ਸ਼ੁਰੂ ਹੋ ਸਕਦੀਆਂ ਹਨ ਟੈਸਟ ਤੇ ਵਨ ਡੇ ਲੀਗਜ਼

06/23/2017 10:32:50 PM

ਲੰਡਨ— ਟੈਸਟ ਤੇ ਵਨ ਡੇ ਕੌਮਾਂਤਰੀ ਸਵਰੂਪ ਵਿਚ ਕ੍ਰਿਕਟ ਲੀਗਜ਼ ਨੇੜਲੇ ਭਵਿੱਖ 'ਚ ਹਕੀਕਤ ਬਣਨ ਜਾ ਰਹੀਆਂ ਹਨ, ਜਿਸ ਲਈ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀ ਮੁੱਖ ਕਾਰਜਕਾਰੀ ਕਮੇਟੀ (ਸੀ. ਈ. ਸੀ.) ਨੇ ਖਰੜਾ ਤਿਆਰ ਕਰ ਲਿਆ ਹੈ। ਆਈ. ਸੀ. ਸੀ. ਦੇ ਬਦਲ 'ਸੀ' ਦੇ ਮੁਤਾਬਕ ਟੈਸਟ ਲੀਗ 2019 ਵਿਚ ਕਰਵਾਈ ਜਾ ਸਕਦੀ ਹੈ, ਜਿਸ 'ਚ 9 ਟੀਮਾਂ ਘਰੇਲੂ ਤੇ ਵਿਦੇਸ਼ੀ ਧਰਤੀ 'ਤੇ, ਦੇ ਆਧਾਰ 'ਤੇ ਚਾਰ ਸਾਲਾਂ 'ਚ 12 ਟੈਸਟ ਸੀਰੀਜ਼ ਖੇਡੇਣਗੀਆਂ। ਹਾਲਾਂਕਿ ਟੈਸਟ ਦਰਜਾ ਹਾਸਲ ਕਰਨ ਵਾਲੀ ਆਇਰਲੈਂਡ, ਅਫਗਾਨਿਸਤਾਨ ਤੇ ਜ਼ਿੰਬਾਬਵੇ ਦੀ ਟੀਮ ਨੂੰ ਹੇਠਲੀ ਰੈਂਕਿੰਗ ਕਾਰਨ ਇਸ ਟੈਸਟ ਸੀਰੀਜ਼ ਦਾ ਹਿੱਸਾ ਨਹੀਂ ਬਣਾਇਆ ਗਿਆ ਹੈ। ਇਸ 'ਚ ਵਨ ਡੇ ਲੀਗ ਦਾ ਵੀ ਪ੍ਰਸਤਾਵ ਹੈ, ਜਿਸ 'ਚ 2020 ਤੋਂ ਦੋ ਸਾਲਾਂ ਦੀ ਮਿਆਦ 'ਚ ਚੋਟੀ ਦੀਆਂ 13 ਟੀਮਾਂ ਹਿੱਸਾ ਲੈਣਗੀਆਂ।


Related News