ਸ਼੍ਰੀਲੰਕਾਈ ਸਾਬਕਾ ਕ੍ਰਿਕਟਰ ਜੈਸੂਰੀਆ ''ਤੇ ਭ੍ਰਿਸ਼ਟਾਚਾਰ ਦਾ ਦੋਸ਼

10/15/2018 7:28:30 PM

ਕੋਲੰਬੋ : ਸਾਬਕਾ ਸ਼੍ਰੀਲੰਕਾਈ ਕ੍ਰਿਕਟ ਕਪਤਾਨ ਤੇ ਚੋਣ ਕਮੇਟੀ ਦੇ ਮੁਖੀ ਸਨਤ ਜੈਸੂਰੀਆ 'ਤੇ ਸੋਮਵਾਰ ਨੂੰ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖਾ ਨੇ ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲੇ ਵਿਚ ਜਾਂਚ ਵਿਚ ਸਹਿਯੋਗ ਨਾ ਦੇਣ ਦਾ ਦੋਸ਼ ਲਾਇਆ ਹੈ। ਆਈ. ਸੀ. ਸੀ. ਨੇ ਜੈਸੂਰੀਆ ਨੂੰ ਦੋ ਮਾਮਲਿਆਂ ਵਿਚ ਭ੍ਰਿਸ਼ਟਾਚਾਰ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਹੈ। ਵਿਸ਼ਵ ਪੱਧਰੀ ਸੰਸਥਾ ਨੇ ਜਾਰੀ ਬਿਆਨ ਵਿਚ ਦੱਸਿਆ ਕਿ ਜੈਸੂਰੀਆ 'ਤੇ ਏ. ਸੀ. ਯੂ. ਨੇ ਜਾਂਚ ਵਿਚ ਦੇਰੀ ਕਰਨ ਜਾਂ ਅੜਿੱਕਾ ਪਾਉਣ ਅਤੇ ਗਲਤ ਦਸਤਾਵੇਜ਼ ਤੇ ਹੋਰ ਜਾਣਕਾਰੀ ਦੇਣ, ਤੱਥਾਂ ਨਾਲ ਛੇੜਛਾੜ ਕਰਨ ਵਰਗੇ ਦੋ ਮਾਮਲਿਆਂ ਦਾ ਦੋਸ਼ੀ ਪਾਇਆ ਹੈ।

PunjabKesari

ਆਈ. ਸੀ. ਸੀ. ਨੇ ਕਿਹਾ, ''ਸਾਬਕਾ ਸ਼੍ਰੀਲੰਕਾਈ ਕ੍ਰਿਕਟਰ ਤੇ ਮੌਜੂਦਾ ਚੋਣਕਾਰ ਪ੍ਰਮੁੱਖ ਜੈਸੂਰੀਆ ਨੂੰ ਇਨ੍ਹਾਂ ਨਿਯਮਾਂ ਦੀ ਉਲੰਘਣਾ ਦੇ ਤਹਿਤ ਸਜ਼ਾ ਦਾ ਪਾਤਰ ਮੰਨਿਆ ਜਾਂਦਾ ਹੈ। ਜੈਸੂਰੀਆ ਨੂੰ  ਇਨ੍ਹਾਂ ਦੋਸ਼ਾਂ 'ਤੇ ਸਫਾਈ ਦੇਣ ਲਈ ਸੋਮਵਾਰ ਤੋਂ ਅਗਲੇ ਇਕ ਹਫਤੇ ਦੇ ਅੰਦਰ ਅੰਦਰ ਸਪੱਸ਼ੀਟਕਰਨ ਦੇਣਾ ਪਵੇਗਾ।


Related News