ਗੋਡੇ ਅਤੇ ਪਿੱਠ ਦਾ ਮੁੰਬਈ ''ਚ ਇਲਾਜ ਕਰਾਵੇਗੀ ਸਵਪਨਾ

Thursday, Sep 13, 2018 - 08:52 AM (IST)

ਕੋਲਕਾਤਾ— ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਸਵਪਨਾ ਬਰਮਨ ਗੋਡੇ ਅਤੇ ਪਿੱਠ ਦਰਦ ਦਾ ਇਲਾਜ ਕਰਾਉਣ ਲਈ ਮੁੰਬਈ ਜਾਵੇਗੀ। ਸਾਰੇ ਉਲਟ ਹਾਲਾਤ ਅਤੇ ਦੰਦ ਦਰਦ ਦੇ ਬਾਵਜੂਦ ਸਵਪਨਾ ਪਿਛਲੇ ਮਹੀਨੇ ਜਕਾਰਤਾ 'ਚ ਏਸ਼ੀਆਈ ਖੇਡਾਂ 'ਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਹੇਪਟਾਥਲੀਟ ਬਣੀ ਸੀ। ਉਹ ਪਿੱਠ ਅਤੇ ਗੋਡੇ ਦੇ ਦਰਦ ਤੋਂ ਪਰੇਸ਼ਾਨ ਹੈ।  
Image result for swapna barman
ਸਵਪਨਾ ਨੇ ਇੱਥੇ ਸਨਮਾਨ ਸਮਾਰੋਹ 'ਚ ਕਿਹਾ, ''ਮੈਂ 24 ਸਤੰਬਰ (ਗਣਪਤੀ ਮਹਾਉਤਸਵ ਸਮਾਪਤ ਹੋਣ ਦੇ ਬਾਅਦ) ਤੋਂ ਬਾਅਦ ਮੁੰਬਈ ਜਾਵਾਂਗੀ। ਮੈਨੂੰ ਆਪਰੇਸ਼ਨ ਕਰਵਾਉਣਾ ਹੋਵੇਗਾ ਜਾਂ ਰਿਹੈਬਲੀਟੇਸ਼ਨ ਤੋਂ ਗੁਜ਼ਰਨਾ ਹੋਵੇਗਾ। ਇਸ ਲਈ ਕਈ ਟੈਸਟ ਕਰਾਏ ਜਾਣਗੇ।'' ਉਨ੍ਹਾਂ ਕਿਹਾ, ''ਮੈਂ ਫਿਰ ਤੋਂ ਮੈਦਾਨ 'ਤੇ ਉਤਰਨ ਤੋਂ ਪਹਿਲਾਂ ਪੂਰੀ ਤਰ੍ਹਾਂ ਫਿੱਟ ਹੋਣਾ ਚਾਹੁੰਦੀ ਹਾਂ। ਏਸ਼ੀਆਈ ਖੇਡਾਂ 'ਚ ਸੋਨ ਤਮਗਾ ਜਿੱਤਣਾ ਮੇਰਾ ਟੀਚਾ ਸੀ। ਇਸ ਦੌਰਾਨ ਮੈਂ ਕਈ ਪਰੇਸ਼ਾਨੀਆਂ ਝੱਲੀਆਂ ਪਰ ਹੁਣ ਮੇਰੇ ਕੋਲ ਸੱਟਾਂ ਤੋਂ ਉਭਰਨ ਲਈ ਸਮਾਂ ਹੈ ਨਹੀਂ ਤਾਂ ਸਥਿਤੀ ਹੋਰ ਵਿਗੜ ਜਾਵੇਗੀ।''


Related News