ਪੰਜਾਬ ਨੇ ਦਿੱਲੀ ਨੂੰ 10 ਵਿਕਟਾਂ ਨਾਲ ਹਰਾ ਕੇ ਦਰਜ ਕੀਤੀ ਜਿੱਤ

04/30/2017 6:32:29 PM

ਮੋਹਾਲੀ— ਅੱਜ ਟੀ 20 ਲੀਗ ਦੇ ਮੈਚ ਦੇ ਦੌਰਾਨ ਪੰਜਾਬ ਨੇ ਦਿੱਲੀ ਨੂੰ 10 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ। ਉਸ ਨੇ 68 ਦੌੜਾਂ ਦੇ ਮਾਮੂਲੀ ਟੀਚੇ ਨੂੰ 73 ਗੇਂਦਾਂ ਬਾਕੀ ਰਹਿੰਦੇ ਹਾਸਲ ਕੀਤਾ। ਹਾਸ਼ਿਮ ਅਮਲਾ ਅਤੇ ਮਾਰਟਿਨ ਗੁਪਟਿਲ ਨੇ ਬਿਨਾ ਕਿਸੇ ਨੁਕਸਾਨ ਦੇ 68 ਦੌੜਾਂ ਬਣਾ ਲਈਆਂ। ਗੁਪਟਿਲ 50 ਅਤੇ ਅਮਲਾ 16 ਦੌੜਾਂ ਬਣਾ ਕੇ ਅਜੇਤੂ ਪਰਤੇ।

ਇਸ ਤੋਂ ਪਹਿਲਾਂ ਦਿੱਲੀ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦੇ ਪ੍ਰਮੁੱਖ ਬੱਲੇਬਾਜ਼ ਸੈਮ ਬਿਲਿੰਗਸ ਬਿਨਾ ਖਾਤਾ ਖੋਲ੍ਹੇ ਸੰਦੀਪ ਸ਼ਰਮਾ ਦੀ ਗੇਂਦ ''ਤੇ ਰਿਧੀਮਾਨ ਸਾਹਾ ਨੂੰ ਕੈਚ ਦੇ ਬੈਠੇ। ਦਿੱਲੀ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਸੰਜੂ ਸੈਮਸਨ 5 ਦੌੜਾਂ ''ਤੇ ਹੀ ਆਊਟ ਹੋ ਗਿਆ। ਉਹ ਸੰਦੀਪ ਸ਼ਰਮਾ ਦੀ ਗੇਂਦ ''ਤੇ ਮੋਹਿਤ ਸ਼ਰਮਾ ਦਾ ਸ਼ਿਕਾਰ ਬਣਿਆ। ਦਿੱਲੀ ਨੂੰ ਚੌਥਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਬੱਲੇਬਾਜ਼ ਸ਼੍ਰੇਅਸ ਅਈਅਰ 6 ਦੌੜਾਂ ਦੇ ਸਕੋਰ ''ਤੇ ਆਊਟ ਹੋ ਗਿਆ। ਉਹ ਸੰਦੀਪ ਸ਼ਰਮਾ ਦੀ ਗੇਂਦ ''ਤੇ ਆਊਟ ਹੋਇਆ। ਦਿੱਲੀ ਨੂੰ ਚੌਥਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਕਰੁਣ ਨਾਇਰ ਆਊਟ ਹੋ ਗਿਆ। ਕਰੁਣ ਸਿਰਫ 11 ਦੌੜਾਂ ਹੀ ਬਣਾ ਸਕਿਆ।ਦਿੱਲੀ ਨੂੰ ਪੰਜਵਾਂ ਝਟਕਾ ਉਦੋਂ ਲੱਗਾ ਜਦੋਂ ਮੈਕਸਵੈਲ ਨੇ ਰਿਸ਼ਭ ਪੰਤ ਨੂੰ 3 ਦੌੜਾਂ ਦੇ ਸਕੋਰ ''ਤੇ ਐੱਲ.ਬੀ.ਡਬਲਯੂ ਆਊਟ ਕਰ ਦਿੱਤਾ। ਦਿੱਲੀ ਨੂੰ ਛੇਵਾਂ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਬੱਲੇਬਾਜ਼ ਕ੍ਰਿਸ ਮੋਰਿਸ 2 ਦੌੜਾਂ ਦੇ ਸਕੋਰ ''ਤੇ ਆਊਟ ਹੋ ਗਿਆ। ਉਸ ਨੂੰ ਅਕਸ਼ਰ ਪਟੇਲ ਨੇ ਆਊਟ ਕੀਤਾ।ਦਿੱਲੀ ਨੂੰ ਸਤਵਾਂ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਕੋਰੀ ਐਂਡਰਸਨ 18 ਦੌੜਾਂ ਦੇ ਸਕੋਰ ''ਤੇ ਆਊਟ ਹੋ ਗਿਆ। ਦਿੱਲੀ ਨੂੰ 8ਵਾਂ ਝਟਕਾ ਉਦੋਂ ਲੱਗਾ ਜਦੋਂ ਉਸ ਦੇ ਬੱਲੇਬਾਜ਼ ਕਗੀਸੋ ਰਬਾਡਾ ਸੰਦੀਪ ਸ਼ਰਮਾ ਦੀ ਗੇਂਦ ''ਤੇ ਸ਼ੋਨ ਮਾਰਸ਼ ਨੂੰ ਕੈਚ ਦੇ ਬੈਠੇ। ਰਬਾਡਾ 11 ਦੌੜਾਂ ਹੀ ਬਣਾ ਸਕੇ। ਦਿੱਲੀ ਨੂੰ 9ਵਾਂ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਖਿਡਾਰੀ ਮੁਹੰਮਦ ਸ਼ੰਮੀ ਐਰੋਨ ਦੀ ਗੇਂਦ ''ਤੇ ਸੰਦੀਪ ਸ਼ਰਮਾ ਨੂੰ ਕੈਚ ਦੇ ਬੈਠਾ। ਸ਼ੰਮੀ 2 ਦੌੜਾਂ ਹੀ ਬਣਾ ਸਕੇ। ਇਸ ਤੋਂ ਬਾਅਦ ਸ਼ਹਿਬਾਜ਼ ਨਦੀਮ ਵੀ ਜ਼ੀਰੋ ਦੇ ਸਕੋਰ ''ਤੇ ਆਊਟ ਹੋ ਗਏ।

 


Related News