ਟੀ20 ਬਲਾਸਟ ''ਚ ਬੋਲਿਆ ਡਿਵੀਲੀਅਰਸ ਦਾ ਬੱਲਾ, ਲਗਾਏ ਧਮਾਕੇਦਾਰ ਛੱਕੇ
Sunday, Aug 04, 2019 - 10:52 PM (IST)
ਨਵੀਂ ਦਿੱਲੀ— ਟੀ-20 ਬਲਾਸਟ ਖੇਡ ਰਹੇ ਦੱਖਣੀ ਅਫਰੀਕਾ ਦੇ ਤੂਫਾਨੀ ਬੱਲੇਬਾਜ਼ ਏ.ਬੀ. ਡਿਵੀਲੀਅਰਸ ਨੇ ਸਮਰਸੈਟ ਵਿਰੁੱਧ ਧਮਾਕੇਦਾਰ ਪਾਰੀ ਖੇਡਦੇ ਹੋਏ 9 ਛੱਕਿਆਂ ਦੀ ਮਦਦ ਨਾਲ 88 ਦੌੜਾਂ ਬਣਾਈਆਂ। ਡਿਵੀਲੀਅਰਸ ਜਦੋਂ ਕ੍ਰੀਜ਼ 'ਤੇ ਆਏ ਸਨ ਤਾਂ ਮਿਡਿਲਸੇਕਸ ਟੀਮ ਦਾ ਸਕੋਰ 8.3 ਓਵਰਾਂ 'ਚ 78 ਦੌੜਾਂ ਸੀ। ਡਿਵੀਲੀਅਰਸ ਦੀ ਪਾਰੀ ਕਾਰਨ ਉਸਦੀ ਟੀਮ ਨੇ 20 ਓਵਰਾਂ 'ਚ 215 ਦੌੜਾਂ ਦਾ ਵੱਡਾ ਸਕੋਰ ਬਣਾ ਲਿਆ। ਜਵਾਬ 'ਚ ਖੇਡਣ ਉਤਰੀ ਸਮਰਸੈਟ ਦੀ ਟੀਮ ਸਿਰਫ 180 ਦੌੜਾਂ ਹੀ ਬਣਾ ਸਕੀ।
ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ ਡਿਵੀਲੀਅਰਸ
ਦੱਖਣੀ ਅਫਰੀਕਾ ਦੇ ਬੱਲੇਬਾਜ਼ ਡਿਵੀਲੀਅਰਸ ਅੰਤਰਰਾਸ਼ਟਰੀ ਕ੍ਰਿਕਟ ਤੋਂ ਪਿਛਲੇ ਸਾਲ ਹੀ ਸੰਨਿਆਸ ਲੈ ਚੁੱਕੇ ਹਨ। ਉਨ੍ਹਾਂ ਨੇ ਆਪਣਾ ਪੂਰਾ ਧਿਆਨ ਘਰੇਲੂ ਟੀ-20 ਲੀਗ 'ਚ ਲਗਾਉਣ ਲਈ ਇਹ ਕਦਮ ਚੁੱਕਿਆ। ਹਾਲਾਂਕਿ ਇਕ ਪਾਸੇ ਡਿਵੀਲੀਅਰਸ ਨੇ ਇਹ ਵੀ ਕਿਹਾ ਸੀ ਕਿ ਉਹ ਥਕਾਵਟ ਕਾਰਨ ਅੱਗੇ ਕ੍ਰਿਕਟ ਨਹੀਂ ਖੇਡਣਾ ਚਾਹੁੰਦੇ ਪਰ ਪਿਛਲੇ ਸਾਲ ਪਾਕਿਸਤਾਨ ਕ੍ਰਿਕਟ ਲੀਗ ਤੇ ਫਿਰ ਆਈ. ਪੀ. ਐੱਲ. 'ਚ ਉਨ੍ਹਾਂ ਨੇ ਵਾਪਸੀ ਕਰ ਸਭ ਨੂੰ ਹੈਰਾਨ ਕਰ ਦਿੱਤਾ ਸੀ। ਹੁਣ ਡਿਵੀਲੀਅਰਸ ਦਾ ਬੱਲਾ ਟੀ-20 ਬਲਾਸਟ 'ਚ ਬੋਲ ਰਿਹਾ ਹੈ।
