2022 ਫੀਫਾ ਵਿਸ਼ਵ ਕੱਪ ਲਈ ਪਹਿਲਾ ਸਟੇਡੀਅਮ ਬਣ ਕੇ ਤਿਆਰ
Friday, May 17, 2019 - 05:25 PM (IST)

ਦੋਹਾ— ਮੱਧ ਪੂਰਵ ਦੇ ਦੇਸ਼ ਕਤਰ 'ਚ ਆਯੋਜਿਤ ਹੋਣ ਜਾ ਰਹੇ ਫੀਫਾ ਵਿਸ਼ਵ ਕੱਪ 2022 ਫੁੱਟਬਾਲ ਟੂਰਨਾਮੈਂਟ ਲਈ ਅਲ ਵਕਰਾਹ 'ਚ ਪਹਿਲਾ ਸਟੇਡੀਅਮ ਬਣ ਕੇ ਤਿਆਰ ਹੋ ਗਿਆ ਹੈ। ਸਟੇਡੀਅਮ 'ਚ 40 ਹਜ਼ਾਰ ਲੋਕਾਂ ਦੇ ਬੈਠਣ ਦੀ ਸਮਰੱਥਾ ਹੈ ਤੇ ਇਸ ਨੂੰ ਪਰਸ਼ਿਆ ਦੀ ਖਾੜੀ 'ਚ ਪ੍ਰਚਲਿਤ ਮੱਛੀ ਫੜਣ ਵਾਲੀ ਕਿਸ਼ਤੀ ਦੀ ਤਰ੍ਹਾਂ ਬਣਾਇਆ ਗਿਆ ਹੈ। ਸਟੇਡੀਅਮ ਦੀ ਕੁਲ ਲੰਬਾਈ 93 ਮੀਟਰ ਹੈ ਤੇ ਇਸ 'ਚ ਕੁਲਿੰਗ ਸਿਸਟਮ ਵੀ ਹੈ ਜਿਸ ਦਾ ਪੂਰੇ ਸਾਲ ਇਸਤੇਮਾਲ ਕੀਤਾ ਜਾ ਸਕਦਾ ਹੈ।ਜ਼ਿਕਰਯੋਗ ਹੈ ਕਿ ਫੀਫਾ ਵਿਸ਼ਵ ਕੱਪ 2022 ਦਾ ਪ੍ਰਬੰਧ ਕਤਰ ਕਰ ਰਿਹਾ ਹੈ। ਕਤਰ ਨੇ ਦੋ ਦਿਸੰਬਰ, 2010 ਨੂੰ ਹੋਏ ਚੋਣਾ 'ਚ ਆਸਟ੍ਰੇਲੀਆ, ਜਾਪਾਨ ਤੇ ਦੱਖਣ ਕੋਰੀਆ ਨੂੰ ਪਛਾੜਦੇ ਹੋਏ 2022 ਵਿਸ਼ਵਕੱਪ ਦੀ ਮੇਜ਼ਬਾਨੀ ਹਾਸਲ ਕੀਤੀ ਸੀ। ਟੂਰਨਾਮੈਂਟ 21 ਨਵੰਬਰ ਤੋਂ ਸ਼ੁਰੂ ਹੋਵੇਗਾ 18 ਦਿਸੰਬਰ 2022 ਤੱਕ ਚੱਲੇਗਾ। ਸੰਸਾਰ ਦੀ ਬੈਸਟ 32 ਟੀਮਾਂ ਇਸ ਆਯੋਜਨ 'ਚ ਹਿੱਸਾ ਲੈਣਗੀਆਂ।