T20 WC : ਨਿਊਜ਼ੀਲੈਂਡ ਦੀਆਂ ਨਜ਼ਰਾਂ ਪਾਪੂਆ ਨਿਊ ਗਿਨੀ ਖਿਲਾਫ ਵੱਡੀ ਜਿੱਤ ''ਤੇ
Sunday, Jun 16, 2024 - 02:29 PM (IST)
ਟਰੂਬਾ (ਟ੍ਰਿਨੀਦਾਦ ਅਤੇ ਟੋਬੈਗੋ) : ਪਿਛਲੇ 10 ਸਾਲਾਂ 'ਚ ਪਹਿਲੀ ਵਾਰ ਸੈਮੀਫਾਈਨਲ ਦੀ ਦੌੜ 'ਚੋਂ ਬਾਹਰ ਹੋਈ ਨਿਊਜ਼ੀਲੈਂਡ ਦੀ ਨਜ਼ਰ ਟੀ-20 ਵਿਸ਼ਵ ਕੱਪ 'ਚ ਪਾਪੂਆ ਖਿਲਾਫ ਮੈਚ 'ਚ ਵੱਡੀ ਜਿੱਤ ਦਰਜ ਕਰਕੇ ਆਪਣੀ ਮੁਹਿੰਮ ਸਮਾਪਤ ਕਰਨ 'ਤੇ ਹੋਵੇਗੀ। ਨਿਊਜ਼ੀਲੈਂਡ ਦਾ ਆਈਸੀਸੀ ਮੁਕਾਬਲਿਆਂ ਵਿੱਚ ਚੰਗਾ ਪ੍ਰਦਰਸ਼ਨ ਰਿਹਾ ਹੈ ਪਰ ਇੱਥੇ ਉਸ ਨੇ ਸ਼ੁਰੂਆਤ ਵਿੱਚ ਖ਼ਰਾਬ ਪ੍ਰਦਰਸ਼ਨ ਕੀਤਾ ਜਿਸ ਕਾਰਨ ਉਹ ਸੁਪਰ ਅੱਠ ਵਿੱਚ ਥਾਂ ਬਣਾਉਣ ਦੀ ਦੌੜ ਤੋਂ ਬਾਹਰ ਹੋ ਗਿਆ।
ਨਿਊਜ਼ੀਲੈਂਡ ਦੀ ਟੀਮ ਲਈ ਇਹ ਮੈਚ ਅਹਿਮ ਹੋ ਗਿਆ ਹੈ ਕਿਉਂਕਿ ਉਸ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੇ ਪੁਸ਼ਟੀ ਕੀਤੀ ਹੈ ਕਿ ਟੀ-20 ਵਿਸ਼ਵ ਕੱਪ 'ਚ ਇਹ ਉਸਦਾ ਆਖਰੀ ਮੈਚ ਹੋਵੇਗਾ। ਅਜਿਹੇ 'ਚ ਕੇਨ ਵਿਲੀਅਮਸਨ ਦੀ ਅਗਵਾਈ ਵਾਲੀ ਟੀਮ ਜਿੱਤ ਦੇ ਨਾਲ ਆਪਣੇ ਤੇਜ਼ ਗੇਂਦਬਾਜ਼ ਨੂੰ ਅਲਵਿਦਾ ਕਹਿਣਾ ਚਾਹੇਗੀ। ਪਾਪੂਆ ਨਿਊ ਗਿਨੀ ਦੀ ਟੀਮ ਹੁਣ ਤੱਕ ਆਪਣੇ ਤਿੰਨੋਂ ਮੈਚ ਹਾਰ ਚੁੱਕੀ ਹੈ ਅਤੇ ਜੇਕਰ ਉਸ ਦੀ ਟੀਮ ਨਿਊਜ਼ੀਲੈਂਡ ਨੂੰ ਥੋੜੀ ਵੀ ਚੁਣੌਤੀ ਪੇਸ਼ ਕਰਦੀ ਹੈ ਤਾਂ ਇਹ ਉਸ ਲਈ ਕਾਫੀ ਮਾਅਨੇ ਰੱਖਦੀ ਹੈ।
ਟੀਮਾਂ ਇਸ ਪ੍ਰਕਾਰ ਹਨ:
ਨਿਊਜ਼ੀਲੈਂਡ : ਕੇਨ ਵਿਲੀਅਮਸਨ (ਕਪਤਾਨ), ਫਿਨ ਐਲਨ, ਟ੍ਰੇਂਟ ਬੋਲਟ, ਮਾਈਕਲ ਬ੍ਰੇਸਵੈੱਲ, ਮਾਰਕ ਚੈਪਮੈਨ, ਡੇਵੋਨ ਕੌਨਵੇ (ਵਿਕਟਕੀਪਰ), ਲੌਕੀ ਫਰਗੂਸਨ, ਮੈਟ ਹੈਨਰੀ, ਡੇਰਿਲ ਮਿਸ਼ੇਲ, ਜਿੰਮੀ ਨੀਸ਼ਮ, ਗਲੇਨ ਫਿਲਿਪਸ (ਵਿਕਟਕੀਪਰ), ਰਚਿਨ ਰਵਿੰਦਰਾ, ਮਿਸ਼ੇਲ ਸੈਂਟਨਰ , ਈਸ਼ ਸੋਢੀ, ਟਿਮ ਸਾਊਥੀ।
ਪਾਪੂਆ ਨਿਊ ਗਿਨੀ : ਅਸਦੁੱਲਾ ਵਾਲਾ (ਕਪਤਾਨ), ਏਲੀ ਨਾਓ, ਚਾਡ ਸੋਪਰ, ਸੀਜੇ ਅਮੀਨੀ, ਹਿਲਾ ਵੇਰੇ, ਹਿਰੀ ਹਿਰੀ, ਜੈਕ ਗਾਰਡਨਰ, ਜੌਨ ਕਰੀਕੋ, ਕਾਬੂਆ ਵਾਗੀ ਮੋਰੀਆ, ਕਿਪਲਿੰਗ ਡੋਰੀਗਾ (ਵਿਕਟਕੀਪਰ), ਲੇਗਾ ਸਿਆਕਾ, ਨੌਰਮਨ ਵੈਨੂਆ, ਸੇਮਾ ਕਾਮੀਆ, ਸੇਸੇ ਬਾਉ , ਟੋਨੀ ਉਰਾ।
ਸਮਾਂ: ਰਾਤ 8:00 ਵਜੇ ਤੋਂ।