ਟੀਮ ਇੰਡੀਆ ਦੀ ਪਹਿਲੀ ਵਰਲਡ ਕੱਪ ਜਿੱਤ ਦੇ 35 ਸਾਲ ਪੂਰੇ, ਜਾਣੋ ਮੈਚ ਦੀਆਂ ਕੁਝ ਖਾਸ ਗੱਲਾਂ
Monday, Jun 25, 2018 - 11:43 AM (IST)

ਨਵੀਂ ਦਿੱਲੀ— ਅੱਜ ਤੋਂ ਠੀਕ 35 ਸਾਲ ਪਹਿਲਾਂ ਟੀਮ ਇੰਡੀਆ ਨੇ ਅਜਿਹਾ ਇਤਿਹਾਸ ਰੱਚਿਆ ਸੀ ਜਿਸਨੂੰ ਤੁਸੀਂ ਜਦੋਂ ਵੀ ਯਾਦ ਕਰੋਗੇ ਉਹ ਤੁਹਾਡੇ ਸੀਨੇ ਨੂੰ ਗਰਵ ਨਾਲ ਚੌੜਾ ਕਰ ਦੇਵੇਗਾ। 25 ਜੂਨ 1983 ਦੇ ਦਿਨ ਹੀ ਟੀਮ ਇੰਡੀਆ ਨੇ ਕਪਿਲ ਦੇਵ ਦੀ ਅਗਵਾਈ 'ਚ ਵਰਲਡ ਕੱਪ ਜਿੱਤਿਆ ਸੀ. ਫਾਈਨਲ 'ਚ ਟੀਮ ਇੰਡੀਆ ਨੇ ਦੋ ਬਾਰ ਦੀ ਵਰਲਡ ਚੈਂਪੀਅਨ ਵੈਸਟਇੰਡੀਜ਼ ਨੂੰ ਮਾਤ ਦਿੱਤੀ ਸੀ। ਇਸ ਮੁਕਾਬਲੇ 'ਚ ਟੀਮ ਇੰਡੀਆ ਸਿਰਫ 183 ਦੌੜਾਂ 'ਤੇ ਸਿਮਟ ਗਈ ਸੀ ਅਤੇ ਉਸਦੀ ਹਾਰ ਤੈਅ ਨਜ਼ਰ ਆ ਰਹੀ ਸੀ ਪਰ ਭਾਰਤੀ ਗੇਂਦਬਾਜ਼ਾਂ ਨੇ ਕਮਾਲ ਦਿਖਾਉਂਦੇ ਹੋਏ ਵੈਸਟਇੰਡੀਜ਼ ਨੂੰ 140 ਦੌੜਾਂ 'ਤੇ ਸਮੇਟ ਹਿੰਦੂਸਤਾਨ ਨੂੰ ਵਰਲਡ ਚੈਂਪੀਅਨ ਬਣਾ ਦਿੱਤਾ। ਆਓ ਇਕ ਨਜ਼ਰ ਮਾਰਦੇ ਹਾਂ 1983 ਵਰਲਡ ਕੱਪ ਫਾਈਨਲ ਦੀਆਂ ਵੱਡੀਆਂ ਗੱਲਾਂ 'ਤੇ...
1. 1983 ਫਾਈਨਲ ਮੈਚ 'ਚ ਕੋਈ ਵੀ ਬੱਲੇਬਾਜ਼ ਅਰਧ ਸੈਕੜਾ ਨਹੀਂ ਲਗਾ ਸਕਿਆ ਸੀ, ਇਸ ਮੈਚ ਦੇ ਸਭ ਤੋਂ ਵਧੀਆ ਸਕੋਰਰ ਸ਼੍ਰੀਕਾਂਤ ਸਨ ਜਿਨ੍ਹਾਂ ਨੇ 38 ਦੌੜਾਂ ਦੀ ਅਹਿਮ ਪਾਰੀ ਖੇਡੀ ਸੀ।
2.ਫਾਈਨਲ ਮੈਚ 'ਚ ਸਭ ਤੋਂ ਜ਼ਿਆਦਾ ਸਟ੍ਰਾਇਕ ਰੇਟ ਵਿਵ ਰਿਚਰਡਸ ਦਾ ਰਿਹਾ ਸੀ ਜਿਨ੍ਹਾਂ ਨੇ 117.85 ਦੇ ਸਟ੍ਰਾਈਕ ਰੇਟ ਤੋਂ 28 ਗੇਦਾਂ 'ਚ 33 ਦੌੜਾਂ ਬਣਾਈਆਂ ਸਨ, ਇਸ ਪਾਰੀ 'ਚ ਉਨ੍ਹਾਂ ਨੇ 7 ਚੌਕੇ ਜੜੇ ਸਨ ਪਰ ਉਨ੍ਹਾਂ ਤੋਂ ਜ਼ਿਆਦਾ ਬਾਊਂਡਰੀ ਦੇ ਸ਼੍ਰੀਕਾਂਤ ਨੇ ਹੀ ਲਗਾਈ ਸੀ, ਸ਼੍ਰੀਕਾਂਤ ਨੇ ਫਾਈਨਲ 'ਚ 7 ਚੌਕੇ ਅਤੇ ਇਕ ਛੱਕਾ ਲਗਾਇਆ ਸੀ।
