ਮੌਤ ਵੱਲ ਖ਼ੁਦ ਤੁਰੇ ਜਾਂਦੇ ਬਾਡੀ ਬਿਲਡਰ ਵਰਿੰਦਰ ਘੁੰਮਣ! ਆਖਰੀ ਵੀਡੀਓ ਆਈ ਸਾਹਮਣੇ
Friday, Jan 30, 2026 - 12:21 PM (IST)
ਜਲੰਧਰ (ਵੈੱਬ ਡੈਸਕ)- ਪੰਜਾਬ ਅਤੇ ਏਸ਼ੀਆ ਦੇ ਪਹਿਲੇ ਵੈਜੀਟੇਰੀਅਨ ਬਾਡੀ ਬਿਲਡਰ ਅਤੇ ਅਭਿਨੇਤਾ ਵਰਿੰਦਰ ਘੁੰਮਣ ਦੀ ਇਕ ਨਵੀਂ ਵੀਡੀਓ ਸਾਹਮਣੇ ਆਈ ਹੈ। 36 ਸੈਕਿੰਡ ਦੀ ਇਸ ਵੀਡੀਓ ਵਿਚ ਉਹ ਆਪਰੇਸ਼ਨ ਤੋਂ ਪਹਿਲਾਂ ਮੁਸਕੁਰਾਉਂਦੇ ਹੋਏ ਮਜ਼ਾਕ ਕਰਦੇ ਹਸਪਤਾਲ ਦੇ ਅੰਦਰ ਜਾਂਦੇ ਦਿੱਸ ਰਹੇ ਹਨ। ਇਸ 'ਤੇ ਪਰਿਵਾਰ ਅਤੇ ਦੋਸਤਾਂ ਨੇ ਲਿਖਿਆ ਵਰਿੰਦਰ ਘੁੰਮਣ ਦੇ ਆਖਰੀ ਪਲ (ਲਾਸਟ ਮੋਮੈਂਟ ਆਫ਼ ਵਰਿੰਦਰ ਘੁੰਮਣ) ਦੋਸਤਾਂ ਨੇ ਇਹ ਵੀ ਕਿਹਾ ਕਿ ਵਰਿੰਦਰ ਘੁੰਮਣ ਦਾ ਦਿਹਾਂਤ ਸਿਰਫ਼ ਇਕ ਪਰਿਵਾਰ ਲਈ ਘਾਟਾ ਨਹੀਂ ਹੈ, ਸਗੋਂ ਪੂਰੇ ਦੇਸ਼ ਲਈ ਇਕ ਡੂੰਘਾ ਸਦਮਾ ਹੈ। ਉਹ ਨਿਡਰ, ਬੇਬਾਕ ਬੋਲਣ ਵਾਲਾ ਅਤੇ ਹਮੇਸ਼ਾ ਮੁਸਕਰਾਉਂਦੇ ਰਹਿਣ ਵਾਲਾ ਇਨਸਾਨ ਸੀ। ਉਸ ਦੀ ਆਖਰੀ ਵੀਡੀਓ ਨੇ ਅੱਜ ਸਾਰਿਆਂ ਦੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ 31 ਜਨਵਰੀ ਨੂੰ ਛੁੱਟੀ ਦਾ ਐਲਾਨ! ਸਕੂਲ-ਕਾਲਜ ਰਹਿਣਗੇ ਬੰਦ
ਸਾਹਮਣੇ ਆਈ ਵੀਡੀਓ ਵਿਚ ਤੁਸੀਂ ਵੇਖ ਸਕਦੇ ਹੋ ਕਿ ਆਪ੍ਰੇਸ਼ਨ ਤੋਂ ਪਹਿਲਾਂ ਵਰਿੰਦਰ ਘੁੰਮਣ ਕਿੰਨਾ ਮੁਸਕਰਾਉਂਦੇ ਹੋਏ ਮਜ਼ਾਕ ਕਰ ਰਹੇ ਸਨ ਪਰ ਕੌਣ ਜਾਣਦਾ ਸੀ ਕਿ ਡਾਕਟਰਾਂ ਦੀ ਕਥਿਤ ਲਾਪਰਵਾਹੀ ਇਕ ਹੀਰਾ ਖੋਹ ਲਵੇਗੀ। ਇਸ ਦੇ ਨਾਲ ਹੀ ਲਿਖਿਆ ਕਿ ਜਸਟਿਸ ਫਾਰ ਵਰਿੰਦਰ ਘੁੰਮਣ।
