T20 : ਬੰਗਲਾਦੇਸ਼ ਨੇ ਰਚਿਆ ਇਤਿਹਾਸ, ਵਿਸ਼ਵ ਚੈਂਪੀਅਨ ਇੰਗਲੈਂਡ ਦਾ ਕੀਤਾ ਸੂਪੜਾ ਸਾਫ

Wednesday, Mar 15, 2023 - 02:06 PM (IST)

ਮੀਰਪੁਰ– ਸਲਾਮੀ ਬੱਲੇਬਾਜ਼ ਲਿਟਨ ਦਾਸ ਦੇ ਅਰਧ ਸੈਂਕੜੇ ਤੋਂ ਬਾਅਦ ਮੁਸਤਾਫਿਜ਼ੁਰ ਰਹਿਮਾਨ ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਚੰਗੇ ਪ੍ਰਦਰਸ਼ਨ ਦੀ ਬਦੌਲਤ ਬੰਗਲਾਦੇਸ਼ ਨੇ ਮੰਗਲਵਾਰ ਨੂੰ ਇੱਥੇ ਤੀਜੇ ਤੇ ਆਖਰੀ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿਚ ਵਿਸ਼ਵ ਚੈਂਪੀਅਨ ਇੰਗਲੈਂਡ ਨੂੰ 16 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿਚ 3-0 ਨਾਲ ਕਲੀਨ ਸਵੀਪ ਕੀਤਾ। ਇਸ ਦੇ ਨਾਲ ਹੀ ਬੰਗਲਾਦੇਸ਼ ਨੇ ਇਤਿਹਾਸ ਰਚਿਆ। ਦਰਅਸਲ, ਦੋਵਾਂ ਦੇਸ਼ਾਂ ਵਿਚਾਲੇ ਇਹ ਪਹਿਲੀ ਟੀ20 ਸੀਰੀਜ਼ ਸੀ, ਜਿਸ ਨੂੰ ਬੰਗਲਾਦੇਸ਼ ਨੇ ਇੰਗਲੈਂਡ ਖਿਲਾਫ ਆਪਣੀ ਧਰਤੀ 'ਤੇ ਜਿੱਤ ਲਿਆ।

ਇਹ ਵੀ ਪੜ੍ਹੋ : ਗਾਵਸਕਰ ਨੇ ਕੀਤੀ ਹਾਰਦਿਕ ਦੀ ਰੱਜ ਕੇ ਸ਼ਲਾਘਾ, ਕਿਹਾ- ਭਾਰਤੀ ਕਪਤਾਨ ਦੇ ਤੌਰ 'ਤੇ ਲਗ ਸਕਦੀ ਹੈ ਮੋਹਰ

ਵਿਕਟਕੀਪਰ ਬੱਲੇਬਾਜ਼ ਲਿਟਨ ਨੇ 57 ਗੇਂਦਾਂ ’ਤੇ 10 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 73 ਦੌੜਾਂ ਬਣਾਈਆਂ। ਉਸ ਨੇ ਰੋਨੀ ਤਾਲੁਕਦਾਰ (24) ਦੇ ਨਾਲ ਪਹਿਲੀ ਵਿਕਟ ਲਈ 55 ਤੇ ਨਜਮੁਲ ਹਸਨ ਸ਼ੰਟੋ (ਅਜੇਤੂ 47) ਦੇ ਨਾਲ ਦੂਜੀ ਵਿਕਟ ਲਈ 95 ਦੌੜਾਂ ਦੀ ਸਾਂਝੇਦਾਰੀ ਕੀਤੀ ਤੇ ਬੰਗਲਾਦੇਸ਼ ਨੂੰ ਜਿੱਤ ਦੇ ਕੰਢੇ ਤਕ ਲੈ ਗਿਆ ਪਰ ਇਨ੍ਹਾਂ ਦੋਵਾਂ ਦੇ 14ਵੇਂ ਓਵਰ ’ਚ ਲਗਾਤਾਰ ਗੇਂਦਾਂ ’ਤੇ ਆਊਟ ਹੋਣ ਤੋਂ ਉਸਦੀ ਪਾਰੀ ਲੜਖੜਾ ਗਈ ਤੇ ਅੰਤ ’ਚ ਉਹ 6 ਵਿਕਟਾਾਂ ’ਤੇ 142 ਦੌੜਾਂ ਹੀ ਬਣਾ ਸਕਿਆ। 

ਇਹ ਵੀ ਪੜ੍ਹੋ : ਭਾਰਤ ’ਚ ਘੱਟ ਨਹੀਂ ਹੋਵੇਗੀ ਕੌਮਾਂਤਰੀ ਕ੍ਰਿਕਟ ਦੀ ਦੀਵਾਨਗੀ : ਸਹਿਵਾਗ

ਮੁਸਤਾਫਿਜ਼ੁਰ ਨੇ ਚਾਰ ਓਵਰਾਂ ’ਚ 14 ਦੌੜਾਂ ਦੇ ਕੇ ਮਲਾਨ ਦੀ ਮਹੱਤਵਪੂਰਨ ਵਿਕਟ ਹਾਸਲ ਕੀਤੀ ਜਦਕਿ ਬਟਲਰ ਅਗਲੀ ਗੇਂਦ ’ਤੇ ਰਨ ਆਊਟ ਹੋ ਗਿਆ। ਇਸ ਤੋਂ ਬਾਅਦ ਬੰਗਲਾਦੇਸ਼ ਦੇ ਗੇਂਦਬਾਜ਼ਾਂ ਨੇ ਸ਼ਿਕੰਜਾ ਕੱਸ ਦਿੱਤਾ। ਤਾਸਕਿਨ ਅਹਿਮਦ (26 ਦੌੜਾਂ ਦੇ ਕੇ 2 ਵਿਕਟਾਂ) ਉਸਦੇ ਸਭ ਤੋਂ ਸਫਲ ਗੇਂਦਬਾਜ਼ ਰਿਹਾ। ਬੰਗਲਾਦੇਸ਼ ਨੇ ਪਹਿਲੇ ਮੈਚ ਵਿਚ 6 ਵਿਕਟਾਂ ਤੇ ਦੂਜੇ ਮੈਚ ’ਚ 4 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਇੰਗਲੈਂਡ ਨੇ ਇਸ ਤੋਂ ਪਹਿਲਾਂ ਵਨ ਡੇ ਲੜੀ 2-1 ਨਾਲ ਜਿੱਤੀ ਸੀ। ਬੰਗਲਾਦੇਸ਼ ਨੇ ਤੀਜਾ ਵਨ ਡੇ ਜਿੱਤਿਆ ਸੀ ਤੇ ਇਸ ਤਰ੍ਹਾਂ ਨਾਲ ਉਹ ਸੀਮਤ ਓਵਰਾਂ ਦੌਰਾਨ ਦੋਵੇਂ ਸਵਰੂਪਾਂ ਦੇ ਚੈਂਪੀਅਨ ਇੰਗਲੈਂਡ ਨੂੰ ਲਗਾਤਾਰ ਚਾਰ ਮੈਚਾਂ ’ਚ ਹਰਾਉਣ ’ਚ ਸਫਲ ਰਿਹਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News