ਵਿੰਡੀਜ਼ ਖਿਲਾਫ ਆਖਰੀ ਵਨ-ਡੇ ਮੈਚ ਤੋਂ ਪਹਿਲਾਂ ਟੀਮ ਇੰਡੀਆ ਮਸਤੀ ਦੇ ਮੂਡ ''ਚ

Saturday, Dec 21, 2019 - 09:31 AM (IST)

ਵਿੰਡੀਜ਼ ਖਿਲਾਫ ਆਖਰੀ ਵਨ-ਡੇ ਮੈਚ ਤੋਂ ਪਹਿਲਾਂ ਟੀਮ ਇੰਡੀਆ ਮਸਤੀ ਦੇ ਮੂਡ ''ਚ

ਨਵੀਂ ਦਿੱਲੀ— ਕਟਕ ਦੇ ਬਾਰਾਬਤੀ ਸਟੇਡੀਅਮ 'ਚ ਐਤਵਾਰ ਨੂੰ ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਵਨ-ਡੇ ਸੀਰੀਜ਼ ਦਾ ਫੈਸਲਾਕੁੰਨ ਮੈਚ ਹੋਣਾ ਹੈ। ਇਸ ਮਹੱਤਵਪੂਰਨ ਮੈਚ ਤੋਂ ਦੋ ਦਿਨ ਪਹਿਲਾਂ ਭਾਰਤੀ ਟੀਮ ਨੂੰ ਮੈਨੇਜ਼ਮੈਂਟ ਵੱਲੋਂ ਇਕ ਦਿਨ ਦੀ ਛੁੱਟੀ ਮਿਲੀ। ਇਸ ਛੁੱਟੀ ਦਾ ਫਾਇਦਾ ਸਾਰੇ ਖਿਡਾਰੀਆਂ ਨੇ ਚੁੱਕਿਆ ਤੇ ਉਨ੍ਹਾਂ ਆਪਣਾ-ਆਪਣਾ ਗਰੁੱਪ ਬਣਾ ਕੇ ਛੁੱਟੀ ਦਾ ਆਨੰਦ ਮਾਣਿਆ । ਇਸ ਦੀ ਜਾਣਕਾਰੀ ਵਿਰਾਟ ਕੋਹਲੀ ਨੇ ਟਵੀਟ ਕਰਕੇ ਦਿੱਤੀ।

ਦੱਸ ਦੇਈਏ ਕਿ ਭਾਰਤ ਤੇ ਵੈਸਟਇੰਡੀਜ਼ ਵਿਚਕਾਰ ਟੀ 20 ਸੀਰੀਜ਼ ਤੋਂ ਬਾਅਦ ਵਨ-ਡੇ ਸੀਰੀਜ਼ ਦੇ ਪਹਿਲੇ ਦੋ ਮੁਕਾਬਲੇ ਖੇਡੇ ਜਾ ਚੁੱਕੇ ਹਨ, ਜਿਸ 'ਚ ਇਕ ਵੈਸਟਇੰਡੀਜ਼ ਨੇ ਜਿੱਤਿਆ ਸੀ, ਜਦਕਿ ਦੂਜਾ ਭਾਰਤੀ ਟੀਮ ਨੇ ਜਿੱਤਿਆ ਸੀ। ਹੁਣ ਕਟਕ 'ਚ ਫਾਈਨਲ ਮੁਕਾਬਲਾ ਹੋਵੇਗਾ, ਜਿਸ 'ਚ ਜੋ ਟੀਮ ਜਿੱਤੇਗੀ ਉਹ ਟ੍ਰਾਫੀ ਆਪਣੇ ਨਾਂ ਕਰੇਗੀ।
 

ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੇ ਕੈਪਸ਼ਨ 'ਚ ਵਿਰਾਟ ਕੋਹਲੀ ਨੇ ਲਿਖਿਆ, ''ਇਕ ਦਿਨ ਦੀ ਛੁੱਟੀ ਤੇ ਸਾਥੀਆਂ ਨਾਲ ਦੁਪਹਿਰ ਜਿਸ ਦੀ ਸਾਨੂੰ ਜ਼ਰੂਰਤ ਹੈ।'' ਵਿਰਾਟ ਕੋਹਲੀ ਨੇ ਜੋ ਤਸਵੀਰਾਂ ਸ਼ੇਅਰ ਕੀਤੀਆਂ ਹਨ ਉਨ੍ਹਾਂ 'ਚ ਸ਼੍ਰੇਅਸ ਅਈਅਰ, ਕੇ.ਐੱਲ. ਰਾਹੁਲ, ਰਿਸ਼ਭ ਪੰਤ, ਲੋਕੇਸ਼ ਰਾਹੁਲ, ਯੁਜਵੇਂਦਰ ਚਾਹਲ, ਮਨੀਸ਼ ਪਾਂਡੇ, ਰਵਿੰਦਰ ਜਡੇਜਾ ਤੇ ਕੇਦਾਰ ਜਾਧਵ ਨਜ਼ਰ ਆ ਰਹੇ ਹਨ।

 


author

Tarsem Singh

Content Editor

Related News