ਸ਼੍ਰੀਲੰਕਾ ਦੀ ਟੀਮ ਨੇ 4 ਸਾਲ ਬਾਅਦ ਕੀਤਾ ਇਹ ਕਾਰਨਾਮਾ

Wednesday, Jun 05, 2019 - 01:50 AM (IST)

ਨਵੀਂ ਦਿੱਲੀ— ਕ੍ਰਿਕਟ ਵਿਸ਼ਵ ਕੱਪ 'ਚ ਅਫਗਾਨਿਸਤਾਨ ਵਿਰੁੱਧ ਖੇਡ ਰਹੀ ਸ਼੍ਰੀਲੰਕਾਈ ਟੀਮ ਨੇ ਪਹਿਲਾਂ ਖੇਡਦੇ ਹੋਏ ਇਸ ਤਰ੍ਹਾਂ ਦਾ ਕਾਰਨਾਮਾ ਕੀਤਾ ਜਿਸ ਨੂੰ ਉਹ 4 ਸਾਲ ਬਾਅਦ ਖੇਡ ਸਕੇ। ਦਰਅਸਲ ਕੁਮਾਰ ਸੰਗਾਕਾਰਾ ਤੇ ਮਹਿਲਾ ਜੈਵਰਧਨੇ ਦੇ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਕ੍ਰਿਕਟ ਅਜੇ ਠੀਕ ਤਰ੍ਹਾ ਉੱਭਰ ਨਹੀਂ ਸਕੀ ਹੈ। ਇਸ ਕ੍ਰਮ ਸ਼੍ਰੀਲੰਕਾਈ ਟੀਮ ਨੂੰ ਪਹਿਲੇ ਪਾਵਰਪਲੇ 'ਚ ਸਰਵਸ੍ਰੇਸ਼ਠ ਦੌੜਾਂ ਬਣਾਉਣ ਦੇ ਲਈ 4 ਸਾਲ ਲੱਗ ਗਏ। ਸ਼੍ਰੀਲੰਕਾ ਨੇ ਅਫਗਾਨਿਸਤਾਨ ਵਿਰੁੱਧ ਪਹਿਲੇ ਪਾਵਰਪਲੇ 'ਚ 79 ਦੌੜਾਂ ਬਣਾਈਆਂ। ਦੇਖੋਂ ਰਿਕਾਰਡ—
ਅਪ੍ਰੈਲ 2015 ਤੋਂ ਬਾਅਦ ਸ਼੍ਰੀਲੰਕਾ ਦਾ ਸਰਵਸ੍ਰੇਸ਼ਠ ਪਾਵਰਪਲੇ ਸਕੋਰ
79 ਬਨਾਮ ਅਫਗਾਨਿਸਤਾਨ, ਕਾਰਡਿਫ 2019
76 ਬਨਾਮ ਬੰਗਲਾਦੇਸ਼, ਕੋਲੰਬੋ 2017
76 ਬਨਾਮ ਇੰਗਲੈਂਡ, ਪੱਲੇਕੇਲੇ 2018
72 ਬਨਾਮ ਇੰਗਲੈਂਡ, ਕੋਲੰਬੋ 2018
71 ਬਨਾਮ ਵੈਸਟਇੰਡੀਜ਼, ਬੁਲਵਾਯੋ 2016
ਮੈਚ 'ਚ ਬਣੇ ਹੋਰ ਰਿਕਾਰਡ
ਸ਼੍ਰੀਲੰਕਾ ਵਲੋਂ ਸਭ ਤੋਂ ਜ਼ਿਆਦਾ ਦੌੜਾਂ 3000

ਉਪਲ ਥਰੰਗਾ- 92 ਪਾਰੀਆਂ
ਮਰਵਿਨ ਅੱਟਾਪਟੂ- 94 ਪਾਰੀਆਂ
ਲਾਹਿਰੂ ਥਿਰਿਮਾਨੇ- 100 ਪਾਰੀਆਂ
ਮਹੇਲਾ ਜੈਵਰਧਨੇ- 102 ਪਾਰੀਆਂ
ਦਿਨੇਸ਼ ਚੰਡੀਮਲ- 106 ਪਾਰੀਆਂ
ਕੁਮਾਰ ਸੰਗਕਾਰਾ- 107 ਪਾਰੀਆਂ
ਘੱਟ ਤੋਂ ਘੱਟ ਸਕੋਰਾਂ 'ਚ 4 ਵਿਕਟਾਂ ਗੁਆਉਣਾ
2 ਨੀਦਰਲੈਂਡ ਬਨਾਮ ਇੰਡੀਆ 2003
4 ਸ਼੍ਰੀਲੰਕਾ ਬਨਾਮ ਅਫਗਾਨਿਸਤਾਨ 2019
5 ਸ਼੍ਰੀਲੰਕਾ ਬਨਾਮ ਨਿਊਜ਼ੀਲੈਂਡ ਕਾਰਡਿਫ 2019
6 ਆਇਰਲੈਂਡ ਬਨਾਮ ਸ਼੍ਰੀਲੰਕਾ 2007
7 ਕੈਨੇਡਾ ਬਨਾਮ ਇੰਗਲੈਂਡ 1979


Gurdeep Singh

Content Editor

Related News