ਭਾਰਤੀ ਟੀਮ ਦੀ ਜਰਸੀ ’ਚ ਆਇਆ ‘ਅੰਗਰੇਜ਼’, ਮੈਚ ਖੇਡਣ ਦੀ ਕਰਨ ਲੱਗਾ ਜ਼ਿੱਦ

08/15/2021 12:10:28 AM

ਸਪੋਰਟਸ ਡੈਸਕ : ਲਾਰਡਸ ਦੇ ਮੈਦਾਨ ’ਤੇ ਲੰਚ ਤੋਂ ਬਾਅਦ ਜਦੋਂ ਭਾਰਤੀ ਟੀਮ ਮੈਦਾਨ ’ਤੇ ਆਈ ਤਾਂ ਦਰਸ਼ਕ ਗੈਲਰੀ ’ਚੋਂ ਇਕ ਵਿਅਕਤੀ ਵੀ ਉਨ੍ਹਾਂ ਦੇ ਨਾਲ ਹੀ ਚੱਲ ਪਿਆ। ਇੰਗਲੈਂਡ ਦੇ ਰਹਿਣ ਵਾਲੇ ਇਸ ਸ਼ਖਸ ਨੇ ਭਾਰਤੀ ਟੀਮ ਦੀ ਡੁਪਲੀਕੇਟ ਜਰਸੀ ਪਹਿਨੀ ਸੀ, ਜਿਸ ’ਤੇ ਜਾਰਵੋ ਨਾਂ ਲਿਖਿਆ ਸੀ। ਇਹੀ ਨਹੀਂ, ਉਕਤ ਸ਼ਖਸ ਮੈਦਾਨ ਤੱਕ ਆ ਗਿਆ ਤੇ ਟੀਮ ਇੰਡੀਆ ਦੇ ਬਾਕੀ ਖਿਡਾਰੀਆਂ ਦੇ ਨਾਲ ਫੀਲਡਿੰਗ ਨੂੰ ਲੈ ਕੇ ਸਲਾਹ ਕਰਨ ਲੱਗਾ। ਜਦੋਂ ਕੈਮਰੇ ਦੀ ਨਜ਼ਰ ਉਸ ’ਤੇ ਪਈ ਤਾਂ ਗਰਾਊਂਡ ਪ੍ਰਬੰਧਨ ਸੁਚੇਤ ਹੋਇਆ ਤੇ ਉਸ ਨੂੰ ਬਾਹਰ ਲਿਜਾਇਆ ਗਿਆ।

ਇਹ ਵੀ ਪੜ੍ਹੋ : ਕੋਰੋਨਾ ਕਾਰਨ ਈਰਾਨ 'ਚ ਇਕ ਹਫਤੇ ਲਈ ਲਾਇਆ ਗਿਆ ਸਖਤ ਲਾਕਡਾਊਨ

ਹਾਲਾਂਕਿ ਭਾਰਤੀ ਟੀਮ ਦੇ ਉਕਤ ਅੰਗਰੇਜ਼ ਫੈਨ ਨੂੰ ਮਨਾਉਣ ਲਈ ਗਰਾਊਂਡਮੈਨਜ਼ ਨੂੰ ਕਾਫ਼ੀ ਮੁਸ਼ੱਕਤ ਕਰਨੀ ਪਈ। ਉਹ ਬਾਹਰ ਜਾਣ ਲਈ ਰਾਜ਼ੀ ਨਹੀਂ ਸੀ ਤੇ ਵਾਰ-ਵਾਰ ਫੀਲਡਿੰਗ ਦੀ ਜ਼ਿੱਦ ਕਰ ਰਿਹਾ ਸੀ। ਜਦੋਂ ਉਹ ਬਾਹਰ ਨਹੀਂ ਗਿਆ ਤਾਂ ਸਕਿਓਰਿਟੀ ਨੂੰ ਬੁਲਾਇਆ ਗਿਆ, ਜੋ ਉਸ ਨੂੰ ਚੁੱਕ ਕੇ ਮੈਦਾਨ ਤੋਂ ਬਾਹਰ ਲੈ ਗਈ। ਇਹ ਦੇਖ ਕੇ ਭਾਰਤੀ ਕ੍ਰਿਕਟਰਾਂ ਦਾ ਵੀ ਹਾਸਾ ਨਿਕਲ ਗਿਆ। ਖਾਸ ਤੌਰ ’ਤੇ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਤਾਂ ਖਿੜਖਿੜਾ ਕੇ ਹੱਸਦੇ ਹੋਏ ਦਿਸੇ।

ਇਹ ਵੀ ਪੜ੍ਹੋ : ਪੇਸ਼ਾਵਰ 'ਚ 15 ਕਿਲੋਗ੍ਰਾਮ ਦਾ ਬੰਬ ਕੀਤਾ ਨਕਾਰਾ : ਪੁਲਸ

ਦੱਸ ਦੇਈਏ ਕਿ ਭਾਰਤੀ ਟੀਮ ਦੀ ਪਹਿਲੀ ਪਾਰੀ ’ਚ 364 ਦੌੜਾਂ ਬਣਾਉਣ ਤੋਂ ਬਾਅਦ ਇੰਗਲੈਂਡ ਨੇ ਵੀ ਜ਼ੋਰਦਾਰ ਜਵਾਬ ਦਿੱਤਾ। ਰੋਰੀ ਬਰਨਸ ਦੀਆਂ 49 ਦੌੜਾਂ ਤੋਂ ਬਾਅਦ ਇੰਗਲੈਂਡ ਦੇ ਕਪਤਾਨ ਜੋਅ ਰੂਟ ਨੇ ਇਥੇ ਸੀਰੀਜ਼ ਦਾ ਦੂਜਾ ਸੈਂਕੜਾ ਲਾਇਆ। ਉਨ੍ਹਾਂ ਬੇਅਰਸਟੋ, ਬਟਲਰ ਤੇ ਮੋਇਨ ਅਲੀ ਨਾਲ ਪਾਰਟਨਰਸ਼ਿਪ ਕਰ ਕੇ ਟੀਮ ਦਾ ਸਕੋਰ 300 ਤੋਂ ਪਾਰ ਲਾਇਆ। ਉਥੇ ਹੀ ਭਾਰਤ ਵੱਲੋਂ ਸਿਰਾਜ ਨੇ 3 ਵਿਕਟਾਂ ਲਈਆਂ, ਜਦਕਿ ਪਹਿਲੇ ਟੈਸਟ ’ਚ ਨੌਂ ਵਿਕਟਾਂ ਲੈਣ ਵਾਲੇ ਬੁਮਰਾਹ ਇਕ ਵਿਕਟ ਲੈਣ ਨੂੰ ਲੈ ਕੇ ਜੂਝਦੇ ਰਹੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News