IND vs WI : ਇਨ੍ਹਾਂ 4 ਵੱਡੀਆਂ ਗ਼ਲਤੀਆਂ ਕਾਰਨ ਟੀਮ ਇੰਡੀਆ ਹਾਰੀ ਦੂਜਾ ਟੀ-20 ਮੈਚ

12/9/2019 10:46:11 AM

ਸਪੋਰਟਸ ਡੈਸਕ— ਹੈਦਰਾਬਾਦ 'ਚ ਟੀਮ ਇੰਡੀਆ ਨੇ ਪਹਿਲੇ ਟੀ-20 ਮੈਚ 'ਚ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਜਿੱਤ ਹਾਸਲ ਕੀਤੀ ਸੀ ਪਰ ਤਿਰੁਅੰਨਤਪੁਰਮ 'ਚ ਬੇਹੱਦ ਹੀ ਖਰਾਬ ਪ੍ਰਦਰਸ਼ਨ ਕਰਕੇ ਵਿਰਾਟ ਕੋਹਲੀ ਦੀ ਟੀਮ ਨੇ ਦੂਜਾ ਟੀ-20 ਮੈਚ ਗੁਆ ਦਿੱਤਾ। 20 ਓਵਰਾਂ 'ਚ 170 ਦੌੜਾਂ ਬਣਾਉਣ ਵਾਲੀ ਭਾਰਤੀ ਟੀਮ 9 ਗੇਂਦਾਂ ਪਹਿਲਾਂ ਹੀ ਮੈਚ ਹਾਰ ਗਈ। ਵੈਸਟਇੰਡੀਜ਼ ਨੇ 8 ਵਿਕਟਾਂ ਨਾਲ ਮੈਚ ਜਿੱਤਿਆ। ਇਸ ਮੈਚ 'ਚ ਵੈਸਟਇੰਡੀਜ਼ ਨੇ ਚੰਗਾ ਪ੍ਰਦਰਸ਼ਨ ਜ਼ਰੂਰ ਕੀਤਾ ਪਰ ਕਿਤੇ ਨਾ ਕਿਤੇ ਟੀਮ ਇੰਡੀਆ ਦੀਆਂ ਗ਼ਲਤੀਆਂ ਵੀ ਉਸ ਦੀ ਹਾਰ ਦੀ ਵਜ੍ਹਾ ਰਹੀ। ਆਓ ਦਸਦੇ ਹਾਂ ਤਿਰੁਅੰਨਤਪੁਰਮ 'ਚ ਟੀਮ ਇੰਡੀਆ ਦੀ ਹਾਰ ਦੇ 4 ਪ੍ਰਮੁੱਖ ਕਾਰਨ-
PunjabKesari
1. ਖਰਾਬ ਓਪਨਿੰਗ, ਡੈੱਥ ਓਵਰਸ 'ਚ ਸੁਸਤ ਬੱਲੇਬਾਜ਼ੀ
ਟੀਮ ਇੰਡੀਆ ਦੀ ਹਾਰ ਦਾ ਪਹਿਲਾ ਕਾਰਨ ਓਪਨਿੰਗ ਦਾ ਫਲਾਪ ਹੋਣਾ ਰਿਹਾ। ਕੇ. ਐੱਲ ਰਾਹੁਲ ਅਤੇ ਰੋਹਿਤ ਸ਼ਰਮਾ ਦੀ ਜੋੜੀ ਇਕ ਵਾਰ ਫਿਰ ਅਸਫਲ ਰਹੀ। ਕੇ. ਐੱਲ. ਰਾਹੁਲ ਚੌਥੇ ਓਵਰ 'ਚ ਸਿਰਫ 11 ਦੌੜਾਂ ਬਣਾ ਕੇ ਆਊਟ ਹੋ ਗਏ। ਜਦਕਿ ਰੋਹਿਤ ਸ਼ਰਮਾ 18 ਗੇਂਦਾਂ 'ਚ ਸਿਰਫ 15 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ। ਤੇਜ਼ ਸ਼ੁਰੂਆਤ ਨਾ ਮਿਲਣਾ ਟੀਮ ਇੰਡੀਆ ਦੀ ਹਾਰ ਦੀ ਵਜ੍ਹਾ ਰਹੀ। ਹਾਲਾਂਕਿ ਇਸ ਦੇ ਬਾਅਦ ਸ਼ਿਵਮ ਦੁਬੇ ਨੇ 30 ਗੇਂਦਾਂ 'ਚ 54 ਦੌੜਾਂ ਠੋਕ ਕੇ ਰਨਰੇਟ ਨੂੰ ਲਗਭਗ 10 ਦੇ ਕਰੀਬ ਕੀਤਾ। ਉਸ ਤੋਂ ਬਾਅਦ ਅੰਤ 'ਚ ਟੀਮ ਇੰਡੀਆ ਦੇ ਮਿਡਿਲ ਆਰਡਰ ਨੇ ਪੂਰਾ ਰਨਰੇਟ ਵਿਗਾੜ ਦਿੱਤਾ। ਆਖ਼ਰੀ ਪੰਜ ਓਵਰਾਂ 'ਚ ਭਾਰਤੀ ਟੀਮ ਸਿਰਫ 38 ਦੌੜਾਂ ਬਣਾ ਸਕੀ ਅਤੇ ਉਸ ਦੀਆਂ ਤਿੰਨ ਵਿਕਟਾਂ ਡਿੱਗ ਗਈਆਂ। ਜਡੇਜਾ, ਪੰਤ ਅਤੇ ਸ਼੍ਰੇਅਸ ਅਈਅਰ ਤੇਜ਼ੀ ਨਾਲ ਦੌੜਾਂ ਨਹੀਂ ਬਣਾ ਸਕੇ ਅਤੇ ਇਕ ਸਮੇਂ 190 ਦੇ ਕਰੀਬ ਜਾਂਦੀ ਦਿਸ ਰਹੀ ਭਾਰਤੀ ਟੀਮ ਸਿਰਫ 170 ਦੌੜਾਂ ਹੀ ਬਣਾ ਸਕੀ।
PunjabKesari
2. ਬੇਹੱਦ ਖ਼ਰਾਬ ਫੀਲਡਿੰਗ
ਟੀਮ ਇੰਡੀਆ ਦੀ ਹਾਰ ਦੀ ਦੂਜੀ ਸਭ ਤੋਂ ਵੱਡੀ ਵਜ੍ਹਾ ਉਸ ਦੀ ਖਰਾਬ ਫੀਲਡਿੰਗ ਰਹੀ। ਹੈਦਰਾਬਾਦ 'ਚ ਖਰਾਬ ਫੀਲਡਿੰਗ ਕਰਨ ਵਾਲੀ ਟੀਮ ਇੰਡੀਆ ਨੇ ਤਾਂ ਤਿਰੁਅੰਨਤਪੁਰਮ 'ਚ ਹੱਦ ਹੀ ਕਰ ਦਿੱਤੀ। 5ਵੇਂ ਓਵਰ 'ਚ ਭੁਵਨੇਸ਼ਵਰ ਕੁਮਾਰ ਦੀਆਂ 3 ਗੇਂਦ 'ਤੇ ਦੋ ਕੈਚ ਖੁੰਝੇ ਗਏ। ਵਾਸ਼ਿੰਗਟਨ ਸੁੰਦਰ ਨੇ ਸਿਮੰਸ ਦਾ ਆਸਾਨ ਕੈਚ ਗੁਆਇਆ ਅਤੇ ਸਿਮੰਸ ਨੇ ਇਸ ਜੀਵਨਦਾਨ ਦਾ ਲਾਹਾ ਲੈਂਦੇ ਹੋਏ ਅਜੇਤੂ 67 ਦੌੜਾਂ ਠੋਕ ਦਿੱਤੀਆਂ। ਇਸ ਤੋਂ ਬਾਅਦ ਭੁਵੀ ਦੀ ਗੇਂਦ 'ਤੇ ਪੰਤ ਨੇ ਵਿਕਟ ਦੇ ਪਿੱਛੇ ਏਵਿਨ ਲੁਈਸ ਦਾ ਕੈਚ ਗੁਆਇਆ। ਲੁਈਸ ਨੇ ਵੀ ਜੀਵਨਦਾਨ ਮਿਲਣ ਦਾ ਫਾਇਦਾ ਚੁੱਕਦੇ ਹੋਏ 35 ਗੇਂਦਾਂ 'ਚ 40 ਦੌੜਾਂ ਬਣਾਈਆਂ।
