ਜੋਕੋਵਿਚ ਅਤੇ ਸਿਲਿਚ ਵਿਚਾਲੇ ਹੋਵੇਗਾ ਖਿਤਾਬੀ ਮੁਕਾਬਲਾ
Sunday, Jun 24, 2018 - 08:33 PM (IST)

ਲੰਡਨ : ਸਾਬਕਾ ਨੰਬਰ ਇਕ ਅਤੇ ਮੌਜੂਦਾ ਵਿਸ਼ਵ ਰੈਂਕਿੰਗ ਦੇ 22ਵੇਂ ਸਥਾਨ 'ਤੇ ਖਿਸਕ ਚੁੱਕੇ ਸਰਬੀਆ ਦੇ ਨੋਵਾਕ ਜੋਕੋਵਿਚ ਆਪਣੀ ਵਾਪਸੀ ਦਾ ਸਿਲਸਿਲਾ ਜਾਰੀ ਰੱਖਦੇ ਹੋਏ ਕਵੀਂਸ ਕਲੱਬ ਟੈਨਿਸ ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚ ਗਏ ਹਨ ਜਿਥੇ ਹੁਣ ਉਨ੍ਹਾਂ ਦੇ ਸਾਹਮਣੇ ਸੀਡ ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਦੀ ਚੁਣੌਤੀ ਹੋਵੇਗੀ | ਆਪਣੇ ਕਰੀਅਰ 'ਚ 800 ਜਿੱਤ ਹਾਸਲ ਕਰ ਚੁੱਕੇ ਜੋਕੋਵਿਚ ਨੇ ਸੈਮੀਫਾਈਨਲ 'ਚ ਫ੍ਰਾਂਸੀਸੀ ਖਿਡਾਰੀ ਜੇਰੇਮੀ ਚਾਰਡੀ ਨੂੰ 7-6, 6-4 ਨਾਲ ਹਰਾਇਆ | ਜੋਕੋਵਿਚ ਦਾ ਚਾਰਡੀ ਖਿਲਾਫ ਹੁਣ 11-0 ਦਾ ਕਰੀਅਰ ਰਿਕਾਰਡ ਹੋ ਗਿਆ ਹੈ | ਜੋਕੋਵਿਚ ਦਾ ਇਹ 99ਵਾਂ ਟੂਰ ਫਾਈਨਲ ਹੈ | ਇਸ ਤੋਂ ਪਹਿਲਾਂ 98 ਫਾਈਨਲ 'ਚ ਉਨ੍ਹਾਂ ਦਾ ਰਿਕਾਰਡ 68-30 ਦਾ ਹੈ | ਜੋਕੋਵਿਚ 2010 ਦੇ ਬਾਅਦ ਇਸ ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚੇ ਹਨ | ਵਿਸ਼ਵ ਦੇ 6ਵੇਂ ਸਥਾਨ ਦੇ ਖਿਡਾਰੀ ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਨੇ ਸੈਮੀਫਾਈਨਲ 'ਚ ਆਸਟਰੇਲੀਆ ਦੇ ਨਿਕ ਕਿਰਗਿਓਸ ਨੂੰ 7-6, 7-6 ਨਾਲ ਹਰਾਇਆ ਅਤੇ ਫਾਈਨਲ 'ਚ ਪਹੁੰਚ ਗਏ | ਸਿਲਿਚ ਚੌਥੀ ਵਾਰ ਇਸ ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚੇ ਹਨ ਅਤੇ ਉਹ ਦੂਜੇ ਖਿਤਾਬ ਲਈ ਉਤਰਨਗੇ | ਸਿਲਿਚ ਨੇ ਕਵੀਂਸ ਕਲੱਬ 'ਚ 6 ਸਾਲ ਪਹਿਲਾਂ 2012 'ਚ ਖਿਤਾਬ ਜਿੱਤਿਆ ਸੀ |