ਟੋਕੀਓ ਓਲੰਪਿਕ ’ਚ ਪਹਿਲੀ ਭਾਰਤੀ ਤਲਵਾਰਬਾਜ਼ ਦੇ ਤੌਰ ’ਤੇ ਭਵਾਨੀ ਦੇਵੀ ਕੋਲ ਇਤਿਹਾਸ ਰਚਣ ਦਾ ਸੁਨਹਿਰੀ ਮੌਕਾ

Monday, Jul 12, 2021 - 05:08 PM (IST)

ਸਪੋਰਟਸ ਡੈਸਕ– ਖੇਡਾਂ ਦੇ ਇਤਿਹਾਸ ’ਚ ਅਜੇ ਤਕ ਕੋਈ ਵੀ ਭਾਰਤੀ ਤਲਵਾਰਬਾਜ਼ (ਫ਼ੇਂਸਰ) ਕਦੀ ਵੀ ਓਲੰਪਿਕ ਦੀ ਦਹਿਲੀਜ਼ ਨਹੀਂ ਲੰਘ ਸਕਿਆ ਹੈ, ਪਰ ਚੇਨਈ ਦੀ ਨੌਜਵਾਨ ਭਵਾਨੀ ਦੇਵੀ ਟੋਕੀਓ ’ਚ ਇਹ ਕਮਾਲ ਕਰਨ ਵਾਲੀ ਦੇਸ਼ ਦੀ ਪਹਿਲੀ ਤਲਵਾਰਬਾਜ਼ ਬਣਨ ਜਾ ਰਹੀ ਹੈ।
ਇਹ ਵੀ ਪੜ੍ਹੋ : ਅਸ਼ਵਿਨ ਨੇ ਸਰੇ ਲਈ ਪਹਿਲਾ ਕਾਊਂਟੀ ਮੈਚ ਖੇਡਦੇ ਹੋਏ ਹਾਸਲ ਕੀਤੀ ਵੱਡੀ ਉਪਲਬਧੀ, ਬਣਾਇਆ ਇਹ ਰਿਕਾਰਡ

ਭਵਾਨੀ ਦੀ ਓਲੰਪਿਕ ਦੀ ਇਹ ਯਾਤਰਾ ਪੂਰੀ ਤਰ੍ਹਾਂ ਤਿਆਗ ਤੇ ਸਮਰਪਣ ’ਤੇ ਆਧਾਰਤ ਹੈ। ਜਿੱਥੇ ਮਾਂ ਨੇ ਆਪਣੇ ਗਹਿਣੇ ਵੇਚ ਕੇ ਭਵਾਨੀ ਨੂੰ ਕੌਮਾਂਤਰੀ ਟੂਰਨਾਮੈਂਟ ਖਿਡਾਏ ਤੇ ਓਲੰਪਿਕ ਦਾ ਟਿਕਟ ਕਟਾਉਣ ’ਚ ਵੱਡੀ ਭੂਮਿਕਾ ਅਦਾ ਕੀਤੀ। ਜਦਕਿ ਉਨ੍ਹਾਂ ਦੇ ਪੁਜਾਰੀ ਪਿਤਾ ਕੈਂਸਰ ਨਾਲ ਜ਼ਿੰਦਗੀ ਦੀ ਜੰਗ ਹਾਰ ਗਏ ਤੇ ਧੀ ਨੂੰ ਓਲੰਪਿਕ ਖੇਡਦੇ ਹੋਏ ਨਹੀਂ ਦੇਖ ਸਕਣਗੇ।

