ਰਾਸ਼ਟਰੀ ਓਪਨ ਐਥਲੈਟਿਕਸ ਚੈਂਪੀਅਨਸ਼ਿਪ : ਤੂਰ ਨੇ ਸ਼ਾਟਪੁੱਟ ''ਚ ਤੋੜਿਆ ਰਾਸ਼ਟਰੀ ਰਿਕਾਰਡ

Sunday, Oct 13, 2019 - 01:53 PM (IST)

ਰਾਸ਼ਟਰੀ ਓਪਨ ਐਥਲੈਟਿਕਸ ਚੈਂਪੀਅਨਸ਼ਿਪ : ਤੂਰ ਨੇ ਸ਼ਾਟਪੁੱਟ ''ਚ ਤੋੜਿਆ ਰਾਸ਼ਟਰੀ ਰਿਕਾਰਡ

ਸਪੋਰਟਸ ਡੈਸਕ— ਅਰਜੁਨ ਪੁਰਸਕਾਰ ਪ੍ਰਾਪਤ ਕਰਨ ਵਾਲੇ ਤਜਿੰਦਰਪਾਲ ਸਿੰਘ ਤੂਰ ਨੇ ਵਿਸ਼ਵ ਚੈਂਪੀਅਨਸ਼ਿਪ ਦੀ ਨਿਰਾਸ਼ਾ ਨੂੰ ਪਿੱਛੇ ਛੱਡਦੇ ਹੋਏ 59ਵੀਂ ਰਾਸ਼ਟਰੀ ਓਪਨ ਐਥਲੈਟਿਕਸ ਚੈਂਪੀਅਨਸ਼ਿਪ 'ਚ ਸ਼ਨੀਵਾਰ ਨੂੰ ਸ਼ਾਟਪੁੱਟ ਮੁਕਾਬਲੇ 'ਚ ਆਪਣਾ ਹੀ ਰਾਸ਼ਟਰੀ ਰਿਕਾਰਡ ਤੋੜ ਦਿੱਤਾ। ਏ. ਐੱਫ. ਆਈ. ਦੀ ਨੁਮਾਇੰਦਗੀ ਕਰ ਰਹੇ ਤੂਰ ਨੇ ਬਿਰਸਾ ਮੁੰਡਾ ਐਥਲੈਟਿਕਸ ਸਟੇਡੀਅਮ 'ਚ 20.92 ਮੀਟਰ ਦੀ ਥ੍ਰੋਅ ਦੇ ਨਾਲ ਪਿਛਲੇ ਸਾਲ ਜਕਾਰਤਾ ਏਸ਼ੀਆਈ ਖੇਡਾਂ 'ਚ ਬਣਾਏ ਗਏ 20.75 ਮੀਟਰ ਦੇ ਆਪਣੇ ਹੀ ਰਿਕਾਰਡ ਨੂੰ ਤੋੜਕੇ ਸੋਨਾ ਜਿੱਤ ਲਿਆ। ਉਨ੍ਹਾਂ ਨੇ ਆਪਣੀ ਤੀਜੀ ਕੋਸ਼ਿਸ਼ 'ਚ ਇਹ ਥ੍ਰੋਅ ਸੱਟੀ।

ਤੂਰ ਨੇ ਇਸ ਮਹੀਨੇ ਦੇ ਸੁਰੂ 'ਚ ਦੋਹਾ ਵਿਸ਼ਵ ਚੈਂਪੀਅਨਸ਼ਿਪ 'ਚ 20.43 ਮੀਟਰ ਦੇ ਆਪਣੇ ਸੈਸ਼ਨ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ ਪਰ ਉਹ 18ਵੇਂ ਸਥਾਨ 'ਤੇ ਰਹਿ ਕੇ ਬਾਹਰ ਹੋ ਗਏ ਸਨ। ਤੂਰ ਨੇ ਰਾਸ਼ਟਰੀ ਰਿਕਾਰਡ ਤੋੜਿਆ ਪਰ ਉਹ 21.10 ਮੀਟਰ ਦੇ ਓਲੰਪਿਕ ਕੁਆਲੀਫਾਇੰਗ ਮਾਰਕ ਤੋਂ ਦੂਰ ਰਹਿ ਗਏ। ਉਨ੍ਹਾਂ ਨੇ ਜਿੱਤ ਦੇ ਬਾਅਦ ਕਿਹਾ ਕਿ ਉਹ ਇਸ ਮਹੀਨੇ ਦੇ ਬਾਅਦ 'ਚ ਚੀਨ ਦੇ ਵੁਹਾਨ 'ਚ ਵਿਸ਼ਵ ਫੌਜ ਖੇਡਾਂ ਦੇ ਓਲੰਪਿਕ ਲਈ ਕੁਆਲੀਫਾਈ ਕਰਨ ਦੀ ਕੋਸ਼ਿਸ਼ ਕਰਨਗੇ।

ਨੋਹ ਨਿਰਮਲ ਟਾਮ ਅਤੇ ਵੀ. ਕੇ. ਵਿਸਮਿਆ ਨੇ 400 ਮੀਟਰ ਦੌੜ 'ਚ ਕ੍ਰਮਵਾਰ ਪੁਰਸ਼ ਅਤੇ ਮਹਿਲਾ ਵਰਗ ਦੇ ਖਿਤਾਬ 45.88 ਅਤੇ 52.71 ਸਕਿੰਟ ਦੇ ਨਾਲ ਜਿੱਤੇ। ਪ੍ਰਿਯੰਕਾ ਨੇ ਮਹਿਲਾ ਹਾਈ ਜੰਪ 6.16 ਮੀਟਰ ਦੀ ਛਾਲ ਨਾਲ ਜਿੱਤੀ। ਰੇਲਵੇ ਦੀ ਭਾਵਨਾ ਜਾਟ ਨੇ ਮਹਿਲਾਵਾਂ ਦੀ 20 ਕਿਲੋਮੀਟਰ ਪੈਦਲ ਦੌੜ ਮੁਕਾਬਲੇ 1:38:30.00 ਦੇ ਨਾਲ ਜਿੱਤੀ ਅਤੇ 2006 'ਚ ਦੀਪਮਾਲਾ ਦੇਵੀ ਦੇ 1:39:30.40 ਦੇ ਸਮੇਂ 'ਚ ਸੁਧਾਰ ਕੀਤਾ।


author

Tarsem Singh

Content Editor

Related News