ਟੀ-20 ਕੌਮਾਂਤਰੀ ’ਚ ਭਾਰਤ ਦੀ ਅਗਵਾਈ ਕਰੇਗਾ ਸੂਰਯਾਕੁਮਾਰ
Friday, Jul 19, 2024 - 09:53 AM (IST)

ਨਵੀਂ ਦਿੱਲੀ– ਹਮਲਾਵਰ ਬੱਲੇਬਾਜ਼ ਸੂਰਯਾਕੁਮਾਰ ਯਾਦਵ ਨੂੰ ਸ਼੍ਰੀਲੰਕਾ ਵਿਰੁੱਧ 27 ਜੁਲਾਈ ਤੋਂ ਸ਼ੁਰੂ ਹੋਣ ਵਾਲੀ 3 ਮੈਚਾਂ ਦੀ ਲੜੀ ਲਈ ਵੀਰਵਾਰ ਨੂੰ ਭਾਰਤੀ ਟੀ-20 ਟੀਮ ਦਾ ਕਪਤਾਨ ਬਣਾਇਆ ਗਿਆ ਜਦਕਿ ਇਕ ਦਿਨਾ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਅਗਲੇ ਮਹੀਨੇ ਇਸੇ ਟੀਮ ਦੇ ਵਿਰੁੱਧ 50 ਓਵਰਾਂ ਦੀ ਲੜੀ ਲਈ ਟੀਮ ’ਚ ਸ਼ਾਮਲ ਕੀਤਾ ਗਿਆ ਹੈ।
ਸ਼ੁਭਮਨ ਗਿੱਲ ਨੂੰ ਦੋਵਾਂ ਟੀਮਾਂ ਦੀ ਉੱਪ ਕਪਤਾਨੀ ਸੌਂਪੀ ਗਈ ਹੈ। ਵਿਜੇ ਹਜਾਰੇ ਟ੍ਰਾਫੀ ’ਚ 7 ਅਰਧ ਸੈਂਕੜੇ ਲਗਾਉਣ ਵਾਲੇ ਰਿਆਨ ਪਰਾਗ ਅਤੇ ਦਿੱਲੀ ਦੇ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਇਕ ਦਿਨਾ ਟੀਮ ’ਚ 2 ਨਵੇਂ ਚਿਹਰੇ ਹਨ।
ਟੀ-20 ਟੀਮ
ਸੂਰਯਾਕੁਮਾਰ ਯਾਦਵ (ਕਪਤਾਨ), ਸ਼ੁਭਮਨ ਗਿੱਲ, ਯਸ਼ਸਵੀ ਜਾਇਸਵਾਲ, ਰਿੰਕੂ ਸਿੰਘ, ਰਿਆਨ ਪਰਾਗ, ਰਿਸ਼ਭ ਪੰਤ, ਸੰਜੂ ਸੈਮਸਨ, ਹਾਰਦਿਕ ਪੰਡਯਾ, ਸ਼ਿਵਮ ਦੂਬੇ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਖਲੀਲ ਅਹਿਮਦ ਅਤੇ ਮੁਹੰਮਦ ਸਿਰਾਜ।
ਵਨ ਡੇ ਟੀਮ
ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇ. ਐੱਲ. ਰਾਹੁਲ, ਰਿਸ਼ਭ ਪੰਤ, ਸ਼੍ਰੇਅਸ ਅਈਅਰ, ਸ਼ਿਵਮ ਦੂਬੇ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਵਾਸ਼ਿੰਗਟਨ ਸੁੰਦਰ, ਅਰਸ਼ਦੀਪ ਸਿੰਘ, ਰਿਆਨ ਪਰਾਗ, ਅਕਸ਼ਰ ਪਟੇਲ, ਖਲੀਲ ਅਹਿਮਦ, ਹਰਸ਼ਿਤ ਰਾਣਾ।