ਟੀ-20 : ਇੰਗਲੈਂਡ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾਇਆ

11/01/2019 7:09:35 PM

ਕ੍ਰਾਈਸਟਚਰਚ— ਜੇਮਸ ਵਿਨਸ ਦੇ ਪਹਿਲੇ ਅਰਧ ਸੈਂਕੜੇ ਦੀ ਬਦੌਲਤ ਇੰਗਲੈਂਡ ਨੇ ਇੱਥੇ ਸ਼ੁਰੂਆਤੀ ਟੀ-20 ਅੰਤਰਰਾਸ਼ਰੀ ਮੈਚ 'ਚ ਨਿਊਜ਼ੀਲੈਂਡ 'ਤੇ 7 ਵਿਕਟਾਂ ਦੀ ਸ਼ਾਨਦਾਰ ਜਿੱਤ ਹਾਸਲ ਕੀਤੀ। ਮਹਿਮਾਨ ਟੀਮ ਦੇ ਲਈ ਵਿਨਸ ਚੋਟੀ ਦੇ ਸਕੋਰਰ ਰਹੇ, ਉਸ ਨੇ 59 ਦੌੜਾਂ ਦੀ ਪਾਰੀ ਖੇਡੀ। ਇਸ ਨਾਲ ਇੰਗਲੈਂਡ ਨੇ ਨਿਊਜ਼ੀਲੈਂਡ ਵਲੋਂ ਦਿੱਤੇ ਗਏ 154 ਦੌੜਾਂ ਦੇ ਟੀਚੇ ਨੂੰ 18.3 ਓਵਰਾਂ 'ਚ ਹੀ ਹਾਸਲ ਕਰ ਲਿਆ ਤੇ ਪੰਜ ਮੈਚਾਂ ਦੀ ਸੀਰੀਜ਼ 'ਚ 1-0 ਦੀ ਬੜ੍ਹਤ ਹਾਸਲ ਕਰ ਲਈ। ਇੰਗਲੈਂਡ ਨੇ ਟਾਸ ਜਿੱਤ ਕੇ ਨਿਊਜ਼ੀਲੈਂਡ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਸੀ, ਨਿਊਜ਼ੀਲੈਂਡ ਟੀਮ ਵਲੋਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਸ ਟੇਲਰ ਦੇ 44 ਦੌੜਾਂ, ਟਿਮ ਸੇਫਰਟ ਦੀਆਂ 32 ਦੌੜਾਂ ਤੇ ਡੇਰਿਲ ਮਿਸ਼ੇਲ ਦੇ ਅਜੇਤੂ 30 ਦੌੜਾਂ ਦੀ ਬਦੌਲਤ 20 ਓਵਰਾਂ 'ਚ ਪੰਜ ਵਿਕਟਾਂ 'ਤੇ 153 ਦੌੜਾਂ ਬਣਾਈਆਂ। ਕਈ ਸੀਨੀਅਰ ਖਿਡਾਰੀਆਂ ਦੇ ਬਿਨ੍ਹਾ ਖੇਡ ਰਹੀ ਇੰਗਲੈਂਡ ਨੇ ਇਸ ਤੋਂ ਬਾਅਦ ਵਿਨਸ ਦੀ ਅਰਧ ਸੈਂਕੜੇ ਪਾਰੀ ਨਾਲ 7 ਵਿਕਟਾਂ 'ਤੇ ਜਿੱਤ ਹਾਸਲ ਕੀਤੀ, ਜਿਸ ਨੇ 38 ਗੇਂਦਾਂ 'ਚ 7 ਚੌਕੇ ਤੇ 2 ਛੱਕੇ ਲਗਾਏ। ਟੀ-20 ਸੀਰੀਜ਼ ਦਾ ਦੂਜਾ ਮੈਚ ਹੁਣ 3 ਨਵੰਬਰ ਨੂੰ ਵੈਲਿੰਗਟਨ 'ਚ ਖੇਡਿਆ ਜਾਵੇਗਾ।

PunjabKesari


Gurdeep Singh

Content Editor

Related News