CWC 2019 : ਬੇਹੱਦ ਖਾਸ ਤਕਨੀਕ ਨਾਲ ਬਣੀ ਹੈ ਟੀਮ ਇੰਡੀਆ ਦੀ ਨਵੀਂ ਜਰਸੀ, ਜਾਣੋ ਕੀ ਹੈ ਖਾਸ
Saturday, Jun 29, 2019 - 05:05 PM (IST)
ਨਵੀਂ ਦਿੱਲੀ— ਵਰਲਡ ਕੱਪ 'ਚ ਐਤਵਾਰ ਨੂੰ ਭਾਰਤ ਅਤੇ ਇੰਗਲੈਂਡ ਵਿਚਾਲੇ ਮੈਚ ਖੇਡਿਆ ਜਾਵੇਗਾ। ਇਸ ਮੈਚ 'ਚ ਟੀਮ ਇੰਡੀਆ ਵੱਲੋਂ ਜਰਸੀ ਪਹਿਨਣ ਬਾਰੇ ਸਸਪੈਂਸ ਖਤਮ ਹੋ ਗਿਆ ਹੈ। ਬੀ.ਸੀ.ਸੀ.ਆਈ. ਨੇ ਟਵਿੱਟਰ ਰਾਹੀਂ ਅਧਿਕਾਰਤ ਜਾਣਕਾਰੀ ਦਿੱਤੀ ਹੈ ਕਿ ਐਤਵਾਰ ਨੂੰ ਹੋਣ ਵਾਲੇ ਮੈਚ 'ਚ ਭਾਰਤੀ ਟੀਮ ਦੇ ਖਿਡਾਰੀ ਕਿਸ ਜਰਸੀ ਦੇ ਨਾਲ ਮੈਦਾਨ 'ਤੇ ਉਤਰਨਗੇ। ਬੀ.ਸੀ.ਸੀ.ਆਈ. ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਇਹ ਜਰਸੀ ਨੀਲੇ ਅਤੇ ਸੰਤਰੀ ਰੰਗ ਦੀ ਹੈ। ਇਸ ਜਰਸੀ 'ਚ ਸਿਰਫ ਇਸ ਦਾ ਰੰਗ ਹੀ ਵੱਖ ਨਹੀਂ ਹੈ, ਸਗੋਂ ਇਹ ਹੋਰ ਵਜ੍ਹਾ ਕਰਕੇ ਵੀ ਖਾਸ ਹੈ ਅਤੇ ਇਹ ਖਿਡਾਰੀਆਂ ਲਈ ਬਹੁਤ ਮਦਦਗਾਰ ਹੈ। ਆਓ ਜਾਣਦੇ ਹਾਂ ਇਸ ਜਰਸੀ ਦੀ ਖਾਸੀਅਤ ਬਾਰੇ :-
ਟੀਮ ਇੰਡੀਆ ਦੀ ਇਹ ਜਰਸੀ ਖਾਸ ਤਕਨਾਲੋਜੀ ਨਾਲ ਬਣੀ ਹੈ, ਜੋ ਖਿਡਾਰੀਆਂ ਨੂੰ ਮੈਦਾਨ 'ਤੇ ਮਦਦ ਕਰਦੀ ਹੈ। ਨਾਈਕੀ ਵੱਲੋਂ ਤਿਆਰ ਕੀਤੀ ਗਈ ਇਹ ਨਵੀਂ ਜਰਸੀ ਖਿਡਾਰੀਆਂ ਦੀਆਂ ਖੇਡ ਨੂੰ ਮੈਦਾਨ 'ਤੇ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਨੂੰ ਦੂਰ ਕਰਨ 'ਚ ਮਦਦ ਕਰਦੀ ਹੈ। ਨਾਈਕੀ ਇੰਡੀਆ ਵੱਲੋਂ ਜਾਰੀ ਕੀਤੀ ਗਈ ਪ੍ਰੈਸ ਰਿਲੀਜ਼ ਮੁਤਾਬਕ, ਇਸ ਜਰਸੀ 'ਚ ਸਵੈਟ ਜ਼ੋਨ ਬਣਾਏ ਗਏ ਹਨ ਅਤੇ ਉੱਥੇ ਖਾਸ ਤਰ੍ਹਾਂ ਦੀ ਜਾਲੀ ਲਗਾਈ ਗਈ ਹੈ, ਜੋ ਗਰਮੀ 'ਚ ਖਿਡਾਰੀਆਂ ਦੀ ਮਦਦ ਕਰੇਗਾ। ਇਸ ਨਾਲ ਖਿਡਾਰੀ ਨੂੰ ਮੈਦਾਨ 'ਚ ਪਸੀਨਾ ਵਹਾਉਣ 'ਚ ਰਾਹਤ ਮਿਲੇਗੀ ਅਤੇ ਹਵਾ ਵੀ ਲੱਗੇਗੀ। ਨਾਲ ਹੀ ਟੀ-ਸ਼ਰਟ ਨੂੰ ਖਾਸ ਤਕਨੀਕ ਰਾਹੀਂ ਹਲਕਾ ਬਣਾਇਆ ਗਿਆ ਹੈ ਅਤੇ ਫਲੈਕਸ ਕ੍ਰੇਸਟ, ਕਟ ਐਂਗਲਸ ਦੀ ਵਜ੍ਹਾ ਨਾਲ ਇਹ ਖਿਡਾਰੀਆਂ ਲਈ ਆਰਾਮਦਾਇਕ ਰਹੇਗੀ। ਨਾਲ ਹੀ ਖਿਡਾਰੀਆਂ ਨੂੰ ਛੇਤੀ ਨਾ ਥਕਣ 'ਚ ਮਦਦ ਕਰੇਗੀ।

ਇਸ ਜਰਸੀ ਨੂੰ ਲੈ ਕੇ ਕਾਫੀ ਬਵਾਲ ਵੀ ਹੋਇਆ ਸੀ ਅਤੇ ਇਸ ਜਰਸੀ ਨੂੰ ਲੈ ਕੇ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿਉਂਕਿ ਇਸ ਜਰਸੀ ਦਾ ਰੰਗ ਭਗਵਾ ਹੈ। ਇਸ ਤੋਂ ਬਾਅਦ ਆਈ.ਸੀ.ਸੀ. ਨੇ ਦੱਸਿਆ ਕਿ ਬੀ.ਸੀ.ਸੀ.ਆਈ. ਨੂੰ ਰੰਗ ਦੇ ਬਦਲ ਦਿੱਤੇ ਗਏ ਸਨ ਅਤੇ ਉਨ੍ਹਾਂ ਨੇ ਉਹੀ ਚੁਣਿਆ ਜੋ ਉਨ੍ਹਾਂ ਨੂੰ ਸਭ ਤੋਂ ਚੰਗਾ ਲੱਗਾ। ਆਈ.ਸੀ.ਸੀ. ਨੇ ਕਿਹਾ ਸੀ, ''ਅਸਲ 'ਚ ਇਹ ਸਭ ਇਸ ਲਈ ਹੋ ਰਿਹਾ ਹੈ ਤਾਂ ਜੋ ਦੋ ਟੀਮਾਂ ਭਾਰਤ ਅਤੇ ਇੰਗਲੈਂਡ ਐਤਵਾਰ ਨੂੰ ਹੋਣ ਵਾਲੇ ਮੈਚ 'ਚ ਅਲਗ ਦਿਸਣ। ਕਿਉਂਕਿ ਇੰਗਲੈਂਡ ਵੀ ਭਾਰਤ ਦੀ ਤਰ੍ਹਾਂ ਨੀਲੇ ਰੰਗ ਦੀ ਹੀ ਜਰਸੀ ਪਹਿਨਦਾ ਹੈ। ਇਸ ਲਈ ਭਾਰਤ ਨੂੰ ਅਲਗ ਦਿਸਣ ਲਈ ਦੂਜਾ ਰੰਗ ਹੀ ਚੁਣਨਾ ਪਿਆ।
