ਤਾਮਿਲ ਨੇ ਹਰਿਆਣਾ ਨੂੰ ਸ਼ਾਨਦਾਰ ਮੁਕਾਬਲੇ ''ਚ ਹਰਾਇਆ
Monday, Aug 05, 2019 - 12:43 AM (IST)

ਪਟਨਾ— ਹਰਿਆਣਾ ਸਟੀਲਰਸ ਨੂੰ ਵੱਡੀ ਚੁਣੌਤੀ ਪੇਸ਼ ਕਰਨ ਦੇ ਬਾਵਜੂਦ ਪ੍ਰੋ ਕਬੱਡੀ ਲੀਗ 'ਚ ਐਤਵਾਰ ਨੂੰ ਇੱਥੇ ਤਾਮਿਲ ਥਲਾਈਵਾਸ ਦੇ ਵਿਰੁੱਧ 28-35 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਤਾਮਿਲ ਥਲਾਈਵਾਸ ਦੀ ਟੀਮ ਨੇ ਵਧੀਆ ਸ਼ੁਰੂਆਤ ਕੀਤੀ ਤੇ ਜਲਦ ਹੀ 19-10 ਦੀ ਬੜ੍ਹਤ ਬਣਾ ਲਈ। ਟੀਮ ਨੇ ਇਸ ਤੋਂ ਬਾਅਦ ਸਕੋਰ 24-19 ਕੀਤਾ। ਹਰਿਆਣਾ ਦੀ ਟੀਮ ਨੇ ਆਖਰੀ ਮਿੰਟਾਂ 'ਚ ਵਾਪਸੀ ਦੀ ਕੋਸ਼ਿਸ਼ ਕੀਤੀ ਪਰ ਇਹ ਉਸਦੀ ਟੀਮ ਦੀ ਜਿੱਤ ਲਈ ਕਾਫੀ ਨਹੀਂ ਸੀ, ਜਿਸ ਕਾਰਨ ਉਸਦੀ ਟੀਮ ਨੂੰ ਹਾਰ ਦਾ ਮੂੰਹ ਦੇਖਣਾ ਪਿਆ।