ਪਾਕਿ ਦੇ ਇਸ ਖਿਡਾਰੀ ''ਤੇ ਲੱਗਾ ਜੁਰਮਾਨਾ

04/04/2018 2:49:40 AM

ਕਰਾਚੀ— ਪਾਕਿਸਤਾਨ ਦੇ ਲੈੱਗ ਸਪਿਨਰ ਸ਼ਾਦਾਬ ਖਾਨ 'ਤੇ ਵੈਸਟਇੰਡੀਜ਼ ਵਿਰੁੱਧ ਟੀ-20 ਮੈਚ ਦੌਰਾਨ ਖਿਡਾਰੀਆਂ ਦੇ ਜ਼ਾਬਤੇ ਦੀ ਉਲੰਘਣਾ ਕਰਨ ਲਈ ਮੈਚ ਫੀਸ ਦਾ 20 ਫੀਸਦੀ  ਜੁਰਮਾਨਾ ਲਾਇਆ ਗਿਆ ਹੈ। ਸ਼ਾਦਾਬ 'ਤੇ ਇਹ ਜੁਰਮਾਨਾ ਕਰਾਚੀ ਵਿਚ ਸੋਮਵਾਰ ਨੂੰ ਖੇਡੇ ਗਏ ਦੂਜੇ ਟੀ-20 ਮੈਚ ਦੌਰਾਨ ਵੈਸਟਇੰਡੀਜ਼ ਦੇ ਸਲਾਮੀ ਬੱਲੇਬਾਜ਼ ਚੈਡਵਿਕ ਵਾਲਟਨ ਨੂੰ ਆਊਟ ਕਰਨ ਤੋਂ ਬਾਅਦ ਉਸ ਨੂੰ ਪੈਵੇਲੀਅਨ ਵੱਲ ਪਰਤਣ ਦਾ ਇਸ਼ਾਰਾ ਕਰਨ ਲਈ ਲਾਇਆ ਗਿਆ ਹੈ। 


Related News