ਟੀ20 ਵਿਸ਼ਵ ਕੱਪ: ਭਾਰਤੀ ਟੀਮ ਨੇ ਲੰਚ ਦੇ ਬਾਇਕਾਟ ਤੋਂ ਬਾਅਦ ਪ੍ਰੈਕਟਿਸ ਤੋਂ ਕੀਤਾ ਇਨਕਾਰ, ਜਾਣੋ ਵਜ੍ਹਾ

Wednesday, Oct 26, 2022 - 01:18 PM (IST)

ਟੀ20 ਵਿਸ਼ਵ ਕੱਪ: ਭਾਰਤੀ ਟੀਮ ਨੇ ਲੰਚ ਦੇ ਬਾਇਕਾਟ ਤੋਂ ਬਾਅਦ ਪ੍ਰੈਕਟਿਸ ਤੋਂ ਕੀਤਾ ਇਨਕਾਰ, ਜਾਣੋ ਵਜ੍ਹਾ

ਸਪੋਰਟਸ ਡੈਸਕ-  ਵੀਰਵਾਰ ਨੂੰ ਨੀਦਰਲੈਂਡ ਖ਼ਿਲਾਫ਼ ਟੀਮ ਦੇ ਦੂਜੇ ਟੀ-20 ਵਰਲਡ ਕੱਪ 2022 ਮੁਕਾਬਲੇ ਤੋਂ ਪਹਿਲਾਂ ਭਾਰਤੀ ਕੈਂਪ 'ਚ ਵਿਵਾਦ ਖੜ੍ਹਾ ਹੋ ਗਿਆ ਹੈ। ਪਹਿਲਾਂ ਸਖ਼ਤ ਅਭਿਆਸ ਤੋਂ ਬਾਅਦ "ਅਢੁਕਵੇਂ" ਭੋਜਨ ਮੈਨਿਊ ਅਤੇ ਠੰਡੇ ਸੈਂਡਵਿਚ ਨੂੰ ਲੈ ਕੇ ਭਾਰਤੀ ਟੀਮ ਨੇ ਇਤਰਾਜ਼ ਜਤਾਇਆ ਸੀ, ਜਦੋਂ ਕਿ ਹੁਣ ਅਭਿਆਸ ਸੈਸ਼ਨ ਬਹੁਤ ਦੂਰ ਹੋਣ ਕਾਰਨ ਸਿਖਲਾਈ ਤੋਂ ਇਨਕਾਰ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਭਾਰਤੀ ਟੀਮ ਨੂੰ ਸਿਖਲਾਈ ਲਈ ਜੋ ਗਰਾਊਂਡ ਮੁਹੱਈਆ ਕਰਵਾਈ ਗਈ ਸੀ, ਉਹ ਟੀਮ ਦੇ ਹੋਟਲ ਤੋਂ 42 ਕਿਲੋਮੀਟਰ ਦੂਰ ਸੀ।
ਭਾਰਤੀ ਟੀਮ ਨੇ ਸਿਡਨੀ 'ਚ ਨਿਰਧਾਰਤ ਅਭਿਆਸ ਸਥਾਨ 'ਤੇ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਰਿਪੋਰਟ ਮੁਤਾਬਕ ਸਿਡਨੀ ਦੇ ਉਪਨਗਰ ਇਲਾਕੇ ਬਲੈਕਟਾਉਨ ਵਿੱਚ ਅਭਿਆਸ ਸਥਾਨ ਦੀ ਪੇਸ਼ਕਸ਼ ਤੋਂ ਬਾਅਦ ਟੀਮ ਨੇ ਅਭਿਆਸ ਸੈਸ਼ਨ ਨਹੀਂ ਕਰਨ ਦਾ ਫ਼ੈਸਲਾ ਲਿਆ। ਇਹ ਸਥਾਨ ਟੀਮ ਹੋਟਲ ਤੋਂ ਲਗਭਗ 45 ਮਿੰਟ ਦੀ ਦੂਰੀ 'ਤੇ ਸੀ, ਜਿਸ ਕਾਰਨ ਟੀਮ ਨੇ ਅਭਿਆਸ ਸੈਸ਼ਨ ਲਈ ਉਥੇ ਜਾਣ ਤੋਂ ਇਨਕਾਰ ਕਰ ਦਿੱਤਾ। ਇਸ ਗੱਲ ਦੀ ਜਾਣਕਾਰੀ  ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸੂਤਰਾਂ ਦਾ ਹਵਾਲਾ ਇਕ ਨਿਊਜ਼ ਏਜੰਸੀ ਨੇ ਸਾਂਝਾ ਕੀਤਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪ੍ਰਸਤਾਵਿਤ ਅਭਿਆਸ ਸਥਾਨ ਸਿਡਨੀ ਵਿੱਚ ਉਨ੍ਹਾਂ ਦੀ ਰਿਹਾਇਸ਼ ਤੋਂ 42 ਕਿਲੋਮੀਟਰ ਦੂਰ ਹੈ।
ਇਸ ਤੋਂ ਪਹਿਲਾਂ ਭਾਰਤੀ ਟੀਮ ਸਿਡਨੀ 'ਚ ਅਭਿਆਸ ਤੋਂ ਬਾਅਦ ਭਾਰਤੀ ਟੀਮ ਦੇ ਖਾਣੇ ਦੇ ਮੈਨਿਊ ਤੋਂ ਨਾਖੁਸ਼ ਸੀ। ਉਨ੍ਹਾਂ ਨੂੰ ਦਿੱਤੇ ਜਾਣ ਵਾਲੇ ਮੈਨਿਊ ਵਿੱਚ ਫਲ, ਫਲਾਫੇਲ ਅਤੇ ਕਸਟਮ 'ਕੋਲਡ' ਸੈਂਡਵਿਚ ਸ਼ਾਮਲ ਸਨ। ਮੈਨਿਊ ਵਿੱਚ ਗਰਮ ਭੋਜਨ ਸ਼ਾਮਲ ਨਹੀਂ ਕਰਨ 'ਤੇ ਟੀਮ ਖੁਸ਼ ਨਹੀਂ ਸੀ। ਬੀ.ਸੀ.ਸੀ.ਆਈ. ਦੇ ਇੱਕ ਸੂਤਰ ਨੇ ਕਿਹਾ, “ਟੀਮ ਇੰਡੀਆ ਨੂੰ ਦਿੱਤਾ ਗਿਆ ਖਾਣਾ ਚੰਗਾ ਨਹੀਂ ਸੀ। ਉਨ੍ਹਾਂ ਨੂੰ ਸਿਰਫ਼ ਇੱਕ ਸੈਂਡਵਿਚ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੇ ਆਈ.ਸੀ.ਸੀ ਨੂੰ ਇਹ ਵੀ ਦੱਸਿਆ ਸੀ ਕਿ ਸਿਡਨੀ ਵਿੱਚ ਅਭਿਆਸ ਸੈਸ਼ਨ ਤੋਂ ਬਾਅਦ ਪਰੋਸਿਆ ਗਿਆ ਭੋਜਨ ਠੰਡਾ ਸੀ ਅਤੇ ਚੰਗਾ ਨਹੀਂ ਸੀ। ਸੈਂਡਵਿਚ ਨੂੰ ਗ੍ਰਿਲ ਵੀ ਨਹੀਂ ਸੀ ਅਤੇ ਇਸ ਵਿੱਚ ਐਵੋਕਾਡੋ, ਟਮਾਟਰ ਅਤੇ ਤਰ ਸ਼ਾਮਲ ਸੀ। ਸੂਤਰ ਨੇ ਕਿਹਾ ਕਿ ਭਾਰਤੀ ਖਿਡਾਰੀ ਦੋ ਘੰਟੇ ਦੀ ਸਿਖਲਾਈ ਤੋਂ ਬਾਅਦ ਅਜਿਹਾ ਭੋਜਨ ਨਹੀਂ ਖਾ ਸਕਦੇ ਹਨ। ਹਾਲਾਂਕਿ ਇਸ ਤੋਂ ਬਾਅਦ ਟੀਮ ਨੇ ਹੋਟਲ ਜਾ ਕੇ ਖਾਣਾ ਖਾਧਾ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


author

Aarti dhillon

Content Editor

Related News