ਚੀਨੀ ਮੰਤਰੀ 'ਤੇ ਗੰਭੀਰ ਦੋਸ਼ ਲਾਉਣ ਵਾਲੀ ਟੈਨਿਸ ਖਿਡਾਰਨ ਪੇਂਗ ਸ਼ੂਆਈ 'ਗਾਇਬ'

Tuesday, Nov 16, 2021 - 03:58 PM (IST)

ਚੀਨੀ ਮੰਤਰੀ 'ਤੇ ਗੰਭੀਰ ਦੋਸ਼ ਲਾਉਣ ਵਾਲੀ ਟੈਨਿਸ ਖਿਡਾਰਨ ਪੇਂਗ ਸ਼ੂਆਈ 'ਗਾਇਬ'

ਨਵੀਂ ਦਿੱਲੀ- ਸਾਬਕਾ ਵਿੰਬਲਡਨ ਚੈਂਪੀਅਨ ਪੇਂਗ ਸ਼ੂਆਈ ਚੀਨੀ ਸਰਕਾਰ ਦੇ ਇਕ ਸਾਬਕਾ ਚੋਟੀ ਦੇ ਅਧਿਕਾਰੀ 'ਤੇ ਜਿਣਸੀ ਸੋਸ਼ਣ ਦਾ ਦੋਸ਼ ਲਾਉਣ ਤੋਂ ਬਾਅਦ ਤੋਂ ਕਥਿਤ ਤੌਰ 'ਤੇ 'ਗਾਇਬ' ਹੋ ਗਈ ਹੈ। 35 ਸਾਲਾ ਸ਼ੂਆਈ ਨੇ ਸੋਸ਼ਲ ਮੀਡੀਆ 'ਤੇ ਇਹ ਦਾਅਵਾ ਕਰਦੇ ਹੋਏ ਪੋਸਟ ਕੀਤੀ ਸੀ ਕਿ 75 ਸਾਲਾ ਝਾਂਗ ਗਾਓਲੀ, ਸਾਬਕਾ ਉਪ ਪ੍ਰਧਾਨ ਮੰਤਰੀ ਅਤੇ ਪਾਰਟੀ ਦੀ ਸਰਵ ਸ਼ਕਤੀਸ਼ਾਲੀ ਪੋਲਿਟ ਬਿਓਰੋ ਦੀ ਸਥਾਈ ਕਮੇਟੀ ਦੇ ਮੈਂਬਰ ਨੇ ਉਸ ਨਾਲ 3 ਸਾਲ ਪਹਿਲਾਂ ਆਪਣੇ ਜਿਣਸੀ ਸਬੰਧ ਬਣਾਉਣ ਲਈ ਮਜ਼ਬੂਰ ਕੀਤਾ ਸੀ।

ਇਹ ਖ਼ਬਰ ਪੜ੍ਹੋ- ਕ੍ਰਿਕਟ ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਲੈਣ ਦੀ ਸੋਚ ਰਿਹਾ ਹੈ ਇਹ ਪਾਕਿ ਗੇਂਦਬਾਜ਼


ਦੋ ਵਾਰ ਦੀ ਗ੍ਰੈਂਡ ਸਲੈਮ ਡਬਲਜ਼ ਚੈਂਪੀਅਨ ਨੇ ਇਹ ਵੀ ਕਿਹਾ ਸੀ ਤਿ 7 ਸਾਲ ਪਹਿਲਾਂ ਉਸਦੇ ਬਿਹਤਰ ਸਬੰਧ ਸਨ, ਜਿਸ ਨੂੰ ਲੈ ਕੇ ਉਹ ਸੀਰੀਅਸ ਸੀ। ਦਿ ਮੇਲ ਦੇ ਮੁਤਾਬਕ ਮੰਗਲਵਾਰ ਰਾਤ ਪੇਂਗ ਸ਼ੂਆਈ ਮੀਡੀਆ ਸਾਈਟ ਵੀਬੋ ਤੋਂ ਹਟਾ ਦਿੱਤੀ ਗਈ। ਪੇਂਗ ਨੇ ਲਿਖਿਆ ਸੀ ਤੈਨੂੰ (ਝਾਂਗ) ਮੇਰੇ ਕੋਲ ਵਾਪਸ ਕਿਉਂ ਆਉਣਾ ਪਿਆ, ਮੈਨੂੰ ਆਪਣੇ ਨਾਲ ਜਿਣਸੀ ਸਬੰਧ ਬਣਾਉਣ ਲਈ ਮਜ਼ਬੂਰ ਕਰਨ ਲਈ ਮੈਨੂੰ ਆਪਣੇ ਘਰ ਲੈ ਗਿਆ ਸੀ?  ਹਾਂ, ਮੇਰੇ ਕੋਲ ਕੋਈ ਸਬੂਤ ਨਹੀਂ ਸੀ ਤੇ ਸਬੂਤ ਹੋਣਾ ਮੁਸ਼ਕਿਲ ਵੀ ਹੈ। ਮੈਂ ਇਕ ਤੁਰਦੀ-ਫਿਰਦੀ ਲਾਸ਼ ਦੀ ਤਰ੍ਹਾਂ ਮਹਿਸੂਸ ਕਰ ਰਹੀ ਹਾਂ।

ਇਹ ਖ਼ਬਰ ਪੜ੍ਹੋ-  ਬੰਗਲਾਦੇਸ਼ ਟੈਸਟ ਸੀਰੀਜ਼ ਲਈ ਪਾਕਿ ਟੀਮ ਦਾ ਐਲਾਨ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News