ਆਸਟਰੇਲੀਆ ਤੋਂ T20 WC ''ਚ ਮਿਲੀ ਹਾਰ ਦੇ ਬਾਅਦ ਟੀਮ ਦੇ ਪ੍ਰਦਰਸ਼ਨ ''ਚ ਕਾਫ਼ੀ ਸੁਧਾਰ ਹੋਇਆ : ਮੰਧਾਨਾ
Tuesday, Sep 14, 2021 - 06:45 PM (IST)
ਸਪੋਰਟਸ ਡੈਸਕ- ਭਾਰਤੀ ਮਹਿਲਾ ਕ੍ਰਿਕਟ ਟੀਮ ਇਸ ਸਮੇਂ ਆਸਟਰੇਲੀਆ ਦੌਰੇ 'ਤੇ ਹੈ। ਟੀਮ ਇੰਡੀਆ ਦੀ ਸਟਾਈਲਿਸ਼ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਕਿਹਾ ਹੈ ਕਿ ਪਿਛਲੇ ਸਾਲ ਟੀ-20 ਵਿਸ਼ਵ ਕੱਪ ਫਾਈਨਲ ਵਿੱਚ ਆਸਟਰੇਲੀਆ ਖਿਲਾਫ ਮਿਲੀ ਹਾਰ ਤੋਂ ਬਾਅਦ ਟੀਮ ਦੇ ਪ੍ਰਦਰਸ਼ਨ ਵਿੱਚ ਬਹੁਤ ਸੁਧਾਰ ਹੋਇਆ ਹੈ। ਇਸ ਦੇ ਨਾਲ ਹੀ ਉਸ ਨੇ ਕਿਹਾ ਹੈ ਕਿ ਟੀਮ ਇਸ ਸਾਲ 21 ਸਤੰਬਰ ਨੂੰ ਵਨ-ਡੇ ਮੈਚਾਂ ਨਾਲ ਸ਼ੁਰੂ ਹੋਣ ਵਾਲੇ ਆਸਟਰੇਲੀਆਈ ਦੌਰੇ ਵਿੱਚ ਬਹੁਤ ਹੀ ਮੁਕਾਬਲੇ ਵਾਲੀ ਕ੍ਰਿਕਟ ਖੇਡੇਗੀ। ਭਾਰਤੀ ਟੀਮ ਨੇ ਸੋਮਵਾਰ ਨੂੰ ਇੱਥੇ ਆਪਣੀ 14 ਦਿਨਾਂ ਦੀ ਇਕਾਂਤਵਾਸ ਦੀ ਮਿਆਦ ਪੂਰੀ ਕਰ ਲਈ ਹੈ।
ਮੰਧਾਨਾ ਨੇ ਕਿਹਾ, "ਪਿਛਲੇ ਸਾਲ ਵਿਸ਼ਵ ਕੱਪ ਹਾਰਨ ਤੋਂ ਬਾਅਦ ਟੀਮ ਦੇ ਪ੍ਰਦਰਸ਼ਨ ਵਿੱਚ ਬਹੁਤ ਸੁਧਾਰ ਹੋਇਆ ਹੈ। ਕੋਰੋਨਾ ਦੇ ਕਾਰਨ ਟੀ -20 ਵਿਸ਼ਵ ਕੱਪ ਦੇ ਬਾਅਦ ਇੱਕ ਵੱਡਾ ਬ੍ਰੇਕ ਹੋਇਆ ਸੀ। ਲੜਕੀਆਂ ਨੇ ਆਪਣੀ ਖੇਡ ਬਾਰੇ ਕਾਫ਼ੀ ਸਿੱਖਿਆ ਤੇ ਕਮੀਆਂ ਨੂੰ ਸੁਧਾਰ ਕੇ ਮਜ਼ਬੂਤ ਵਾਪਸੀ ਕੀਤੀ ਹੈ। ਉਸ ਨੇ ਕਿਹਾ, "ਪੂਰੀ ਟੀਮ ਨੇ ਉਨ੍ਹਾਂ ਦੀ ਫਿਟਨੈਸ ਅਤੇ ਹੁਨਰ 'ਤੇ ਕੰਮ ਕੀਤਾ ਹੈ। ਅਸੀਂ ਲਗਾਤਾਰ ਆਪਣੀ ਲੈਅ ਵਿੱਚ ਵਾਪਸ ਆ ਰਹੇ ਹਾਂ। ਉਮੀਦ ਹੈ ਕਿ ਇਹ ਸੀਰੀਜ਼ ਬਹੁਤ ਵਧੀਆ ਰਹੇਗੀ।"
ਮੰਧਾਨਾ ਨੇ ਕਿਹਾ, "ਆਸਟਰੇਲੀਆ ਦੇ ਖਿਲਾਫ ਖੇਡਣਾ ਹਮੇਸ਼ਾ ਚੁਣੌਤੀਪੂਰਨ ਹੁੰਦਾ ਹੈ ਅਤੇ ਭਾਰਤੀ ਟੀਮ ਇੱਥੇ ਦੀਆਂ ਪਿੱਚਾਂ 'ਤੇ ਬੱਲੇਬਾਜ਼ੀ ਦਾ ਆਨੰਦ ਮਾਣਦੀ ਹੈ। ਸਾਨੂੰ ਸਾਰਿਆਂ ਨੂੰ ਆਸਟਰੇਲੀਆ ਦੇ ਖਿਲਾਫ ਖੇਡਣਾ ਪਸੰਦ ਹੈ ਕਿਉਂਕਿ ਉਹ ਦੁਨੀਆ ਦੀਆਂ ਸਰਬੋਤਮ ਟੀਮਾਂ ਵਿੱਚੋਂ ਇੱਕ ਹਨ ਅਤੇ ਬਹੁਤ ਜ਼ਿਆਦਾ ਮੁਕਾਬਲੇ ਵਾਲੀ ਕ੍ਰਿਕਟ ਖੇਡਦੀਆਂ ਹਨ।" ਭਾਰਤ ਅਤੇ ਆਸਟਰੇਲੀਆ ਦੋਵੇਂ ਟੀਮਾਂ ਸ਼ਨੀਵਾਰ ਨੂੰ ਆਪਣਾ ਅਭਿਆਸ ਮੈਚ ਖੇਡਣਗੀਆਂ।