ਬੰਗਲਾਦੇਸ਼ੀ ਕਪਤਾਨ ਮਸ਼ਰਫੇ ਮੁਰਤਜਾ ਨੇ ਟੀਮ ਵਲੋਂ ਸ਼ਾਕਿਬ ਤੋਂ ਮੰਗੀ ਮੁਆਫੀ

Saturday, Jul 06, 2019 - 02:02 PM (IST)

ਬੰਗਲਾਦੇਸ਼ੀ ਕਪਤਾਨ ਮਸ਼ਰਫੇ ਮੁਰਤਜਾ ਨੇ ਟੀਮ ਵਲੋਂ ਸ਼ਾਕਿਬ ਤੋਂ ਮੰਗੀ ਮੁਆਫੀ

ਸਪੋਰਟਸ ਡੈਸਕ— ਆਈ. ਸੀ. ਸੀ. ਵਰਲਡ ਕੱਪ 2019 'ਚ ਸ਼ਾਕਿਬ ਅਲ ਹਸਨ ਦਾ ਪ੍ਰਦਰਸ਼ਨ ਬੇਹੱਦ ਸ਼ਾਨਦਾਰ ਰਿਹਾ। ਉਹ ਇਕ ਤਰ੍ਹਾਂ ਨਾਲ ਇਕੱਲੇ ਹੀ ਆਪਣੀ ਟੀਮ ਨੂੰ ਜਿੱਤ 'ਤੇ ਜਿੱਤ ਹਾਸਲ ਕਰਵਾਉਂਦੇ ਰਹੇ, ਪਰ ਬਦਕਿਸਮਤੀ ਉਨ੍ਹਾਂ ਨੂੰ ਬਾਕੀ ਸਾਥੀਆਂ ਤੋਂ ਉਨਾਂ ਸਮਰਥਨ ਨਹੀਂ ਮਿਲਿਆ, ਜਿਸ ਦੀ ਟੀਮ ਨੂੰ ਜ਼ਰੂਰਤ ਸੀ। ਟੀਮ ਦੇ ਕਪਤਾਨ ਮਸ਼ਰਫੇ ਮੁਰਤਜਾ ਨੇ ਵੀ ਇਸ ਗੱਲ ਨੂੰ ਮੰਨਿਆ ਤੇ ਟੀਮ ਦਾ ਉਨ੍ਹਾਂ ਦੇ ਮੁਕਾਬਲੇ ਪ੍ਰਦਰਸ਼ਨ ਨਾ ਕਰਨ 'ਤੇ ਉਨ੍ਹਾਂ ਤੋਂ ਮੁਆਫੀ ਮੰਗੀ।  

ਬੰਗਲਾਦੇਸ਼ ਨੂੰ ਇਸ ਵਰਲਡ ਕੱਪ ਦੇ ਆਪਣੇ ਆਖਰੀ ਮੈਚ 'ਚ ਸ਼ੁੱਕਰਵਾਰ ਨੂੰ ਪਾਕਿਸਤਾਨ ਤੋਂ 94 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ 'ਚ ਵੀ ਸ਼ਾਕਿਬ ਨੇ 64 ਦੌੜਾਂ ਦੀ ਪਾਰੀ ਖੇਡੀ। ਇਸ ਦੇ ਨਾਲ ਉਹ ਇਸ ਵਰਲਡ ਕੱਪ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਬਣੇ। ਸ਼ਾਕਿਬ ਨੇ ਅੱਠ ਮੈਚਾਂ ਦੀ ਅੱਠ ਪਾਰੀਆਂ 'ਚ 606 ਦੌੜਾਂ ਬਣਾਈਆਂ।PunjabKesari  ਇਸ ਵਰਲਡ ਕੱਪ 'ਚ ਉਨ੍ਹਾਂ ਨੇ ਦੋ ਸੈਂਕੜੇ ਤੇ ਪੰਜ ਅਰਧ ਸੈਂਕੜੇ ਲਗਾਏ। ਉਹ ਹਾਲਾਂਕਿ ਟੂਰਨਮੈਂਟ ਖਤਮ ਹੋਣ ਤੱਕ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ੀ ਦੀ ਸੂਚੀ 'ਚ ਪਹਿਲੇਂ ਸਥਾਨ ਤੇ ਬਣੇ ਹੋਏ ਹਨ ਪਰ ਉਹ ਇਸ ਸਥਾਨ ਤੋਂ ਖਿਸਕ ਸਕਦੇ ਹਨ, ਕਿਉਂਕਿ ਦੂਜੇ ਸਥਾਨ 'ਤੇ ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ, ਤੀਜੇ 'ਤੇ ਆਸਟ੍ਰੇਲੀਆ ਦੇ ਡੇਵਿਡ ਵਾਰਨਰ। ਰੋਹਿਤ ਦੀਆਂ 544 ਦੌੜਾਂ ਹਨ ਤੇ ਵਾਰਨਰ ਦੀਆਂ 516। 

ਕਪਤਾਨ ਨੇ ਕਿਹਾ, ਮੈਨੂੰ ਲਗਦਾ ਹੈ ਕਿ ਆਖਰੀ ਦੇ ਦੋ ਮੈਚਾਂ 'ਚ ਸ਼ਾਕਿਬ ਸ਼ਾਨਦਾਰ ਖੇਡੇ। ਉਨ੍ਹਾਂ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਪਰ ਅਸੀਂ ਸਾਂਝੇਦਾਰੀਆਂ ਨਹੀਂ ਕਰ ਸਕੇ। ਮੈਂ ਸ਼ਾਕਿਬ ਤੋਂ ਇਸ ਦੇ ਲਈ ਮੁਆਫੀ ਮੰਗਣਾ ਚਾਹੁੰਦਾ ਹਾਂ, ਕਿਉਂਕਿ ਜੇਕਰ ਅਸੀਂ ਥੋੜ੍ਹਾ ਹੋਰ ਅੱਗੇ ਆ ਕੇ ਮਿਹਨਤ ਕਰਦੇ ਤਾਂ ਨਤੀਜੇ ਕੁਝ ਹੋਰ ਹੋ ਸਕਦੇ ਸਨ। ਉਨ੍ਹਾਂ ਨੇ ਬੱਲੇਬਾਜ਼ੀ, ਗੇਂਦਬਾਜੀ ਤੇ ਫੀਲਡਿੰਗ ਸਾਰਿਆਂ ਤੋਂ ਚੰਗੀ ਕੀਤੀ। ਉਹ ਲਾਜਵਾਬ ਰਹੇ।PunjabKesari


Related News