ਦੱਸ ਦੇਈਏ ਕਿ ਮਸਲ ਦਾ ਆਪਰੇਸ਼ਨ ਕਰਵਾਉਣ ਲਈ 9 ਅਕਤੂਬਰ ਨੂੰ ਅੰਮ੍ਰਿਤਸਰ ਗਏ ਵਰਿੰਦਰ ਘੁੰਮਣ ਦਾ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦਾ ਸਰੀਰ ਨੀਲਾ ਹੋ ਗਿਆ ਸੀ। ਪਰਿਵਾਰ ਨੇ ਬਾਅਦ ਵਿੱਚ ਡਾਕਟਰਾਂ 'ਤੇ ਇਲਾਜ ਵਿੱਚ ਲਾਪਰਵਾਹੀ ਦਾ ਦੋਸ਼ ਲਗਾਇਆ ਸੀ।
ਘੁੰਮਣ ਦੀ ਮੌਤ ਨੇ ਪੰਜਾਬ ਦੇ ਹੈਲਥ ਸਿਸਟਮ ਦੀ ਖੋਲ੍ਹੀ ਪੋਲ
ਪਰਿਵਾਰ ਅਤੇ ਦੋਸਤਾਂ ਨੇ ਇੰਸਟਾਗ੍ਰਾਮ 'ਤੇ ਵੀਡੀਓ ਸਾਂਝੀ ਕਰਕੇ ਪੰਜਾਬ ਦੇ ਹੈਲਥ ਸਿਸਟਮ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਲਿਖਿਆ ਕਿ ਪੰਜਾਬ ਦਾ ਮਾਣ ਅਤੇ ਅੰਤਰਰਾਸ਼ਟਰੀ ਬਾਡੀ ਬਿਲਡਿੰਗ ਵਿੱਚ ਇਕ ਚਮਕਦਾ ਸਿਤਾਰਾ ਵਰਿੰਦਰ ਘੁੰਮਣ ਦੀ ਮੌਤ ਨੇ ਹੈਲਥ ਸਿਸਟਮ ਅਤੇ ਡਾਕਟਰਾਂ ਦੀ ਲਾਪਰਵਾਹੀ ਦੀ ਜ਼ਿੰਮੇਵਾਰੀ ਦੀ ਪੋਲ ਖੋਲ੍ਹ ਦਿੱਤੀ ਹੈ।

ਇਹ ਵੀ ਪੜ੍ਹੋ: "ਮੈਨੂੰ ਨਹੀਂ ਪਤਾ ਚੋਣਾਂ ਕਿੱਥੇ ਹੋ ਰਹੀਆਂ, ਮੈਂ ਤਾਂ ਹੁਣ ..." ਹੰਸ ਰਾਜ ਹੰਸ ਦਾ ਸਿਆਸਤ ਬਾਰੇ ਵੱਡਾ ਬਿਆਨ
ਤੁਸੀਂ ਮੈਨੂੰ ਢਾਹ ਲੈਣਾ ਸ਼ਬਦ ਕੌੜਾ ਸੱਚ ਬਣ ਗਿਆ
ਪ੍ਰਸ਼ੰਸਕਾਂ ਅਤੇ ਦੋਸਤਾਂ ਦਾ ਦਾਅਵਾ ਹੈ ਕਿ ਘੁੰਮਣ ਦੀ ਆਖਰੀ ਵੀਡੀਓ ਵਿੱਚ ਵਰਿੰਦਰ ਬਹੁਤ ਖ਼ੁਸ਼ ਵਿਖਾਈ ਦੇ ਰਹੇ ਸਨ। ਆਪ੍ਰੇਸ਼ਨ ਥੀਏਟਰ ਵਿੱਚ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਮਜ਼ਾਕ ਵਿੱਚ ਕਿਹਾ, "ਹੁਣ ਤੁਸੀਂ ਮੈਨੂੰ ਢਾਹ ਲੈਣਾ"। ਦੁੱਖ਼ ਦੀ ਗੱਲ ਹੈ ਕਿ ਉਨ੍ਹਾਂ ਦੀ ਇਹ ਗੱਲ ਕੌੜਾ ਸੱਚ ਬਣ ਗਈ ਅਤੇ ਉਹ ਫਿਰ ਕਦੇ ਵਾਪਸ ਨਹੀਂ ਆਏ।

ਘੁੰਮਣ ਦੀ ਮੌਤ ਲਾਪਰਵਾਹੀ ਦਾ ਨਤੀਜਾ