ਭਵਾਨੀ ਨੇ 2017 ’ਚ ਜਿੱਤਿਆ ਸੀ ਪਹਿਲਾ ਕੌਮਾਂਤਰੀ ਟੂਰਨਾਮੈਂਟ
ਉਨ੍ਹਾਂ ਨੇ ਐਡਜਟਸਿਡ ਆਫ਼ੀਸ਼ੀਅਲ ਰੈਂਕਿੰਗ (ਏ. ਓ. ਆਰ.) ਦੇ ਆਧਾਰ ’ਤੇ ਓਲੰਪਿਕ ਲਈ ਕੁਆਲੀਫ਼ਾਈ ਕੀਤਾ। ਭਵਾਨੀ ਨੇ 2017 ’ਚ ਆਈਸਲੈਂਡ ’ਚ ਪਹਿਲੀ ਵਾਰ ਕੋਈ ਕੌਮਾਂਤਰੀ ਟੂਰਨਾਮੈਂਟ ਜਿੱਤਿਆ ਸੀ। ਨਾਲ ਹੀ ਕੌਮਾਂਤਰੀ ਟੂਰਨਾਮੈਟ ’ਚ ਤਲਵਾਰਬਾਜ਼ੀ (ਫੇਂਸਿੰਗ) ’ਚ ਮੈਡਲ ਜਿੱਤਣ ਵਾਲੀ ਪਹਿਲੀ ਖਿਡਾਰੀ ਵੀ ਸੀ।
ਇਹ ਵੀ ਪੜ੍ਹੋ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਇੰਗਲੈਂਡ ਦੇ ਖਿਡਾਰੀਆਂ ’ਤੇ ਨਸਲੀ ਟਿੱਪਣੀ ਕੀਤੀ ਨਿੰਦਾ

PunjabKesari8 ਵਾਰ ਨੈਸ਼ਨਲ ਚੈਂਪੀਅਨ ਰਹਿ ਚੁੱਕੀ ਹੈ ਭਵਾਨੀ ਦੇਵੀ
ਭਵਾਨੀ ਪਿਛਲੇ 4 ਸਾਲ ਤੋਂ ਨਿਕੋਲਾ ਜਾਨੋਟੀ ਨਾਲ ਟ੍ਰੇਨਿੰਗ ਕਰ ਰਹੀ ਹੈ। ਨਿਕੋਲਾ ਕਈ ਗੋਲਡ ਮੈਡਲਿਸਟ ਨੂੰ ਟ੍ਰੇਨ ਕਰ ਚੁੱਕੀ ਹੈ । 2004 ’ਚ ਤਲਵਾਰਬਾਜ਼ੀ ਨੂੰ ਕਰੀਅਰ ਚੁਣਨ ਵਾਲੀ ਭਵਾਨੀ 8 ਵਾਰ ਦੀ ਨੈਸ਼ਨਲ ਚੈਂਪੀਅਨ ਰਹਿ ਚੁੱਕੀ ਹੈ। ਉਹ 2016 ’ਚ ਹੋਏ ਰੀਓ ਓਲੰਪਿਕ ਲਈ ਕੁਆਲੀਫ਼ਾਈ ਨਹੀਂ ਕਰ ਸਕੀ ਸੀ।

17 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਕਰੀਅਰ
17 ਸਾਲ ਪਹਿਲਾਂ 2004 ’ਚ ਚੇਨਈ ’ਚ ਕਈ ਖੇਡਾਂ ਦੇ ਟ੍ਰਾਇਲ ਹੋਏ ਸਨ। ਇਸ ’ਚ ਸਕੁਐਸ਼, ਜਿਮਨਾਸਟਿਕ, ਵਾਲੀਬਾਲ ਤੇ ਤਲਵਾਰਬਾਜ਼ੀ ਜਿਹੇ ਖੇਡ ਸ਼ਾਮਲ ਸਨ। ਦੂਜੀਆਂ ਖੇਡਾਂ ’ਚ ਕੋਟਾ ਨਾ ਬਚਣ ਦੇ ਬਾਅਦ ਤਲਵਾਰਬਾਜ਼ੀ ’ਚ ਹੀ ਜਗ੍ਹਾ ਬਚੀ ਸੀ। ਭਵਾਨੀ ਦੇ ਤਲਵਾਰਬਾਜ਼ੀ ਦਾ ਕਰੀਅਰ ਇੱਥੋਂ ਹੀ ਸ਼ੁਰੂ ਹੋਇਆ ਸੀ। ਇਸ ਤੋਂ ਬਾਅਦ ਭਵਾਨੀ ਦੇਵੀ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਸਫ਼ਲਤਾ ਦੀਆਂ ਪੌੜੀਆਂ ਚੜ੍ਹਦੀ ਗਈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News