ਟੀ-20 : ਨੀਦਰਲੈਂਡ-ਕੈਨੇਡਾ ਦਾ ਜੇਤੂ ਰੱਥ ਰੁਕਿਆ

10/25/2019 11:57:20 PM

ਦੁਬਈ- ਨੀਦਰਲੈਂਡ ਅਤੇ ਕੈਨੇਡਾ  ਦੇ ਆਈ. ਸੀ. ਸੀ.  ਟੀ-20 ਵਿਸ਼ਵ ਕੱਪ ਕੁਆਲੀਫਾਇਰ 'ਚ ਲਗਾਤਾਰ ਜਿੱਤ ਦੇ ਸਿਲਸਿਲੇ ਨੂੰ ਵੀਰਵਾਰ ਕ੍ਰਮਵਾਰ ਪਾਪੂਆ ਨਿਊ ਗਿਨੀ  (ਪੀ. ਐੱਨ. ਜੀ.) ਅਤੇ ਹਾਂਗਕਾਂਗ ਨੇ ਤੋੜ ਦਿੱਤਾ । ਪੀ. ਐੱਨ. ਜੀ. ਨੇ ਨੀਦਰਲੈਂਡ ਨੂੰ 5 ਵਿਕਟਾਂ ਨਾਲ ਹਰਾ ਕੇ ਉਲਟਫੇਰ ਕੀਤਾ । ਨੀਦਰਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 7 ਵਿਕਟਾਂ 'ਤੇ 126 ਦੌੜਾਂ ਬਣਾਈਆਂ, ਜਿਸ ਨੂੰ ਪੀ. ਐੱਨ. ਜੀ. ਨੇ 1 ਓਵਰ ਬਾਕੀ ਰਹਿੰਦੇ ਹਾਸਲ ਕਰ ਲਿਆ । ਦੂਜੇ ਮੁਕਾਬਲੇ 'ਚ ਕਿੰਚਿਤ ਸ਼ਾਹ ਦੀਆਂ ਅਜੇਤੂ 59 ਦੌੜਾਂ ਦੀ ਪਾਰੀ ਅਤੇ ਨਸਰੂਲਾ ਰਾਣਾ ਦੀਆਂ 3 ਵਿਕਟਾਂ ਨਾਲ ਹਾਂਗਕਾਂਗ ਨੇ ਕੈਨੇਡਾ ਨੂੰ 32 ਦੌੜਾਂ ਨਾਲ ਹਰਾ ਦਿੱਤਾ । ਯੂ. ਏ. ਈ.  ਨੇ ਨਾਈਜੀਰੀਆ ਨੂੰ 5 ਵਿਕਟਾਂ ਨਾਲ ਹਰਾ ਦਿੱਤਾ । ਨਾਈਜੀਰੀਆ ਦੀ ਟੀਮ 20 ਓਵਰਾਂ 'ਚ 3 ਵਿਕਟਾਂ 'ਤੇ 111 ਦੌੜਾਂ ਹੀ ਬਣਾ ਸਕੀ । ਯੂ. ਏ. ਈ. ਨੇ 12.3 ਓਵਰਾਂ 'ਚ ਹੀ ਟੀਚਾ ਹਾਸਲ ਕਰ ਲਿਆ। ਦਿਨ ਦੇ ਆਖਰੀ ਮੁਕਾਬਲੇ 'ਚ ਸਕਾਟਲੈਂਡ ਨੇ ਬਰਮੂਡਾ 'ਤੇ 46 ਦੌੜਾਂ ਦੀ ਜਿੱਤ ਦਰਜ ਕੀਤੀ । ਸਕਾਟਲੈਂਡ ਨੇ 4 ਵਿਕਟਾਂ 'ਤੇ 204 ਦੌੜਾਂ ਬਣਾਉਣ ਤੋਂ ਬਾਅਦ ਬਰਮੂਡਾ ਦੀ ਪਾਰੀ 8 ਵਿਕਟਾਂ 'ਤੇ 158 ਦੌੜਾਂ 'ਤੇ ਰੋਕ ਦਿੱਤੀ।  


Gurdeep Singh

Content Editor

Related News