ਤਵੇਸਾ ਤੇ ਦੀਕਸ਼ਾ ਨੇ ਚੈੱਕ ਓਪਨ ''ਚ ਹਾਸਲ ਕੀਤਾ ਕੱਟ
Sunday, Aug 30, 2020 - 11:09 PM (IST)
ਬੇਰਾਨ (ਚੈੱਕ ਗਣਰਾਜ)- ਭਾਰਤੀ ਗੋਲਫਰ ਤਵੇਸਾ ਮਲਿਕ ਤੇ ਦੀਕਸ਼ਾ ਡਾਗਰ ਟਿਪਸ ਸਪੋਰਟ ਚੈੱਕ ਓਪਨ ਮਹਿਲਾ ਗੋਲਫ ਟੂਰਨਾਮੈਂਟ ਦੇ ਦੂਜੇ ਦਿਨ ਕ੍ਰਮਵਾਰ 72 ਤੇ 73 ਦਾ ਕਾਰਡ ਖੇਡ ਕੇ ਕੱਟ 'ਚ ਪ੍ਰਵੇਸ਼ ਕਰਨ 'ਚ ਸਫਲ ਰਹੀ। ਤਵੇਸਾ (70-72) ਦੋ ਦੌਰ ਤੋਂ ਬਾਅਦ ਦੋ ਅੰਡਰ 142 ਦੇ ਸਕੋਰ ਦੇ ਨਾਲ ਸਾਂਝੇ ਤੌਰ 'ਤੇ 35ਵੇਂ ਜਦਕਿ ਦੀਕਸ਼ਾ (70-73) ਇਕ ਅੰਡਰ 143 ਦੇ ਸਕੋਰ ਦੇ ਨਾਲ ਸਾਂਝੇ ਤੌਰ 'ਤੇ 44ਵੇਂ ਸਥਾਨ 'ਤੇ ਹੈ। ਕੱਟ ਦੋ ਓਵਰ ਤੱਕ ਗਿਆ ਜਿਸ ਨੂੰ 69 ਖਿਡਾਰੀਆਂ ਨੇ ਹਾਸਲ ਕੀਤਾ।
ਡੈਨਮਾਰਕ ਦੀ ਐੱਮ. ਲੀ ਕ੍ਰਿਸਿਟਨ ਪੇਡਰਸਨ ਕੁੱਲ 16 ਅੰਡਰ ਦੇ ਸਕੋਰ ਦੇ ਨਾਲ ਚੋਟੀ 'ਤੇ ਹੈ। ਉਸਦੇ ਕੋਲ ਦੂਜੇ ਸਥਾਨ 'ਤੇ ਖਿਡਾਰੀ ਦੇ ਨਾਲੋਂ ਛੇ ਸ਼ਾਟ ਦੀ ਬੜ੍ਹਤ ਹਾਸਲ ਹੈ।