ਬੁਸ਼ਫਾਇਰ ਚੈਰਿਟੀ ਮੈਚ ''ਤੇ ਬੋਲੇ ਸਚਿਨ- ਚੰਗੇ ਕੰਮ ਲਈ ਜੁੜਿਆ, ਜਤਾਈ ਇਹ ਉਮੀਦ

01/22/2020 3:30:36 PM

ਸਪੋਰਟਸ ਡੈਸਕ— ਸਚਿਨ ਤੇਂਦੁਲਕਰ ਨੇ ਬੁੱਧਵਾਰ ਨੂੰ ਕਿਹਾ ਕਿ ਆਸਟਰੇਲੀਆ ਦੇ ਜੰਗਲਾਂ 'ਚ ਲੱਗੀ ਅੱਗ ਨਾਲ ਮਦਦ ਲਈ ਹੋ ਰਹੇ ਚੈਰਿਟੀ ਮੈਚ 'ਚ ਉਹ ਠੀਕ ਕਾਰਨ ਨਾਲ ਜੁੜੇ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਤੋਂ ਪੀੜਤਾਂ ਨੂੰ ਮਦਦ ਮਿਲ ਸਕੇਗੀ। ਤੇਂਦੁਲਕਰ ਅਤੇ ਵੈਸਟਇੰਡੀਜ਼ ਦੇ ਕਰਟਨੀ ਵਾਲਸ਼ ਸਿਤਾਰੀਆਂ ਨਾਲ ਸਜੀ ਰਿਕੀ ਪੋਂਟਿੰਗ ਇਲੈਵਨ ਅਤੇ ਸ਼ੇਨ ਵਾਰਨ ਇਲੈਵਨ ਦੇ ਕੋਚ ਹੋਣਗੇ।PunjabKesari

ਤੇਂਦੁਲਕਰ ਨੇ ਟਵੀਟ ਕੀਤਾ, '' ਮੈਂ ਠੀਕ ਟੀਮ ਅਤੇ ਠੀਕ ਕਾਰਨ ਚੁਣਿਆ। ਉਮੀਦ ਹੈ ਕਿ ਬੁਸ਼ਫਾਇਰ ਕ੍ਰਿਕਟ ਬੈਸ਼ ਨਾਲ ਆਸਟਰੇਲੀਆ 'ਚ ਪੀੜਤਾਂ ਅਤੇ ਜੰਗਲੀ ਜੀਵਾਂ ਦੀ ਮਦਦ ਹੋ ਸਕੇਗੀ।

ਇਸ ਤੋਂ ਪਹਿਲਾਂ ਪੋਂਟਿੰਗ ਨੇ ਇਕ ਟਵੀਟ 'ਚ ਤੇਂਦੁਲਕਰ ਨੂੰ ਟੈਗ ਕਰਦੇ ਹੋਏ ਲਿਖਿਆ ਸੀ, ''ਬੁਸ਼ਫਾਇਰ ਕ੍ਰਿਕਟ ਬੈਸ਼ 'ਚ ਸਚਿਨ ਤੇਂਦੁਲਕਰ ਦਾ ਹੋਣਾ ਕਿੰਨੀ ਚੰਗੀ ਗੱਲ ਹੈ ਜਿਨ੍ਹੇ ਆਪਣਾ ਸਮਾਂ ਇਸ ਕੰਮ ਲਈ ਕੱਢਿਆ। ਕੋਚਿੰਗ ਲਈ ਠੀਕ ਟੀਮ ਵੀ ਚੁਣੀ। ਕਈ ਕ੍ਰਿਕਟਰ ਅੱਗ ਤੋਂ ਪੀੜਤਾਂ ਦੀ ਮਦਦ ਲਈ ਅੱਗੇ ਆਏ ਹਨ।

ਵਾਰਨ ਅਤੇ ਜੈਫ ਥਾਮਸਨ ਨੇ ਆਪਣੀ ਬੈਗੀ ਗਰੀਨ ਕੈਪ ਵੀ ਨਿਲਾਮ ਕੀਤੀ। ਕ੍ਰਿਸ ਲਿਨ, ਗਲੈਨ ਮੈਕਸਵੇਲ ਅਤੇ ਡਾਰਸੀ ਸ਼ਾਰਟ ਨੇ ਕਿਹਾ ਕਿ ਉਹ ਬਿੱਗ ਬੈਸ਼ ਲੀਗ 'ਚ ਹਰ ਛੱਕੇ 'ਤੇ ਢਾਈ ਸੌ ਡਾਲਰ ਚੈਰਿਟੀ 'ਚ ਦੇਣਗੇ। 


Related News