ਦੂਜੇ ਟੀ-20 ''ਚ ਬੁਮਰਾਹ ਅਸ਼ਵਿਨ ਨੂੰ ਪਛਾੜ ਬਣਾ ਸਕਦੇ ਹਨ ਇਹ ਰਿਕਾਰਡ

02/26/2019 1:44:41 PM

ਨਵੀਂ ਦਿੱਲੀ : ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਬੁਮਰਾਹ ਨੇ ਐਤਵਾਰ ਨੂੰ ਵਿਸ਼ਾਖਾਪਟਨਮ ਵਿਚ ਆਸਟਰੇਲੀਆ ਖਿਲਾਫ ਪਹਿਲੇ ਟੀ-20 ਕੌਮਾਂਤਰੀ ਮੈਚ ਵਿਚ ਧਮਾਕੇਦਾਰ ਵਾਪਸੀ ਕੀਤੀ। ਉਸਨੇ 16 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ ਅਤੇ ਟੀ-20 ਕੌਮਾਂਤਰੀ ਕ੍ਰਿਕਟ ਵਿਚ 50 ਵਿਕਟਾਂ ਲੈਣ ਵਾਲੇ ਦੂਜੇ ਭਾਰਤੀ ਗੇਂਦਬਾਜ਼ ਬਣੇ। ਇਸ ਤੇਜ਼ ਗੇਂਦਬਾਜ਼ ਨੇ ਹੁਣ ਆਪਣੇ ਟੀ-20 ਕੌਮਾਂਤਰੀ ਕਰੀਅਰ ਵਿਚ 51 ਵਿਕਟਾਂ ਲਈਆਂ ਹਨ।ਸੱਜੇ ਹੱਥੇ ਦੇ ਤੇਜ਼ ਗੇਂਦਬਾਜ਼ ਨੇ 41 ਮੈਚਾਂ ਵਿਚ 50 ਵਿਕਟਾਂ ਲੈਣ ਦਾ ਕਮਾਲ ਕੀਤਾ ਅਤੇ ਉਹ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਦੇ ਨਾਲ ਸਭ ਤੋਂ ਤੇਜ਼ ਵਿਕਟਾਂ ਹਾਸਲ ਕਰਨ ਦੇ ਮਾਮਲੇ 'ਚ ਸਾਂਝੇ ਰੂਪ ਨਾਲ ਤੀਜੇ ਸਥਾਨ 'ਤੇ ਪਹੁੰਚੇ। ਹਾਲਾਂਕਿ ਬੁਮਰਾਹ ਦੇ ਕੋਲ ਇਕ ਨਵਾਂ ਕੀਰਤੀਮਾਨ ਆਪਣੇ ਨਾਂ ਕਰਨ ਦਾ ਸੁਨਿਹਰਾ ਮੌਕਾ ਹੈ।

PunjabKesari

ਬੁਮਰਾਹ ਦੇ ਕੋਲ ਟੀ-20 ਕੌਮਾਂਤਰੀ ਕ੍ਰਿਕਟ ਵਿਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਭਾਰਤੀ ਗੇਂਦਬਾਜ਼ ਬਣਨ ਦਾ ਸੁਨਿਹਰਾ ਮੌਕਾ ਹੈ। ਉਸ ਨੂੰ ਇਸ ਦੇ ਲਈ 2 ਵਿਕਟਾਂ ਦੀ ਲੋੜ ਹੈ। ਫਿਲਹਾਲ ਇਹ ਰਿਕਾਰਡ ਟੀਮ ਇੰਡੀਆ ਦੇ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਦੇ ਨਾਂ ਦਰਜ ਹੈ, ਜਿਸ ਨੇ 46 ਮੈਚਾਂ ਵਿਚ 52 ਵਿਕਟਾਂ ਹਾਸਲ ਕੀਤੀਆਂ ਹਨ। ਬੁਮਰਾਹ ਦੀਆਂ 51 ਵਿਕਟਾਂ ਹਨ ਅਤੇ ਅਸ਼ਵਿਨ ਨੂੰ ਪਿੱਛੇ ਛੱਡਣ ਲਈ ਉਸ ਨੂੰ ਸਿਰਫ 2 ਵਿਕਟਾਂ ਦੀ ਲੋੜ ਹੈ।

PunjabKesari

ਬੁਮਰਾਹ ਨੂੰ ਉਮੀਦ ਹੋਵੇਗੀ ਕਿ ਬੰਗਲੁਰੂ ਵਿਚ ਆਸਟਰੇਲੀਆ ਖਿਲਾਫ ਹੋਣ ਵਾਲੇ ਦੂਜੇ ਟੀ-20 ਕੌਮਾਂਤਰੀ ਮੈਚ ਵਿਚ ਹੀ ਉਹ ਇਸ ਉਪਲੱਬਧੀ ਨੂੰ ਆਪਣੇ ਨਾਂ ਕਰ ਲੈਣਗੇ। ਹਾਲ ਹੀ 'ਚ ਬੁਮਰਾਹ ਨੇ ਆਸਟਰੇਲੀਆ ਖਿਲਾਫ ਪਹਿਲੇ ਟੀ-20 ਕੌਮਾਂਤਰੀ ਮੈਚ ਵਿਚ ਪਾਰੀ ਦਾ 19ਵਾਂ ਓਵਰ ਸੁੱਟ ਕੇ ਮੈਚ ਨੂੰ ਰੋਮਾਂਚਕ ਬਣਾ ਦਿੱਤਾ ਸੀ। ਹਾਲਾਂਕਿ ਉਮੇਸ਼ ਯਾਦਵ ਆਖਰੀ ਓਵਰ ਵਿਚ 14 ਦੌੜਾਂ ਦਾ ਬਚਾਅ ਨਹੀਂ ਕਰ ਸਕੇ ਅਤੇ ਆਸਟਰੇਲੀਆ ਨੇ ਮੁਕਾਬਲਾ 3 ਵਿਕਟਾਂ ਨਾਲ ਜਿੱਤ ਕੇ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ। ਹੁਣ ਟੀਮ ਇੰਡੀਆ ਅਤੇ ਆਸਟਰੇਲੀਆ ਵਿਚਾਲੇ ਸੀਰੀਜ਼ ਦਾ ਦੂਜਾ ਟੀ-20 ਮੈਚ ਬੁੱਧਵਾਰ ਨੂੰ ਬੰਗਲੁਰੂ ਵਿਖੇ ਖੇਡਿਆ ਜਾਵੇਗਾ।


Related News