PunjabKesari
3. ਗੇਂਦਬਾਜ਼ਾਂ ਨੇ ਕੀਤੀਆਂ ਵੱਡੀਆਂ ਗ਼ਲਤੀਆਂ
ਖ਼ਰਾਬ ਗੇਂਦਬਾਜ਼ੀ ਭਾਰਤ ਦੀ ਹਾਰ ਦੀ ਤੀਜੀ ਸਭ ਤੋਂ ਵੱਡੀ ਵਜ੍ਹਾ ਰਹੀ। ਦੀਪਕ ਚਾਹਰ ਅਤੇ ਭੁਵਨੇਸ਼ਵਰ ਕੁਮਾਰ ਜਿਹੇ ਗੇਂਦਬਾਜ਼ਾਂ ਨੇ ਕਈ ਖਰਾਬ ਗੇਂਦਾਂ ਸੁੱਟੀਆਂ। ਤਿਰੁਅੰਨਤਪੁਰਮ 'ਚ ਦੀਪਕ ਚਾਹਰ ਨੇ 35 ਅਤੇ ਭੁਵਨੇਸ਼ਵਰ ਕੁਮਾਰ ਨੇ 36 ਦੌੜਾਂ ਲੁਟਾਈਆਂ। ਯੁਜਵੇਂਦਰ ਚਾਹਲ ਵੀ ਹੌਲੀ ਪਿੱਚ ਦਾ ਫਾਇਦਾ ਨਾ ਚੁੱਕ ਸਕੇ ਅਤੇ ਤਿੰਨ ਓਵਰਾਂ 'ਚ 36 ਦੌੜਾਂ ਲੁਟਾ ਦਿੱਤੀਆਂ। ਰਵਿੰਦਰ ਜਡੇਜਾ ਨੇ ਵੀ 2 ਓਵਰਾਂ 'ਚ 22 ਦੌੜਾਂ ਦਿੱਤੀਆਂ।
PunjabKesari
4. ਵੈਸਟਇੰਡੀਜ਼ ਨੇ ਖੇਡਿਆ ਸ਼ਾਨਦਾਰ ਕ੍ਰਿਕਟ
ਭਾਰਤ ਦੀ ਹਾਰ ਲਈ ਵੈਸਟਇੰਡੀਜ਼ ਦਾ ਸ਼ਾਨਦਾਰ ਪ੍ਰਦਰਸ਼ਨ ਵੀ ਜ਼ਿੰਮੇਵਾਰ ਹੈ। ਵੈਸਟਇੰਡੀਜ਼ ਨੇ ਫੀਲਡਿੰਗ 'ਚ ਇਕ ਵੀ ਕੈਚ ਨਹੀਂ ਛੱਡਿਆ। ਇਸ ਦੇ ਨਾਲ ਉਸ ਦੇ ਗੇਂਦਬਾਜ਼ਾਂ ਨੇ ਡੈਥ ਓਵਰਸ 'ਚ ਜ਼ਬਰਦਸਤ ਵਾਪਸੀ ਕੀਤੀ ਅਤੇ ਹੌਲੀ ਗੇਂਦਾਂ ਦਾ ਚੰਗੀ ਤਰ੍ਹਾਂ ਲਾਹਾ ਲਿਆ। ਇਸ ਤੋਂ ਬਾਅਦ ਬੱਲੇਬਾਜ਼ਾਂ ਨੇ ਹੌਲੀ ਸ਼ੁਰੂਆਤ ਦੇ ਬਾਅਦ ਚੰਗੇ ਹਿੱਟ ਲਾਏ। ਵੈਸਟਇੰਡੀਜ਼ ਦੇ ਬੱਲੇਬਾਜ਼ਾਂ ਨੇ 12 ਛੱਕੇ ਲਾਏ ਅਤੇ ਡਾਟ ਗੇਂਦਾਂ ਦਾ ਖੁਦ 'ਤੇ ਦਬਾਅ ਨਹੀਂ ਪੈਣ ਦਿੱਤਾ। ਨਤੀਜਾ ਟੀਮ ਨੂੰ ਜਿੱਤ ਮਿਲੀ ਅਤੇ ਸੀਰੀਜ਼ 1-1 ਨਾਲ ਬਰਾਬਰੀ 'ਤੇ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Tarsem Singh

Edited By Tarsem Singh