ਨਿਊਜ਼ੀਲੈਂਡ ਨੂੰ ਆਖਰੀ ਮੈਚ 'ਚ ਹਰਾਉਂਦੇ ਹੀ ਪਾਕਿਸਤਾਨ ਦੇ ਇਸ ਰਿਕਾਰਡ ਦੀ ਬਰਾਬਰੀ ਕਰੇਗਾ ਭਾਰਤ
Sunday, Feb 10, 2019 - 11:23 AM (IST)
ਨਵੀਂ ਦਿੱਲੀ—ਭਾਰਤੀ ਕ੍ਰਿਕਟ ਟੀਮ ਰੋਹਿਤ ਸ਼ਰਮਾ ਦੀ ਅਗਵਾਈ 'ਚ ਹੇਮਿਲਟਨ 'ਚ ਐਤਵਾਰ ਨੂੰ ਨਿਊਜ਼ੀਲੈਂਡ ਦੇ ਖਿਲਾਫ ਟੀ-20 ਸੀਰੀਜ਼ ਦਾ ਆਖਰੀ ਭਾਵ ਤੀਜਾ ਮੈਚ ਖੇਡਣ ਉਤਰੇਗੀ। ਭਾਰਤੀ ਟੀਮ ਦੀ ਇਹ ਕੋਸ਼ਿਸ ਹੋਵੇਗੀ ਕਿ ਇਹ ਇਸ ਸੀਰੀਜ਼ ਨੂੰ ਜਿੱਤ ਕੇ ਇਸ ਸੀਰੀਜ਼ ਨੂੰ 2-1 ਨਾਲ ਆਪਣੇ ਨਾਂ ਕਰ ਲਵੇ। ਜੇਕਰ ਭਾਰਤੀ ਟੀਮ ਨੇ ਇਹ ਮੈਚ ਜਿੱਤ ਲਿਆ ਤਾਂ ਪਾਕਿਸਤਾਨ ਦੇ ਇਕ ਰਿਕਾਰਡ ਦੀ ਬਰਾਬਰੀ ਕਰ ਲਵੇਗੀ।
ਇਸ ਸਮੇਂ ਟੀਮ ਇੰਡੀਆ ਲਗਾਤਾਰ ਆਪਣੇ ਪਿਛਲੇ 10 ਟੀ-20 ਸੀਰੀਜ਼ ਜਿੱਤ ਚੁੱਕੀ ਹੈ। ਜੇਕਰ ਉਹ ਨਿਊਜ਼ੀਲੈਂਡ ਨੂੰ ਤੀਜੇ ਮੈਚ 'ਚ ਹਰਾ ਦੇਵੇਗੀ ਤਾਂ ਇਹ ਸੀਰੀਜ਼ ਵੀ ਭਾਤੀ ਟੀਮ ਦੇ ਨਾਂ ਹੋ ਜਾਵੇਗੀ ਅਤੇ ਇਹ ਭਾਰਤੀ ਦੀ ਲਗਾਤਾਰ 11ਵੀਂ ਟੀ-20 ਸੀਰੀਜ਼ ਹੋਵੇਗੀ। ਭਾਰਤ ਤੋਂ ਪਹਿਲਾਂ ਪਾਕਿਸਤਾਨ ਦੀ ਇਹ ਕਮਾਲ ਕਰ ਚੁੱਕੀ ਹੈ ਅਤੇ ਉਹ ਲਗਾਤਾਰ 11 ਟੀ-20 ਸੀਰੀਜ਼ 'ਚ ਅਜੇਤੂ ਰਹੀ ਸੀ।
ਨਿਊਜ਼ੀਲੈਂਡ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ ਟੀਮ ਇੰਡੀਆ ਇਕ ਵੱਡਾ ਵਿਸ਼ਵ ਰਿਕਾਰਡ ਬਣਾਉਣ ਦੀ ਦਹਿਲੀਜ਼ 'ਤੇ ਖੜ੍ਹੀ ਹੈ । ਪਾਕਿਸਤਾਨ ਪਿਛਲੀਆਂ 11 ਟੀ-20 ਸੀਰੀਜ਼ 'ਚ ਹਾਰਿਆ ਨਹੀਂ ਸੀ ਪਰ ਦੱਖਣੀ ਅਫਰੀਕਾ ਨੇ ਟੀ-20 ਸੀਰੀਜ਼ ਦੇ ਪਹਿਲੇ ਦੋ ਮੈਚ ਜਿੱਤ ਕੇ ਉਸ ਦੀ ਇਹ ਮੁਹਿੰਮ ਰੋਕ ਦਿੱਤੀ ਸੀ। ਇਹ ਪਾਕਿਸਤਾਨ ਦੀ 2016 'ਚ ਖੇਡੇ ਗਏ ਟੀ-20 ਵਿਸ਼ਵ ਕੱਪ ਦੇ ਬਾਅਦ ਦੋ ਪੱਖੀ ਟੀ-20 ਸੀਰੀਜ਼ 'ਚ ਪਹਿਲੀ ਹਾਰ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਨੂੰ 2016 'ਚ ਨਿਊਜ਼ੀਲੈਂਡ ਦੇ ਹੱਥੋਂ ਦੋ ਪੱਖੀ ਟੀ-20 ਸੀਰੀਜ਼ 'ਚ 2-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਾਕਿਸਤਾਨ ਦੀ ਇਸ ਹਾਰ ਦੇ ਨਾਲ ਹੀ ਭਾਰਤ ਕੋਲ ਵਿਸ਼ਵ ਰਿਕਾਰਡ ਬਣਾਉਣ ਦਾ ਮੌਕਾ ਹੈ। ਪਰ ਇਸ ਲਈ ਭਾਰਤ ਨੂੰ ਇਸ ਸੀਰੀਜ਼ 'ਚ ਘੱਟੋ-ਘੱਟ ਡਰਾਅ ਅਤੇ ਫਿਰ ਆਸਟਰੇਲੀਆ ਦੇ ਨਾਲ ਹੋਣ ਵਾਲੀ ਟੀ-20 ਸੀਰੀਜ਼ 'ਚ ਵੀ ਡਰਾਅ ਕਰਨਾ ਜ਼ਰੂਰੀ ਹੋਵੇਗਾ।

ਪਿਛਲੀਆਂ 10 ਟੀ-20 ਸੀਰੀਜ਼ 'ਚ ਇਕ ਵੀ ਸੀਰੀਜ਼ ਨਹੀਂ ਹਾਰਿਆ ਭਾਰਤ
ਜੇਕਰ ਭਾਰਤ ਨਿਊਜ਼ੀਲੈਂਡ ਦੇ ਖਿਲਾਫ ਟੀ-20 ਸੀਰੀਜ਼ ਜਿੱਤ ਲੈਂਦਾ ਹੈ ਜਾਂ ਡਰਾਅ ਕਰਵਾ ਲੈਂਦਾ ਹੈ ਤਾਂ ਉਹ ਪਾਕਿਸਤਾਨ ਦੇ ਲਗਾਤਾਰ 11 ਦੋ ਪੱਖੀ ਟੀ-20 ਸੀਰੀਜ਼ 'ਚ ਨਹੀਂ ਹਾਰਨ ਦੇ ਰਿਕਾਰਡ ਦੀ ਬਰਾਬਰੀ ਕਰ ਲਵੇਗਾ। ਭਾਰਤ ਨੇ ਵੀ ਆਪਣੀਆਂ ਪਿਛਲੀਆਂ 10 ਦੋ ਪੱਖੀ ਟੀ-20 ਸੀਰੀਜ਼ 'ਚੋਂ 8 'ਚ ਜਿੱਤ ਦਰਜ ਕੀਤੀ ਹੈ ਅਤੇ ਦੋ ਸੀਰੀਜ਼ ਡਰਾਅ ਰਹੀਆਂ। ਜੁਲਾਈ 2017 ਦੇ ਬਾਅਦ ਤੋਂ ਭਾਰਤ ਨੇ ਸ਼੍ਰੀਲੰਕਾ ਨੂੰ ਉਸ ਦੇ ਘਰ 'ਚ (1-0), ਨਿਊਜ਼ੀਲੈਂਡ ਨੁੰ ਘਰੇਲੂ ਸੀਰੀਜ਼ 'ਚ (2-1), ਸ਼੍ਰੀਲੰਕਾ ਨੂੰ ਘਰੇਲੂ ਸੀਰੀਜ਼ 'ਚ (3-0), ਦੱਖਣੀ ਅਫਰੀਕਾ ਨੂੰ ਉਸ ਦੇ ਘਰ 'ਚ (2-1), ਨਿਦਾਹਾਸ ਟਰਾਫੀ ਦਾ ਖਿਤਾਬ, ਆਇਰਲੈਂਡ ਨੁੰ ਉਸ ਦੇ ਘਰ 'ਚ (2-0) ਅਤੇ ਇੰਗਲੈਂਡ ਨੂੰ ਉਸ ਦੇ ਘਰ 'ਚ (2-1), ਵੈਸਟਇੰਡੀਜ਼ ਨੁੰ ਘਰੇਲੂ ਸੀਰੀਜ਼ 'ਚ (3-0) ਨਾਲ ਹਰਾਇਆ ਹੈ ਅਤੇ ਆਸਟਰੇਲੀਆ ਦੇ ਖਿਲਾਫ ਆਪਣੇ ਘਰ 'ਚ ਅਤੇ ਉਨ੍ਹਾਂ ਦੀ ਧਰਤੀ 'ਤੇ ਕ੍ਰਮਵਾਰ 1-1 ਅਤੇ 1-1 ਨਾਲ ਡਰਾਅ ਖੇਡਿਆ ਹੈ।
