UAE ’ਚ ਹੋ ਸਕਦੀ ਹੈ ਭਾਰਤ ਅਤੇ ਇੰਗਲੈਂਡ ਦੀ ਟੈਸਟ ਸੀਰੀਜ਼

Monday, Sep 21, 2020 - 02:34 AM (IST)

UAE ’ਚ ਹੋ ਸਕਦੀ ਹੈ ਭਾਰਤ ਅਤੇ ਇੰਗਲੈਂਡ ਦੀ ਟੈਸਟ ਸੀਰੀਜ਼

ਨਵੀਂ ਦਿਲੀ- ਭਾਰਤ ’ਚ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਭਾਰਤ ਅਤੇ ਇੰਗਲੈਂਡ ਦੇ ਵਿਚਾਲੇ ਅਗਲੇ ਸਾਲ ਦੇ ਸ਼ੁਰੂ ’ਚ ਹੋਣ ਵਾਲੀ ਟੈਸਟ ਸੀਰੀਜ਼ ਵੀ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ’ਚ ਖੇਡੇ ਜਾਣ ਦੀ ਉਮੀਦ ਹੈ। ਬੀ. ਸੀ. ਸੀ. ਆਈ. ਦੇ ਸਕੱਤਰ ਜੈ ਸ਼ਾਹ ਨੇ ਸ਼ਨੀਵਾਰ ਨੂੰ ਇਕ ਟਵੀਟ ਪੋਸਟ ਕੀਤਾ, ਜਿਸ ’ਚ ਉਨ੍ਹਾਂ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਅਮੀਰਾਤ ਕ੍ਰਿਕਟ ਬੋਰਡ (ਈ. ਸੀ. ਬੀ.) ਦੇ ਨਾਲ ‘ਮੇਜ਼ਬਾਨੀ ਸਮਝੌਤੇ’ ’ਤੇ ਹਸਤਾਖਰ ਕੀਤੇ ਜਾਣ ਦਾ ਐਲਾਨ ਕੀਤਾ, ਜਿਸ ਨਾਲ ਦੋਵਾਂ ਦੇ ਵਿਚ ਕ੍ਰਿਕਟ ਸਬੰਧਾਂ ਨੂੰ ਹੁਗਾਰਾ ਮਿਲ ਸਕੇ। ਜੈ ਸ਼ਾਹ ਨੇ ਇਕ ਟਵੀਟ ’ਚ ਇਸ ਬੈਠਕ ਦਾ ਜ਼ਿਕਰ ਕੀਤਾ, ਮੈਂ ਈ. ਸੀ. ਬੀ. ਦੇ ਉਪ ਪ੍ਰਧਾਨ ਖਾਲਿਦ ਅਲ ਜਰੂਨੀ ਦੇ ਨਾਲ ਦੋਵਾਂ ਦੇਸ਼ਾਂ ਦੇ ਵਿਚ ਕ੍ਰਿਕਟ ਸਬੰਧਾਂ ਨੂੰ ਹੁਗਾਰਾ ਦੇਣ ਦੇ ਲਈ ਇਕ ਸਮਝੌਤਾ ਪੱਤਰ ਅਤੇ ਹੋਸਟਿੰਗ ਸਮਝੌਤੇ ’ਤੇ ਦਸਤਖਤ ਕੀਤੇ। 
ਭਾਰਤ ’ਚ ਕੋਰੋਨਾ ਮਾਮਲਿਆਂ ਦੇ ਵਾਧੇ ਕਾਰਨ ਆਈ. ਪੀ. ਐੱਲ. ਦੇ 13ਵੇਂ ਸੈਸ਼ਨ ਦਾ ਆਯੋਜਨ ਯੂ. ਏ. ਈ. ’ਚ ਹੋ ਰਿਹਾ ਹੈ। ਅਜਿਹੇ ’ਚ ਬੀ. ਸੀ. ਸੀ. ਆਈ. ਦੇ ਪ੍ਰਧਾਨ ਸੌਰਵ ਗਾਂਗੁਲੀ ਅਤੇ ਜੈ ਸ਼ਾਹ ਟੂਰਨਾਮੈਂਟ ਦਾ ਇੰਤਜ਼ਾਮ ਦੇਖਣ ਯੂ. ਏ. ਈ. ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਈ. ਸੀ. ਬੀ. ਦੇ ਉਪ ਪ੍ਰਧਾਨ ਖਾਲਿਦ ਅਲ ਜਰੂਨੀ ਅਤੇ ਜਨਰਲ ਸਕੱਤਰ ਮੁਬਾਸ਼ਿਰ ਦੇ ਨਾਲ ਮੁਲਾਕਾਤ ਕੀਤੀ। ਸ਼ਾਹ ਨੇ ਇਸ ਦੌਰਾਨ ਇਕ ਸਮਝੌਤੇ ’ਤੇ ਵੀ ਹਸਤਾਖਰ ਵੀ ਕੀਤੇ।


author

Gurdeep Singh

Content Editor

Related News