ਵਰਿੰਦਰ ਘੁੰਮਣ ਦੇ ਸਮਰਥਕਾਂ ਅਤੇ ਪਰਿਵਾਰ ਨੇ ਸਿੱਧੇ ਤੌਰ 'ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੀ ਮੌਤ ਕੁਦਰਤੀ ਨਹੀਂ ਸੀ ਸਗੋਂ ਗੈਰ-ਜ਼ਿੰਮੇਵਾਰਾਨਾ ਡਾਕਟਰੀ ਲਾਪਰਵਾਹੀ ਦਾ ਨਤੀਜਾ ਸੀ। ਉਨ੍ਹਾਂ ਦਾ ਦੋਸ਼ ਹੈ ਕਿ ਜਿਵੇਂ-ਜਿਵੇਂ ਸੱਚਾਈ ਸਾਹਮਣੇ ਆਉਣੀ ਸ਼ੁਰੂ ਹੋਈ ਅਤੇ ਗੁਨਾਹ ਬੇਨਕਾਬ ਹੋਣ ਦੀ ਵਾਰੀ ਆਈ ਤਾਂ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਅਤੇ ਸੱਚ ਨੂੰ ਦਬਾਉਣ ਲਈ ਹਰ ਤਰ੍ਹਾਂ ਦੇ ਹੱਥਕੰਢੇ ਅਪਣਾਏ ਜਾ ਰਹੇ ਹਨ।
ਇਹ ਵੀ ਪੜ੍ਹੋ: ਭਗਵੰਤ ਮਾਨ ਦਾ 61 ਹਜ਼ਾਰ ਨੌਕਰੀਆਂ ਦੇਣ ਦਾ ਦਾਅਵਾ ਝੂਠ! ਖਹਿਰਾ ਨੇ ਕਿਹਾ ਵ੍ਹਾਈਟ ਪੇਪਰ ਕਰੋ ਜਾਰੀ
ਫੈਨਜ਼ ਪਰਿਵਾਰ ਦੇ ਨਾਲ ਚੱਟਾਨ ਵਾਂਗ ਖੜ੍ਹੇ
ਪ੍ਰਸ਼ੰਸਕਾਂ ਅਤੇ ਦੋਸਤਾਂ ਨੇ ਲਿਖਿਆ ਕਿ ਇਸ ਮੁਸ਼ਕਿਲ ਸਮੇਂ ਦੌਰਾਨ ਵਰਿੰਦਰ ਘੁੰਮਣ ਦੇ ਚਾਹੁੰਣ ਵਾਲੇ ਉਨ੍ਹਾਂ ਦੇ ਪਰਿਵਾਰ ਨਾਲ ਚੱਟਾਨ ਵਾਂਗ ਖੜ੍ਹੇ ਹਨ। ਸੋਸ਼ਲ ਮੀਡੀਆ 'ਤੇ ਵਰਿੰਦਰ ਘੁੰਮਣ ਲਈ ਜਸਟਿਸ ਦੀ ਮੁਹਿੰਮ ਚੱਲ ਰਹੀ ਹੈ। ਲੋਕਾਂ ਦਾ ਮੰਨਣਾ ਹੈ ਕਿ ਅੱਜ ਸੱਚਾਈ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਵਾਹਿਗੁਰੂ ਦੇ ਘਰ ਵਿੱਚ ਦੇਰੀ ਹੈ ਪਰ ਹਨ੍ਹੇਰਾ ਨਹੀਂ ਹੈ। ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਇਸ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਕੀਤੀ ਜਾਵੇਗੀ ਅਤੇ ਸੱਚਾਈ ਦੀ ਜਿੱਤ ਹੋਵੇਗੀ। ਇਹ ਲੜਾਈ ਹੁਣ ਸਿਰਫ਼ ਇਕ ਵਿਅਕਤੀ ਦੀ ਨਹੀਂ ਹੈ, ਸਗੋਂ ਹੱਕਾਂ ਅਤੇ ਸੱਚਾਈ ਦੀ ਲੜਾਈ ਬਣ ਗਈ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 2 ਦਿਨ Alert ਜਾਰੀ! 5 ਦਿਨਾਂ ਲਈ ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
