਂ ਉਨ੍ਹਾਂ ਨੂੰ ਇਕ ਛੋਟਾ ਜਿਹਾ ਸਨਮਾਨ ਦੇ ਸਕਦੇ ਹਾਂ।
ਭੂਟੀਆ ਨੇ ਕਿਹਾ, ''ਮੈਂ ਇਸਦੇ ਲਈ ਕਾਫੀ ਉਤਸ਼ਾਹਿਤ ਹਾਂ ਤੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਮੈਂ ਇਸ ਤੋਂ ਕਾਫੀ ਖੁਸ਼ ਹਾਂ ਕਿਉਂਕਿ ਨੌਜਵਾਨ ਫੁੱਟਬਾਲ ਖਿਡਾਰੀਆਂ ਨੂੰ ਇੱਥੇ ਚੋਟੀ ਪੱਧਰ ਦੀਆਂ ਸਹੂਲਤਾਂ ਮਿਲਣਗੀਆਂ ਤੇ ਫੁੱਟਬਾਲ ਖੇਡਣ ਲਈ ਬਿਹਤਰ ਬੁਨਿਆਦੀ ਢਾਂਚਾ ਮਿਲੇਗਾ।