3. ਇਕ ਤੋਂ ਵਧ ਕੇ ਇਕ ਬੱਲੇਬਾਜ਼ਾਂ ਨਾਲ ਲੈਸ ਵੈਸਟਇੰਡੀਜ਼ ਦੀ ਟੀਮ 7 ਬੱਲੇਬਾਜ਼ ਫਾਈਨਲ ਮੈਚ 'ਚ ਦਹਾਈ ਦੇ ਅੰਕੜੇ ਤੱਕ ਨਹੀਂ ਪਹੁੰਚ ਸਕੇ ਸਨ। ਜਦਕਿ ਭਾਰਤ ਦੇ 8 ਬੱਲੇਬਾਜ਼ਾਂ ਨੇ ਦਹਾਈ ਦਾ ਅੰਕੜਾ ਛੂਹਿਆ ਸੀ।
4. ਭਾਰਤ ਨੇ ਇਸ ਮੈਚ 'ਚ ਆਪਣੇ ਆਖਰੀ 7 ਵਿਕਟ 93 ਦੌੜਾਂ 'ਤੇ ਗਵਾ ਦਿੱਤੇ ਸਨ ਜਦਕਿ ਵੈਸਟਇੰਡੀਜ਼ ਨੇ ਆਖਰੀ 9 ਵਿਕਟ 90 ਦੌੜਾਂ 'ਤੇ ਗਵਾਏ ਸਨ।
5. 1983 ਵਰਲਡ ਕੱਪ ਫਾਈਨਲ 'ਚ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਜੋ.ਐੱਲ. ਗਾਰਨਰ ਨੇ 12 'ਚੋਂ 4 ਓਵਰ ਮੇਡਨ ਸੁੱਟੇ ਸਨ, ਜਦਕਿ ਕਪਿਲ ਦੇਵ ਨੇ 11 'ਚੋਂ 4 ਓਵਰਾਂ 'ਚ ਕੋਈ ਦੌੜ ਨਹੀਂ ਬਣਾਈ।
6. ਵੈਸਟਇੰਡੀਜ਼ ਵੱਲੋਂ ਵਿਵਿਅਨ ਰਿਚਰਡਸ ਨੇ 7 ਚੌਕੇ ਲਗਾਏ ਪਰ ਉਨਾਂ ਦੀ ਟੀਮ ਦੇ ਦੂਜੇ ਬੱਲੇਬਾਜ਼ ਕੁਲ 3 ਚੌਕੇ ਅਤੇ ਇਕ ਹੀ ਛੱਕਾ ਲਗਾ ਸਕੇ, ਡੇਸਮੰਡ ਹੈਂਸ ਨੇ 2, ਕਲਾਈਵ ਲਾਇਡ ਨੇ 1 ਚੌਕਾ ਲਗਾਇਆ, ਜਦਕਿ ਜੇਫ ਡੂਜਾਨ ਨੇ ਇਕ ਛੱਕਾ ਲਗਾਇਆ ਸੀ।
7. ਮੋਹਿੰਦਰ ਅਮਰਨਾਥ ਨੇ ਇੰਗਲੈਂਡ ਦੇ ਖਿਲਾਫ ਸੈਮੀਫਾਈਨਲ ਮੈਚ 'ਚ ਤਾਂ ਮੈਨ ਆਫ ਦਾ ਮੈਚ ਅਵਾਰਡ ਜਿੱਤਿਆ ਸੀ ਪਰ ਫਾਈਨਲ 'ਚ ਵੀ ਉਹ ਜਿੱਤ ਦੇ ਹੀਰੋ ਬਣੇ। ਮੋਹਿੰਦਰ ਅਮਰਨਾਥ ਨੇ 26 ਦੌੜਾਂ ਬਣਾਉਣ ਦੇ ਨਾਲ ਨਾਲ 3 ਵਿਕਟ ਵੀ ਲਏ ਸਨ।
8. ਵੈਸਟਇੰਡੀਜ਼ ਦੇ ਮਹਾਨ ਕਪਤਾਨ ਲਾਇਡ ਨੇ 1983 ਵਰਲਡ ਕੱਪ ਹਾਰਨ ਦੇ ਬਾਅਦ ਕਪਤਾਨੀ ਛੱਡ ਦਿੱਤੀ ਸੀ, ਹਾਲਾਂਕਿ ਇਸਦੇ ਬਾਅਦ ਵੈਸਟਇੰਡੀਜ਼ ਬੋਰਡ ਅਤੇ ਸੀਨੀਅਰ ਖਿਡਾਰੀਆਂ ਨੇ ਉਨ੍ਹਾਂ ਨੂੰ ਦੋਬਾਰਾ ਕਪਤਾਨੀ ਸੰਭਾਲਣ ਦੀ ਗੁਜ਼ਾਰਿਸ਼ ਕੀਤੀ ਸੀ।