T20 WC 2024 : ਸੁਪਰ-8 'ਚ ਭਾਰਤ ਦਾ ਸਾਹਮਣਾ ਬੰਗਲਾਦੇਸ਼ ਨਾਲ, ਜਾਣੋ ਕਦੋਂ ਅਤੇ ਕਿੱਥੇ ਹੋਵੇਗਾ ਮੈਚ

06/19/2024 4:52:35 PM

ਨਵੀਂ ਦਿੱਲੀ: ਬੰਗਲਾਦੇਸ਼ ਆਈਸੀਸੀ ਟੀ-20 ਵਿਸ਼ਵ ਕੱਪ 2024 ਦੇ ਸੁਪਰ-8 'ਚ ਜਗ੍ਹਾ ਬਣਾਉਣ ਵਾਲੀ ਆਖਰੀ ਟੀਮ ਬਣ ਗਈ ਹੈ, ਜਿਸ ਨੂੰ ਭਾਰਤ, ਆਸਟ੍ਰੇਲੀਆ ਅਤੇ ਅਫਗਾਨਿਸਤਾਨ ਤੋਂ ਬਾਅਦ ਗਰੁੱਪ ਏ 'ਚ ਜਗ੍ਹਾ ਮਿਲੀ ਹੈ। ਬੰਗਲਾਦੇਸ਼ ਨੇ ਸੋਮਵਾਰ ਨੂੰ ਹੋਏ ਮੈਚ 'ਚ ਨੇਪਾਲ ਨੂੰ 21 ਦੌੜਾਂ ਨਾਲ ਹਰਾ ਕੇ ਸੁਪਰ-8 'ਚ ਪ੍ਰਵੇਸ਼ ਕਰ ਲਿਆ ਹੈ। ਹੁਣ ਇਸ ਦਾ ਸਾਹਮਣਾ ਸੁਪਰ-8 ਵਿੱਚ ਭਾਰਤ ਨਾਲ ਹੋਵੇਗਾ, ਜਿੱਥੇ ਉਹ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਕ੍ਰਿਕਟ ਟੀਮ ਨੂੰ ਸਖ਼ਤ ਚੁਣੌਤੀ ਦੇਣਾ ਚਾਹੇਗੀ।

ਭਾਰਤ-ਬੰਗਲਾਦੇਸ਼ ਮੈਚ ਕਦੋਂ ਅਤੇ ਕਿੱਥੇ ਹੋਵੇਗਾ?: 

ਸੁਪਰ-8 'ਚ ਭਾਰਤ ਅਤੇ ਬੰਗਲਾਦੇਸ਼ ਦਾ ਮੈਚ 22 ਜੂਨ ਨੂੰ ਹੋਵੇਗਾ। ਇਹ ਭਾਰਤੀ ਟੀਮ ਦਾ ਸੁਪਰ-8 ਦਾ ਦੂਜਾ ਮੈਚ ਹੋਵੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 8 ਵਜੇ ਤੋਂ ਐਂਟੀਗੁਆ ਦੇ ਸਰ ਵਿਵਿਅਨ ਰਿਚਰਡਸ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਸ ਮੈਚ 'ਚ ਰੋਹਿਤ ਸ਼ਰਮਾ ਦਾ ਸਾਹਮਣਾ ਨਜ਼ਮੁਲ ਹੁਸੈਨ ਸ਼ਾਂਤੋ ਨਾਲ ਹੋਵੇਗਾ। ਐਂਟੀਗੁਆ ਦੀ ਪਿੱਚ ਬੱਲੇਬਾਜ਼ਾਂ ਲਈ ਸ਼ਾਨਦਾਰ ਮੰਨੀ ਜਾਂਦੀ ਹੈ। ਅਜਿਹੇ 'ਚ ਇਸ ਪਿੱਚ 'ਤੇ ਭਾਰਤੀ ਬੱਲੇਬਾਜ਼ ਬੰਗਲਾਦੇਸ਼ੀ ਗੇਂਦਬਾਜ਼ਾਂ ਖਿਲਾਫ ਦੌੜਾਂ ਬਣਾਉਂਦੇ ਨਜ਼ਰ ਆਉਣਗੇ। ਇਸ ਦੇ ਨਾਲ ਹੀ ਇਸ ਪਿੱਚ 'ਤੇ ਸਪਿਨਰਾਂ ਨੂੰ ਵੀ ਮਦਦ ਮਿਲਦੀ ਹੈ। ਅਜਿਹੇ 'ਚ ਰਵਿੰਦਰ ਜਡੇਜਾ, ਯੁਜਵੇਂਦਰ ਚਾਹਲ ਅਤੇ ਕੁਲਦੀਪ ਯਾਦਵ ਬੰਗਲਾਦੇਸ਼ ਦੇ ਬੱਲੇਬਾਜ਼ਾਂ ਨੂੰ ਬੈਕਫੁੱਟ 'ਤੇ ਖੜ੍ਹਾ ਕਰ ਸਕਦੇ ਹਨ।

ਸੁਪਰ 8 ਵਿੱਚ ਭਾਰਤ ਦੇ ਤਿੰਨੋਂ ਮੈਚ:-

20 ਜੂਨ – ਭਾਰਤ ਬਨਾਮ ਅਫਗਾਨਿਸਤਾਨ (ਬਾਰਬਾਡੋਸ)
22 ਜੂਨ - ਭਾਰਤ ਬਨਾਮ ਬੰਗਲਾਦੇਸ਼ (ਐਂਟੀਗਾ)
24 ਜੂਨ – ਭਾਰਤ ਬਨਾਮ ਆਸਟ੍ਰੇਲੀਆ (ਸੇਂਟ ਲੂਸੀਆ)


Tarsem Singh

Content Editor

Related News